ਨੇਪਾਲ 'ਚ ਕ੍ਰੈਸ਼ ਹੋਏ ਜਹਾਜ਼ ਦੇ ਉੱਡੇ ਪਰਖੱਚੇ ,ਮਲਬੇ 'ਚ ਮਿਲੀਆਂ 40 ਲਾਸ਼ਾਂ , ਬਚਾਅ ਕਾਰਜ ਜਾਰੀ, ਦੇਖੋ ਤਸਵੀਰਾਂ
ਨੇਪਾਲ ਦਾ ਇਕ ਯਾਤਰੀ ਜਹਾਜ਼ ਐਤਵਾਰ ਨੂੰ ਪੋਖਰਾ ਹਵਾਈ ਅੱਡੇ 'ਤੇ ਉਤਰਦੇ ਸਮੇਂ ਨਦੀ ਘਾਟੀ ਵਿਚ ਹਾਦਸਾਗ੍ਰਸਤ ਹੋ ਗਿਆ।
Download ABP Live App and Watch All Latest Videos
View In Appਨੇਪਾਲ ਦੇ ਪੋਖਰਾ 'ਚ ਯਤੀ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ 'ਚ ਕੁੱਲ 72 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 40 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਨੇ ਕਿਹਾ ਕਿ ਯੇਤੀ ਏਅਰਲਾਈਨਜ਼ ਦੇ 9N-ANC ATR-72 ਜਹਾਜ਼ ਨੇ ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਵੇਰੇ 10.33 ਵਜੇ ਉਡਾਣ ਭਰੀ ਸੀ।
ਜਹਾਜ਼ ਹਾਦਸੇ ਦੀ ਖ਼ਬਰ ਤੋਂ ਬਾਅਦ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਬੁਲਾਈ।
ਪੋਖਰਾ ਹਵਾਈ ਅੱਡੇ 'ਤੇ ਉਤਰਦੇ ਸਮੇਂ ਜਹਾਜ਼ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ਕ੍ਰੈਸ਼ ਹੋ ਗਿਆ। ਜਹਾਜ਼ 'ਚ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।
ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰਾਲੇ, ਸੁਰੱਖਿਆ ਕਰਮਚਾਰੀਆਂ ਅਤੇ ਸਾਰੀਆਂ ਸਰਕਾਰੀ ਏਜੰਸੀਆਂ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨੇਪਾਲ ਦੇ ਰਾਜਦੂਤ ਨੇ ਪੋਖਰਾ 'ਚ ਯੇਤੀ ਏਅਰਲਾਈਨਜ਼ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਆਏ 5 ਯਾਤਰੀਆਂ ਸਮੇਤ 72 ਯਾਤਰੀਆਂ ਦੇ ਸਵਾਲ ਸਨ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।