ਕਰੋੜਾਂ ਦੇ ਆਲੀਸ਼ਾਨ ਘਰ ਤੇ ਕਰੋੜਾਂ ਦੀਆਂ ਗੱਡੀਆਂ ਸਣੇ ਪ੍ਰਾਈਵੇਟ ਜੈੱਟ ਦੇ ਮਾਲਕ ਨੇ Allu Arjun, ਦੇਖੋ ਲਗਜ਼ਰੀ Lifestyle ਦੀ ਝਲਕ
Allu Arjun Lifestyle: ਪੁਸ਼ਪਾ: ਦ ਰਾਈਜ਼ (Pushpa: The Rise) ਦੀ ਗਲੋਬਲ ਸਕਸੈੱਸ ਨੇ ਅਲੂ ਅਰਜੁਨ (Allu Arjun) ਨੂੰ ਸਾਊਥ ਤੋਂ ਬਾਹਰ ਹੁਣ ਗਲੋਬਲ ਸੁਪਰਸਟਾਰ ਬਣਾ ਦਿੱਤਾ ਹੈ। ਫਿਲਮ ਬਾਕਸ ਆਫਿਸ ‘ਤੇ 300 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਅਜੇ ਵੀ ਇਸ ਦੀ ਰਫਤਾਰ ਧੀਮੀ ਨਹੀਂ ਪਈ ਹੈ। ਫਿਲਮ ਦੇ ਡਿਜੀਟਲ ਰਾਈਟਸ 30 ਕਰੋੜ ‘ਚ ਓਟੀਟੀ ਪਲੈਟਫਾਰਮ ਅਮੇਜ਼ਨ ਪ੍ਰਾਈਮ ਨੂੰ ਵੇਚੇ ਹਨ ਅਤੇ ਅਲੂ ਨੂੰ ਵੀ ਇਸ ਫਿਲਮ ‘ਚ ਕੰਮ ਕਰਨ ਦੀ ਮੋਟੀ ਰਕਮ ਦਿੱਤੀ ਗਈ ਹੈ।
Download ABP Live App and Watch All Latest Videos
View In Appਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਅਲੂ ਦੀ ਫਿਲਮ ਦੇ 50 ਕਰੋੜ ਦੀ ਫੀਸ ਮਿਲੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਅਲੂ (Allu Arjun) ਲਗਜ਼ਰੀ ਲਾਈਫਸਟਾਈਲ ਫੌਲੋ ਕਰਦੇ ਹਨ। ਸਭ ਤੋਂ ਪਹਿਲਾਂ ਅਲੂ ਦੇ ਘਰ ਦੀ ਗੱਲ ਕਰੀਏ ਤਾਂ ਇਹ ਹੈਦਰਾਬਾਦ ‘ਚ ਸਥਿਤ ਹੈ।
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਇਸ ਘਰ ਦੀ ਕੀਮਤ ਤਕਰੀਬਨ 100 ਕਰੋੜ ਰੁਪਏ ਹੈ ਅਤੇ ਇਹ ਸਭ ਤੋਂ ਮਹਿੰਗੇ ਸੈਲੀਬ੍ਰਿਟੀ ਹੋਮਜ਼ ‘ਚ ਸ਼ਾਮਲ ਹੈ । ਘਰ ਦੇ ਇਲਾਵਾ ਅਲੂ ਅਕਸਰ ਆਪਣੀ ਲਗਜ਼ਰੀ ਵੈਨਿਟੀ ਵੈਨ ਕਾਰਨ ਵੀ ਚਰਚਾ ‘ਚ ਰਹਿੰਦੇ ਹਨ।
ਰਿਪੋਰਟਸ ਮੁਤਾਬਕ ਇਸ ਦੀ ਕੀਮਤ 8 ਕਰੋੜ ਰੁਪਏ ਹੈ ਇਸ ਵੈਨਿਟੀ ਵੈਨ ਦਾ ਨਾਮ ‘ਦ ਫਾਲਕਨ’ ਹੈ। ਇਸ ਵੈਨਿਟੀ ਵੈਨ ‘ਚ ਆਰਾਮ ਦੀਆਂ ਸਾਰੀਆਂ ਸੁਵਿਧਾਵਾਂ ਹਨ। ਅਲੂ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੋਕ ਹੈ ਅਤੇ ਉਹਨਾਂ ਕੋਲ Hummer H2, ਰੇਂਜ ਰੋਵਰ ਵੋਗ, ਜੈਗੁਰਆਰ XJL,, ਵਾਲਵੋ XC90 T8, ਅੈਕਸੀਲੈਂਸ ਜਿਹੀਆਂ ਕਰੋੜਾਂ ਦੀਆਂ ਗੱਡੀਆਂ ਮੌਜੂਦ ਹਨ।
ਕਾਰਾਂ ਤੋਂ ਇਲਾਵਾ ਅਲੂ ਕੋਲ ਇੱਕ ਪ੍ਰਾਈਵੇਟ ਜੈੱਟ ਵੀ ਹੈ ਜਿਸ ‘ਚ ਸਫਰ ਕਰਦੇ ਹੋਏ ਉਹਨਾਂ ਨੇ ਪਰਿਵਾਰ ਦੇ ਨਾਲ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ ।
ਅਲੂ ਨੇ 2011 ‘ਚ ਸਨੇਹਾ ਰੇੱਡੀ (Sneha Reddy) ਨਾਲ ਵਿਆਹ ਕੀਤਾ ਸੀ ਇਸ ਹਾਈ ਪ੍ਰੋਫਾਈਲ ਵਿਆਹ ਨੂੰ ਸਭ ਤੋਂ ਮਹਿੰਗੇ ਸੈਲੀਬ੍ਰਿਟੀ ਵਿਆਹ ‘ਚੋਂ ਇੱਕ ਮੰਨਿਆ ਜਾਂਦਾ ਹੈ।