ਅਮਰੀਕੀਆਂ ਨਾਲ ਸਿੱਖਾਂ ਨੇ ਵੀ ਮਨਾਇਆ ਆਜ਼ਾਦੀ ਦਿਹਾੜਾ, ਦੇਖੋ ਸ਼ਾਨਦਾਰ ਤਸਵੀਰਾਂ
ਅਮਰੀਕਾ ਦੇ ਇਤਿਹਾਸ ਵਿੱਚ 4 ਜੁਲਾਈ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਸ ਦਿਨ 1776 ਵਿੱਚ ਅਮਰੀਕਾ ਨੂੰ ਬਰਤਾਨੀਆ ਤੋਂ ਆਜ਼ਾਦੀ ਹਾਸਲ ਹੋਈ ਸੀ ਅਤੇ ਇਸ ਦਿਨ ਨੂੰ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਰੇਡ ਵੀ ਕੱਢੀ ਜਾਂਦੀ ਹੈ, ਜਿਸ ਵਿੱਚ ਵੱਖ ਵੱਖ ਵਿਭਾਗ, ਵਪਾਰਕ ਅਤੇ ਹੋਰ ਅਦਾਰਿਆਂ ਦੀਆਂ ਝਾਕੀਆਂ ਸਮੇਤ ਵਿੱਦਿਅਕ ਅਦਾਰਿਆਂ ਦੇ ਬੈਂਡ ਭਾਗ ਲੈਂਦੇ ਹਨ।
Download ABP Live App and Watch All Latest Videos
View In Appਬੀਤੇ ਦਿਨੀਂ ਇਸ ਮੌਕੇ ‘ਤੇ ਓਹਾਇਓ ਸੂਬੇ ਵਿੱਚ ਹਵਾਈ ਜਹਾਜ਼ ਦੀ ਜਨਮ ਭੂਮੀ ਵਜੋਂ ਜਾਣੇ ਜਾਂਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਵੀ ਇਸ ਦਿਨ ਦੇ ਜਸ਼ਨਾਂ ਵਿੱਚ ਆਪਣਾ ਯੋਗਦਾਨ ਪਾਇਆ।
ਬੀਵਰਕਰੀਕ ਦੀ ਪਰੇਡ ਵਿੱਚ ਸਿੱਖ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਬਹੁਤ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਪਰੇਡ ਦੀ ਸ਼ੁਰੂਆਤ ਬੀਵਰਕਰੀਕ ਪੁਲੀਸ ਅਤੇ ਸਮੰਦਰੀ ਫੋਜ ਵਲੋਂ ਕੀਤੀ ਗਈ। ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈ ਗਈ ਸਿੱਖ ਝਾਕੀ ਦਾ ਸੜਕਾਂ ਕੰਢੇ ਪ੍ਰਵਾਰ ਸਮੇਤ ਬੈਠੇ ਹਜ਼ਾਰਾਂ ਦਰਸ਼ਕਾਂ ਨੇ ਭਰਵਾਂ ਸੁਆਗਤ ਕੀਤਾ।
ਫਲੋਟ ਉਪਰ ਲਗਾਏ ਬੈਨਰਾਂ ਰਾਹੀਂ ਸਿੱਖਾਂ ਦੀ ਤਰਫੋਂ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੈਪੀ ਫੋਰਥ ਜੁਲਾਈ, ਹੈਪੀ ਇੰਡੀਪੈਂਨਡੈਂਨਸ ਡੇਅ ਕਹਿ ਕੇ ਸੁਆਗਤ ਕਰ ਰਹੇ ਸਨ।
ਸਿੱਖਾਂ ਦੀ ਨਵੇਕਲੀ ਪਛਾਣ ਵੀ ਪਰੇਡ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਅਤੇ ਕਈਆ ਨੇ ਇਸ ਬਾਰੇ ਜਾਣਕਾਈ ਲੈਣ ਵਿਚ ਦਿਲਚਸਪੀ ਦਿਖਾਈ। ਸਿੱਖਾਂ ਬਾਰੇ ਜਾਣਕਾਰੀ ਵਧਾਉਣ ਲਈ ਲਿਟਰੇਚਰ ਵੀ ਵੰਡਿਆ ਗਿਆ।
ਅਮਰੀਕਾ ਵਿੱਚ ਨਿਕਲਦੀਆਂ ਪਰੇਡਾਂ ਵਿਚ ਸਿੱਖ ਭਾਈਚਾਰੇ ਅਤੇ ਸੰਸਥਾਵਾਂ ਨੂੰ ਵੱਖ-ਵੱਖ ਦਿਵਸਾਂ ਨਾਲ ਸੰਬੰਧਤ ਫਲੋਟ ਤਿਆਰ ਕਰਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਅਤੇ ਉਹਨਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਵੀ ਜਾਣੂ ਕਰਾਇਆ ਜਾ ਸਕਦਾ ਹੈ।
ਅਮਰੀਕੀ ਝੰਡਿਆਂ ਦਾ ਇੱਥੇ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਹਰ ਅਦਾਰੇ ਅੰਦਰ ਭਾਵੇਂ ਕਿ ਉਹ ਧਾਰਮਿਕ ਸਥਾਨ ਹੀ ਹੋਏ, ਅਮਰੀਕੀ ਝੰਡਾ ਝੂਲਦਾ ਨਜ਼ਰ ਆਵੇਗਾ।
ਪ੍ਰੇਡ ਸਮੇਂ ਵੀ ਹਰ ਵਿਅਕਤੀ ਦੇ ਹੱਥ ਵਿੱਚ ਝੰਡਾ ਲਹਿਰਾ ਰਿਹਾ ਸੀ ਅਤੇ ਮੇਲੇ ਵਰਗਾ ਮਾਹੌਲ ਸੀ। ਇਸ ਮੌਕੇ ਏ.ਐਂਡ.ਏ. ਫੋਟੋਗ੍ਰਾਫੀ ਤੋਂ ਸੁਨੀਲ ਮੱਲੀ ਨੇ ਇਹਨਾਂ ਯਾਦਗਾਰੀ ਪਲਾਂ ਨੂੰ ਕੈਮਰਾਬੰਦ ਕਰਨ ਦੀ ਸੇਵਾ ਨਿਭਾਈ।
ਅਮਰੀਕੀਆਂ ਨਾਲ ਸਿੱਖਾਂ ਨੇ ਵੀ ਮਨਾਇਆ ਆਜ਼ਾਦੀ ਦਿਹਾੜਾ
ਅਮਰੀਕੀਆਂ ਨਾਲ ਸਿੱਖਾਂ ਨੇ ਵੀ ਮਨਾਇਆ ਆਜ਼ਾਦੀ ਦਿਹਾੜਾ
ਅਮਰੀਕੀਆਂ ਨਾਲ ਸਿੱਖਾਂ ਨੇ ਵੀ ਮਨਾਇਆ ਆਜ਼ਾਦੀ ਦਿਹਾੜਾ