ਆਪਣੀ ਭੈਣ ਨਾਲ ਪਿੰਡਾਂ ਦਾ ਦੌਰਾ ਕਰਦੇ ਨਜ਼ਰ ਆਏ ਸੋਨੂੰ ਸੂਦ, ਵੇਖੋ ਇਹ ਤਸਵੀਰਾਂ
ਰਾਜਨੀਤੀ ਵਿੱਚ ਆਉਣ ਦੀ ਚਰਚਾ ਨੂੰ ਖ਼ਤਮ ਕਰਦੇ ਸੋਨੂੰ ਸੂਦ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਆਪਣੇ ਪਰਿਵਾਰ ਰਾਹੀਂ ਸਿਆਸੀ ਸਫ਼ਰ ਸ਼ੁਰੂ ਕਰਨਗੇ। ਮੋਗਾ ਤੋਂ ਉਨ੍ਹਾਂ ਦੀ ਭੈਣ ਮਾਲਵਿਕਾ ਵਿਧਾਨ ਸਭਾ ਚੋਣ ਲੜ੍ਹੇਗੀ।
Download ABP Live App and Watch All Latest Videos
View In Appਫਿਲਹਾਲ ਉਨ੍ਹਾਂ ਨੇ ਇਹ ਐਲਾਨ ਨਹੀਂ ਕੀਤਾ ਕਿ ਉਹ ਕਿਸ ਪਾਰਟੀ ਨਾਲ ਜੁੜਕੇ ਚੋਣ ਲੜ੍ਹਨਗੇ।
ਅੱਜ ਸੋਨੂੰ ਸੂਦ ਨੇ ਆਪਣੀ ਭੈਣ ਦੇ ਨਾਲ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਇਸ ਦੌਰਾਨ ਉਹਨਾਂ ਨੇ ਪਿੰਡਾ ਵਾਸੀਆਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਕਿਹਾ ਅਤੇ ਆਪਣੇ ਨਾਲ ਜੁੜਨ ਨੂੰ ਕਿਹਾ।
ਆਪਣੀ ਫੇਰੀ ਦੌਰਾਨ ਸੋਨੂੰ ਸੂਦ ਨੂੰ ਜਦੋਂ ਦੋ ਲੜਕੀਆਂ ਬਾਰੇ ਪਤਾ ਲਗਾ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਗੇ ਪੜ੍ਹਾਈ ਨਹੀਂ ਕਰਵਾ ਸਕਦੇ ਸੀ ਤਾਂ ਉਨ੍ਹਾਂ ਨੇ ਲੜਕੀਆਂ ਦੇ ਕਾਲਜ ਦੀ ਫੀਸ ਦੇਣ ਦਾ ਐਲਾਨ ਕੀਤਾ।
ਇਸ ਦੇ ਨਾਲ ਹੀ ਕੁੱਝ ਬਿਮਾਰ ਲੋਕਾਂ ਦੇ ਇਲਾਜ ਲਈ ਹਸਪਤਾਲਾਂ ਦੇ ਵੱਡੇ ਡਾਕਟਰਾਂ ਨੂੰ ਵੀ ਫੋਨ ਕੀਤੇ।
ਹੁਣ ਵੇਖਣਾ ਇਹ ਹੋਏਗਾ ਕਿ ਸੋਨੂੰ ਸੂਦ ਦੀ ਭੈਣ ਕਿਸ ਪਾਰਟੀ ਦੀ ਸੀਟ ਤੋਂ ਚੋਣ ਲੜ੍ਹਦੀ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਢੰਗ ਨਾਲ ਸੋਨੂੰ ਸੂਦ ਅਤੇ ਉਸਦੀ ਭੈਣ ਸਾਨੂੰ ਮਿਲਣ ਆਏ ਹਨ ਇਸ ਤਰ੍ਹਾਂ ਪਹਿਲਾਂ ਕੋਈ ਵੀ ਨਹੀਂ ਆਇਆ।