See Photos : ਲੱਕੜਾਂ ਇਕੱਠਿਆਂ ਕਰਨ ਵਾਲੀ ਟੀਚਰ! ਹੁਣ 'ਆਪ' ਸਰਕਾਰ ਤੋਂ ਵੀ ਕੋਈ ਉਮੀਦ ਨਹੀਂ
ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ। ਜਿਸ ਵਿਚ ਇਕ ਔਰਤ ਨਹਿਰ ਦੇ ਕੰਢੇ ਤੋਂ ਲੱਕੜਾਂ ਇਕੱਠੀਆਂ ਕਰ ਰਹੀ ਸੀ
Download ABP Live App and Watch All Latest Videos
View In Appਉਸੇ ਵੇਲੇ ਦੋ ਨੌਜਵਾਨ ਉਥੇ ਪਹੁੰਚਦੇ ਹੈ ਤੇ ਉਸ ਔਰਤ ਦੀ ਪਹਿਚਾਣ ਉਨ੍ਹਾਂ ਵੱਲੋਂ ਆਪਣੀ ਅਧਿਆਪਕਾ ਦੇ ਰੂਪ 'ਚ ਕੀਤੀ ਜਾਂਦੀ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਹ ਵੀਡੀਓ ਅਬੋਹਰ ਦੀ ਰਹਿਣ ਵਾਲੀ ਪੁਸ਼ਪਾ ਰਾਣੀ ਦੀ ਹੈ ਜੋ ਕੱਚੇ ਅਧਿਆਪਕ ਯੂਨੀਅਨ ਦੀ ਮੈਂਬਰ ਹੈ
ਉਹ ਅਬੋਹਰ ਦੇ ਅਜੀਮਗੜ੍ਹ ਦੇ ਸਰਕਾਰੀ ਸਕੂਲ ਦੇ 'ਚ ਪ੍ਰੀ ਪ੍ਰਾਇਮਰੀ ਬੱਚਿਆਂ ਨੂੰ ਲੰਬੇ ਸਮੇਂ ਤੋਂ ਪੜ੍ਹਾ ਰਹੀ ਹੈ ।
ਲੱਕੜਾਂ ਇਕੱਠੀਆਂ ਕਰਨ ਦੇ ਕਾਰਨ ਦੇ ਬਾਰੇ ਪੁਸ਼ਪਾ ਰਾਣੀ ਦੱਸਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੱਚੇ ਅਧਿਆਪਕਾ ਨੂੰ ਛੇ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਮਿਲ ਰਿਹਾ ਹੈ।
ਉਨ੍ਹਾਂ ਨੂੰ ਆਸ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਦੀਆਂ ਤਨਖਾਹਾਂ ਵਿਚ ਵਾਧਾ ਹੋਵੇਗਾ। ਜਿਸ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਪ ਦੇ ਮੁੱਖ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਕੱਚੇ ਅਧਿਆਪਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ
ਪਰ ਹੋਇਆ ਕੁਝ ਨਹੀਂ ਅਤੇ ਹੁਣ ਉਨ੍ਹਾਂ ਦੀ ਆਸ ਵੀ ਟੁੱਟਦੀ ਜਾ ਰਹੀ ਹੈ। ਲੱਕੜਾਂ ਇਕੱਠੀਆਂ ਕਰਕੇ ਹੀ ਘਰ ਦਾ ਚੁੱਲ੍ਹਾ ਬਲਦਾ ਹੈ ਤੇ ਪਰਿਵਾਰ ਦਾ ਪੇਟ ਭਰਦਾ ਹੈ । ਉਨ੍ਹਾਂ ਦੀ ਇਹ ਮਜਬੂਰੀ ਹੈ ਕਿਉਂਕਿ ਹਾਲਾਤ ਬੇਹੱਦ ਮਾੜੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।