India Pakistan : ਪਾਕਿਸਤਾਨ ਨੇ ਰਿਹਾਅ ਕੀਤੇ 200 ਭਾਰਤੀ ਮਛੇਰੇ, ਸਾਲਾਂ ਬਾਅਦ ਪਰਤੇ ਆਪਣੇ ਮੁਲਕ, ਚਿਹਰਿਆਂ ‘ਤੇ ਨਜ਼ਰ ਆਈ ਖ਼ੁਸ਼ੀ, ਵੇਖੋ ਤਸਵੀਰਾਂ
ਪਾਕਿਸਤਾਨੀ ਅਧਿਕਾਰੀਆਂ ਨੇ ਰਿਹਾਅ ਕੀਤੇ ਭਾਰਤੀਆਂ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਸਥਿਤ ਸਾਂਝੀ ਜਾਂਚ ਚੌਕੀ 'ਤੇ ਬੀਐਸਐਫ ਅਧਿਕਾਰੀਆਂ ਨੂੰ ਸੌਂਪ ਦਿੱਤਾ। ਉਥੋਂ ਰਿਹਾਅ ਹੋਏ ਭਾਰਤੀਆਂ ਦੀ ਗਿਣਤੀ 200 ਦੱਸੀ ਜਾ ਰਹੀ ਹੈ।
Download ABP Live App and Watch All Latest Videos
View In Appਪਾਕਿਸਤਾਨ ਦੀ ਕੈਦ ਵਿੱਚ ਰੱਖੇ ਗਏ ਜ਼ਿਆਦਾਤਰ ਭਾਰਤੀ ਮਛੇਰੇ ਹਨ। ਇਨ੍ਹਾਂ ਮਛੇਰਿਆਂ ਦੀ ਕਿਸ਼ਤੀ ਕਥਿਤ ਤੌਰ 'ਤੇ ਅਰਬ ਸਾਗਰ ਦੇ ਪਾਕਿਸਤਾਨੀ ਖੇਤਰ ਵਿਚ ਚਲੀ ਗਈ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਦੱਸ ਦਈਏ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 500 ਤੋਂ ਵੱਧ ਭਾਰਤੀ ਕੈਦ ਹਨ। ਇਕ ਰਿਪੋਰਟ ਮੁਤਾਬਕ 400 ਤੋਂ ਵੱਧ ਭਾਰਤੀ ਅਜਿਹੇ ਹਨ, ਜਿਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਗਿਆ।
ਹਰ ਸਾਲ ਅਰਬ ਸਾਗਰ ਵਿੱਚ ਮੱਛੀਆਂ ਫੜਨ ਵਾਲੇ ਸੈਂਕੜੇ ਮਛੇਰਿਆਂ ਨੂੰ ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ।
ਪਾਕਿਸਤਾਨੀ ਜੇਲ੍ਹ 'ਚ ਰਹਿ ਰਹੇ ਕਈ ਕੈਦੀਆਂ ਨੇ ਦੱਸਿਆ ਕਿ ਗਰਮੀਆਂ 'ਚ ਉਥੇ ਬਿਨਾਂ ਪੱਖੇ ਦੇ ਰਹਿਣਾ ਜ਼ਿੰਦਾ ਸਾੜਨ ਵਰਗਾ ਹੈ।
ਹਿਊਮਨ ਰਾਈਟਸ ਵਾਚ (HRW) ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਦੰਦ ਵੀ ਤੋੜ ਦਿੱਤੇ ਜਾਂਦੇ ਹਨ।
ਪਾਕਿਸਤਾਨ ਦੀਆਂ ਜੇਲ੍ਹਾਂ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਭੀੜ ਵਾਲੀਆਂ ਜੇਲ੍ਹਾਂ ਵਿੱਚੋਂ ਇੱਕ ਹਨ। ਉਥੋਂ ਦੀ ਹਰ ਜੇਲ੍ਹ ਵਿੱਚ ਹਜ਼ਾਰਾਂ ਲੋਕ ਕੈਦ ਹਨ।
ਕੈਦੀਆਂ ਦੀ ਰਿਹਾਈ ਲਈ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਮਝੌਤਾ ਹੋਇਆ ਸੀ। ਇਸੇ ਸਮਝੌਤੇ ਤਹਿਤ ਦੋਵੇਂ ਦੇਸ਼ ਇੱਕ ਦੂਜੇ ਦੇ ਕੈਦੀਆਂ ਨੂੰ ਰਿਹਾਅ ਕਰਦੇ ਹਨ। ਭਾਰਤ ਨੇ ਵੀ ਕਈ ਪਾਕਿਸਤਾਨੀਆਂ ਨੂੰ ਵਾਪਸ ਭੇਜਿਆ ਹੈ।