Liquor robbery: ਕੈਨੇਡਾ 'ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ
ਦਰਅਸਲ ਕੈਨੇਡਾ ਵਿੱਚ ਦੋ ਪੁਰਸ਼ਾਂ ਤੇ ਇੱਕ ਮਹਿਲਾ ਵੱਲੋਂ ਠੇਕੇ ਤੋਂ ਸ਼ਰਾਬ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਸਬੰਧੀ ਲੰਘੇ ਦਿਨ ਤੋਂ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਦੋ ਪੁਰਸ਼ ਤੇ ਇੱਕ ਔਰਤ ਸ਼ਰਾਬ ਸਟੋਰ (ਠੇਕਾ) ਲੁੱਟਦੇ ਹੋਏ ਦਿਖਾਈ ਦੇ ਰਹੇ ਹਨ। ਚਰਚਾ ਹੈ ਕਿ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਸਨ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ।
Download ABP Live App and Watch All Latest Videos
View In Appਵੀਡੀਓ ਮੁਤਾਬਕ ਤਿੰਨੇ ਜਣੇ ਵੱਡੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਬਿਨਾਂ ਅਦਾਇਗੀ ਕੀਤੇ ਜਬਰੀ ਲਿਜਾਣ ਲੱਗਦੇ ਹਨ ਤਾਂ ਉੱਥੇ ਖੜ੍ਹਾ ਇੱਕ ਗੋਰਾ ਗਾਹਕ ਉਨ੍ਹਾਂ ਦੋਵਾਂ ਪੁਰਸ਼ਾਂ ਨੂੰ ਘਸੁੰਨ ਮਾਰ ਕੇ ਰੋਕਣ ਦਾ ਯਤਨ ਕਰਦਾ ਹੈ। ਇਸ ਦੌਰਾਨ ਔਰਤ ਭਰੇ ਹੋਏ ਬੈਗ ਸਟੋਰ ’ਚੋਂ ਬਾਹਰ ਲਿਜਾਂਦੀ ਵਿਖਾਈ ਦਿੰਦੀ ਹੈ ਤੇ ਸਟੋਰ ਦਾ ਮੈਨੇਜਰ ਸਰੀਰਕ ਨੁਕਸਾਨ ਦੇ ਡਰੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉਥੋਂ ਜਾਣ ਦੇਣ ਲਈ ਆਖਦਾ ਹੈ।
ਵੀਡੀਓ ’ਚ ਦਿਖਾਈ ਦੇ ਰਹੇ ਤਿੰਨੋਂ ਜਣੇ ਹਰਕਤਾਂ ਤੋਂ ਦੱਖਣ ਏਸ਼ਿਆਈ ਲੱਗਦੇ ਹਨ, ਜਦਕਿ ਵੀਡੀਓ ’ਤੇ ਟਿੱਪਣੀਆਂ ਕਰਨ ਵਾਲਿਆਂ ’ਚੋਂ ਕੁਝ ਉਨ੍ਹਾਂ ