ਤਾਲਿਬਾਨ ਦੇ ਕਬਜ਼ੇ ਮਗਰੋਂ ਕਿਵੇਂ ਲੰਘਿਆ ਅਫ਼ਗਾਨਿਸਤਾਨ ਦੇ ਲੋਕਾਂ ਦਾ ਪਹਿਲਾ ਦਿਨ?
ਅਫਗਾਨਿਸਤਾਨ 'ਚ ਤਾਲਿਬਾਨੀ ਸ਼ਾਸਨ ਆਉਣ ਮਗਰੋਂ ਉੱਥੋਂ ਦੀਆਂ ਮਹਿਲਾਵਾਂ ਦੀ ਜ਼ਿੰਦਗੀ ਕਾਫੀ ਔਖੀ ਹੋ ਗਈ ਹੈ। ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਤਾਲਿਬਾਨੀ ਸ਼ਾਸਨ ਦੇ ਪਹਿਲੇ ਦਿਨ ਹੀ ਲੜਾਕੂਆਂ ਨੇ ਬਿਊਟੀ ਸੈਲੂਨ ਦੇ ਬਾਹਰ ਲੱਗੀ ਤਸਵੀਰ ਪਾੜ ਦਿੱਤੀ ਕਿਉਂਕਿ ਉਨ੍ਹਾਂ ਨੇ ਬੁਰਕਾ ਨਹੀਂ ਪਹਿਨਿਆ ਸੀ।
Download ABP Live App and Watch All Latest Videos
View In Appਕਾਬੁਲ 'ਚ ਤਾਲਿਬਾਨ ਸ਼ਾਸਨ ਦਾ ਪਹਿਲਾ ਦਿਨ ਸੀ। ਤਾਲਿਬਾਨ ਲੜਾਕੇ ਪੂਰੇ ਸ਼ਹਿਰ 'ਚ ਗਸ਼ਤ ਕਰਦੇ ਦਿਖਾਈ ਦਿੱਤੇ।
ਰਾਸ਼ਟਰਪਤੀ ਅਸ਼ਰਫ ਗਨੀ ਦੇ ਭੱਜ ਜਾਣ ਮਗਰੋਂ ਤਾਲਿਬਾਨ ਲੜਾਕੂ ਕਾਬੁਲ ਦੀਆਂ ਸੜਕਾਂ 'ਤੇ ਦਿਖੇ।
ਤਾਲਿਬਾਨ ਸ਼ਾਸਨ ਤੋਂ ਬਾਅਦ ਕਾਬੁਲ ਦੀਆਂ ਸੜਕਾਂ 'ਤੇ ਸੁੰਨ ਪਸਰੀ ਰਹੀ। ਬਜ਼ਾਰ ਦੇ ਨਾਲ-ਨਾਲ ਚਿਕਨ ਸਟ੍ਰੀਟ ਸ਼ੌਪਸ ਵੀ ਬੰਦ ਰਹੀਆਂ। ਸਥਾਨਕ ਸਟੋਰ ਮਾਲਕਾਂ ਦੇ ਮਨ ਅੰਦਰ ਡਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਿਬਾਨ ਤੋਂ ਮਨਜੂਰੀ ਮਿਲਣ ਤੋਂ ਬਾਅਦ ਹੀ ਖੋਲ੍ਹਣਗੇ।
ਅਫਗਾਨੀ ਨਾਗਰਿਕਾਂ 'ਚ ਅਫਗਾਨਿਸਤਾਨ ਤੋਂ ਨਿੱਕਲਣ ਦੀ ਹੋੜ ਮੱਚੀ ਹੋਈ ਹੈ। ਕੁਝ ਤਸਵੀਰਾਂ 'ਚ ਅਫਗਾਨ ਨਾਗਰਿਕਾਂ ਨੂੰ ਉਡਾਣ ਭਰਨ ਦੀ ਤਿਆਰੀ ਕਰ ਰਹੇ ਇਰ ਅਮਰੀਕੀ ਫੌਜੀ ਜਹਾਜ਼ ਦੇ ਕਿਨਾਰੇ ਚਿਪਕਿਆ ਦੇਖਿਆ ਗਿਆ ਹੈ।
ਇਹ ਉਹ ਲੋਕ ਸਨ, ਜੋ ਜਹਾਜ਼ 'ਚ ਦਾਖਲ ਹੋਣ 'ਚ ਕਾਮਯਾਬ ਨਹੀਂ ਹੋ ਸਕੇ ਤਾਂ ਬਾਹਰੀ ਹਿੱਸਿਆਂ ਨਾਲ ਚਿਪਕ ਗਏ।
ਸੋਸ਼ਲ ਮੀਡੀਆ 'ਤੇ ਇਹ ਤਸਵੀਰ ਵਾਇਰਲ ਹੋ ਰਹੀ ਹੈ। ਜਿਸ 'ਚ ਉੱਡਦੇ ਜਹਾਜ਼ 'ਚੋਂ ਕੁਝ ਡਿੱਗਦਾ ਨਜ਼ਰ ਆ ਰਿਹਾ ਹੈ ਤੇ ਦਾਅਵਾ ਕੀਤਾ ਜਾ ਰਿਹਾ ਓਹੀ ਲੋਕ ਹੇਠਾਂ ਡਿੱਗ ਰਹੇ ਹਨ ਜੋ ਜਹਾਜ਼ ਦੇ ਬਾਹਰੀ ਹਿੱਸੇ ਨਾਲ ਲਟਕੇ ਹੋਏ ਸਨ।