ਹਜ਼ਾਰਾਂ ਕਿੱਲੋਮੀਟਰ ਉਡਾਰੀ ਲਾ ਪੌਂਗ ਡੈਮ ਪਹੁੰਚੇ ਵਿਦੇਸ਼ੀ ਪਰਿੰਦੇ, 70 ਹਜ਼ਾਰ ਪੰਛੀਆਂ ਨੇ ਲਾਇਆ ਡੇਰਾ
ਅਸ਼ਰਫ ਢੁੱਡੀ ਦੀ ਰਿਪੋਰਟ, ਚੰਡੀਗੜ੍ਹ: ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਪੌਂਗ ਡੈਮ ਵਿੱਚ 70 ਹਜ਼ਾਰ ਪੰਛੀਆਂ ਨੇ ਡੇਰਾ ਜਮਾਂ ਲਿਆ ਹੈ। ਪੌਂਗ ਡੈਮ ਵਿੱਚ ਵੱਖ-ਵੱਖ ਦੇਸ਼ਾਂ ਦੇ 62 ਹਜ਼ਾਰ ਵਿਦੇਸ਼ੀ ਪਰਿੰਦੇ ਪੁੱਜੇ ਹਨ। ਇਨ੍ਹਾਂ ਵਿੱਚ ਸਭ ਤੋਂ ਜਿਆਦਾ ਗਿਣਤੀ 28 ਹਜਾਰ ਦੇ ਲਗਪਗ ਵਾਰ ਹੈਡਿਡ ਗੂਜ ਦੀ ਹੈ। ਉੱਥੇ ਹੀ ਕਾਮਨ ਕੂਟ ਦੀ ਗਿਣਤੀ 13 ਹਜਾਰ ਦੇ ਲਗਪਗ ਹੈ। ਇਸ ਤੋਂ ਇਲਾਵਾ 7 ਤੋਂ 8 ਹਜ਼ਾਰ ਪੰਛੀ ਸਥਾਨਕ ਹਨ।
Download ABP Live App and Watch All Latest Videos
View In Appਪੌਂਗ ਡੈਮ ਦੇ ਸਰੋਵਰ ਵਿੱਚ ਪਰਿੰਦਿਆਂ ਦੀ ਭੀੜ ਲੱਗੀ ਹੋਈ ਹੈ। ਹਾਲਾਂਕਿ WILD LIFE CENTURY ਨੂੰ ਇਸ ਸਾਲ ਵਿਦੇਸ਼ੀ ਪਰਿੰਦਿਆਂ ਦੀ ਆਮਦ ਵਿੱਚ ਕਮੀ ਦਾ ਖਦਸ਼ਾ ਸੀ ਪਰ ਵਿਦੇਸ਼ੀ ਪਰਿੰਦਿਆਂ ਦਾ ਆਉਣਾ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਾਰੀ ਹੈ। ਠੰਢੇ ਬਰਫੀਲੇ ਖੇਤਰਾਂ ਵੱਲੋਂ ਸਰਦੀਆਂ ਵਿੱਚ ਵਿਦੇਸ਼ੀ ਪਰਿੰਦੇ ਪੌਂਗ ਡੈਮ ਦਾ ਰੁਖ਼ ਕਰਦੇ ਹਨ। ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰ ਇਹ ਵਿਦੇਸ਼ੀ ਪਰਿੰਦੇ ਭੋਜਨ ਦੀ ਤਲਾਸ਼ ਵਿੱਚ ਪੌਂਗ ਡੈਮ ਦੇ ਇਲਾਕੇ ਵਿੱਚ ਆਉਂਦੇ ਹਨ।
