ਪੰਜਾਬੀ ਗਾਇਕ ਹਰਜੀਤ ਹਰਮਨ ਨੇ ਮਨਾਈ ਕਿਸਾਨਾਂ ਨਾਲ ਵਿਸਾਖੀ, ਤਸਵੀਰਾਂ 'ਚ ਦੇਖੋ ਰੌਣਕਾਂ
ਸੰਗਰੂਰ: ਪੰਜਾਬ ਵਿੱਚ 13 ਅਪ੍ਰੈਲ ਵਿਸਾਖੀ ਦੀ ਧੁੰਮ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਸਿੱਧਾ ਸੰਬੰਧ ਕਿਸਾਨ ਦੀ ਫਸਲ ਨਾਲ ਹੈ। ਦਰਅਸਲ ਵਿਸਾਖੀ ਵਾਲੇ ਦਿਨ ਤੋਂ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ। ਫਸਲ ਕੱਟਣ ਦੀ ਖੁਸ਼ੀ ਵਿੱਚ ਕਿਸਾਨ ਖੇਤਾਂ ਵਿੱਚ ਖੂਬ ਭੰਗੜੇ ਪਾਉਂਦੇ ਹਨ ਤੇ ਖੁਸ਼ੀ ਨਾਲ ਵਿਸਾਖੀ ਮਨਾਉਂਦੇ ਹਨ।
Download ABP Live App and Watch All Latest Videos
View In Appਸੰਗਰੂਰ ਖੇਤਾਂ ਵਿੱਚ ਪੰਜਾਬੀ ਕਲਾਕਾਰ ਹਰਜੀਤ ਹਰਮਨ ਨੇ ਵੀ ਕਿਸਾਨਾਂ ਦੇ ਨਾਲ ਜਾ ਕੇ ਉਨ੍ਹਾਂ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ। ਹਰਜੀਤ ਹਰਮਨ ਨੇ ਆਪਣੀ ਟੀਮ ਦੇ ਨਾਲ ਕਣਕ ਦੀ ਫਸਲ 'ਚ ਖੂਬ ਭੰਗੜਾ ਪਾਇਆ ਤੇ ਉਨ੍ਹਾਂ ਨੇ ਸੁਪਰਹਿਟ ਗੀਤ ਗਾ ਕੇ ਵਿਸਾਖੀ ਦੀ ਖੁਸ਼ੀ ਨੂੰ ਸੰਗੀਤ ਦੇ ਰੰਗ ਵਿੱਚ ਰੰਗ ਦਿੱਤਾ।
ਉਧਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਵਿਸਾਖੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਖੇਤਾਂ ਵਿੱਚ ਚਾਰੇ ਪਾਸੇ ਸੋਨੇ ਵਰਗੀ ਕਣਕ ਦੀ ਫਸਲ ਵਿੱਚ ਭੰਗੜਾ ਕਰਦੇ ਕਿਸਾਨਾਂ ਦਾ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਖੁਸ਼ੀ ਮਨਾ ਰਹੇ ਹਾਂ ਤਾਂ ਫਿਰ ਆਪਣੇ ਖੇਤਾਂ ਦੇ ਬਿਨਾਂ ਕੋਈ ਹੋਰ ਚੰਗੀ ਜਗ੍ਹਾ ਨਹੀਂ ਹੋ ਸਕਦੀ।
ਖੇਤਾਂ ਵਿੱਚ ਹੀ ਆ ਕੇ ਇਹ ਖੁਸ਼ੀ ਮਨਾ ਰਹੇ ਹਨ ਪਰ ਇਸ ਵਾਰ ਜ਼ਿਆਦਾਤਰ ਕਿਸਾਨ ਖੇਤੀਬਾੜੀ ਅੰਦੋਲਨ ਦੇ ਚਲਦੇ ਦਿੱਲੀ ਬਾਰਡਰ 'ਤੇ ਹਨ ਅਤੇ ਇਸ ਵਿੱਚ ਕਿਸਾਨਾਂ ਨੇ ਆਪਣੀ ਇਸ ਖੁਸ਼ੀ ਵਿੱਚ ਕੇਂਦਰ ਸਰਕਾਰ 'ਤੇ ਵੀ ਆਪਣੇ ਹੀ ਅੰਦਾਜ ਵਿੱਚ ਤੰਜ ਕਸੇ।
ਪੰਜਾਬੀ ਸੰਗੀਤਕਾਰ ਹਰਜੀਤ ਹਰਮਨ ਨੇ ਵੀ ਆਪਣੇ ਗਾਣੀਆਂ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਣ ਲਈ ਸਲਾਹ ਦਿੱਤੀ। ਪੰਜਾਬੀ ਸੰਗੀਤਕਾਰ ਹਰਜੀਤ ਹਰਮਨ ਨੇ ਕਿਹਾ ਕਿਸਾਨਾਂ ਲਈ ਕਣਕ ਦੀ ਫਸਲ ਪੱਕਣ ਤੋਂ ਜ਼ਿਆਦਾ ਖੁਸ਼ੀ ਹੋਰ ਕੋਈ ਨਹੀਂ ਹੁੰਦੀ। ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਤਿਉਹਾਰ ਨੂੰ ਕਿਸਾਨਾਂ ਦੇ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਮਨਾ ਰਹੇ ਹਾਂ।
ਕਿਸਾਨ ਦਾ ਕਹਿਣਾ ਹੈ ਕਿ ਉਹ 6 ਮਹੀਨੇ ਮਿਹਨਤ ਕਰ ਇਸ ਫਸਲ ਨੂੰ ਪਾਲਦੇ ਹਨ ਅਤੇ ਹੁਣ ਇਹ ਪਕ ਕੇ ਤਿਆਰ ਹੋ ਗਈ ਹੈ। ਹੁਣ ਇਸ ਨੂੰ ਮੰਡੀ ਵਿੱਚ ਵੇਚਣ ਦਾ ਸਮਾਂ ਹੈ। ਉਨ੍ਹਾਂ ਨੂੰ ਇਹੀ ਉਮੀਦ ਹੁੰਦੀ ਹੈ ਕਿ ਹੁਣ ਉਹ ਇਸ ਫਸਲ ਨੂੰ ਵੇਚ ਕੇ ਆਪਣੀ ਜ਼ਰੂਰਤਾਂ ਨੂੰ ਪੂਰੀਆਂ ਕਰਣਗੇ ਅਤੇ ਉਨ੍ਹਾਂ ਦੇ ਘਰਾਂ ਵਿੱਚ ਖੁਸ਼ਹਾਲੀ ਆਵੇਗੀ।
ਸ਼੍ਰੀ ਅਨੰਦਪੁਰ ਸਾਹਿਬ
ਸ਼੍ਰੀ ਅਨੰਦਪੁਰ ਸਾਹਿਬ