ਜੰਗਲੀ ਪ੍ਰਾਣੀ ਵਿਭਾਗ ਦੁਆਰਾ ਹਰ 15 ਦਿਨ ਬਾਅਦ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ। ਜੀਓ ਟੈਗਿੰਗ ਦੇ ਮਾਧਿਅਮ ਰਾਹੀਂ ਪੰਛੀਆਂ ਦੀ ਦੂਰੀ ਦਾ ਅੰਕਲਨ ਕੀਤਾ ਜਾਂਦਾ ਹੈ। ਜੰਗਲੀ ਪ੍ਰਾਣੀ ਵਿਭਾਗ ਵੱਲੋਂ ਕੁੱਝ ਵਿਦੇਸ਼ੀ ਪਰਿੰਦਿਆਂ ਦੀ ਪਿਛਲੇ ਸਾਲਾਂ ਵਿੱਚ ਜੀਓ ਟੈਗਿੰਗ ਕੀਤੀ ਗਈ ਹੈ। ਜੰਗਲੀ ਪ੍ਰਾਣੀ ਵਿਭਾਗ ਅਨੁਸਾਰ ਜੋ ਵਿਦੇਸ਼ੀ ਪਰਿੰਦੇ ਪੌਂਗ ਡੈਮ ਝੀਲ ਪੁੱਜਦੇ ਹਨ, ਉਹ ਅਪ੍ਰੈਲ ਤੱਕ ਇੱਥੇ ਰਹਿੰਦੇ ਹਨ।
ਕੁਝ ਸਮਾਂ ਇੱਥੇ ਗੁਜਾਰਨ ਬਾਅਦ ਪੰਛੀ ਸਾਉਥ ਦਾ ਵੀ ਰੁਖ਼ ਕਰਦੇ ਹਨ ਤੇ ਫਿਰ ਤੋਂ ਵਾਪਸ ਪੌਂਗ ਡੈਮ ਆ ਜਾਂਦੇ ਹਨ। ਇਸ ਮਗਰੋਂ ਕੁਝ ਦਿਨ ਇੱਥੇ ਗੁਜ਼ਾਰਨ ਬਾਅਦ ਵਾਪਸ ਆਪਣੇ ਦੇਸ਼ਾਂ ਦੇ ਵੱਲ ਰੁਖ਼ ਕਰਦੇ ਹਨ। ਇਨ੍ਹਾਂ ਵਿੱਚੋਂ ਵੀ ਕਈ ਵਿਦੇਸ਼ੀ ਪਰਿੰਦੇ ਹੈ ਜੋ ਵਾਪਸ ਨਹੀਂ ਪਰਤਦੇ। ਵਿਭਾਗ ਦਾ ਕਹਿਣਾ ਹੈ ਕਿ ਇਹ ਵੀ ਵਿਸ਼ਲੇਸ਼ਣ ਦਾ ਵਿਸ਼ਾ ਹੈ ਕਿ ਵਿਦੇਸ਼ੀ ਪਰਿੰਦੇ ਵਾਪਸ ਕਿਉਂ ਨਹੀਂ ਪਰਤਦੇ
ਪੌਂਗ ਡੈਮ ਝੀਲ ਵਿੱਚ ਹੁਣ ਤੱਕ 70 ਹਜਾਰ ਪੰਛੀ ਪਹੁਂਚ ਚੁੱਕੇ ਹਨ ਜਿਨ੍ਹਾਂ ਵਿੱਚ 62 ਹਜਾਰ ਦੇ ਕਰੀਬ ਵਿਦੇਸ਼ੀ ਪਰਿੰਦੇ ਹਨ ਤੇ ਉੱਥੇ ਹੀ 7 ਤੋਂ 8 ਹਜਾਰ ਸਥਾਨਕ ਪੰਛੀ ਹਨ। ਵਿਦੇਸ਼ੀ ਪਰਿੰਦਿਆਂ ਵਿੱਚ ਸਭ ਤੋਂ ਜਿਆਦਾ 28 ਹਜਾਰ ਵਾਰ ਹੈਡਿਡ ਗੂਜ ਹਨ ਤੇ 12-13 ਹਜਾਰ ਕਾਮਨ ਕੂਟ ਹਨ।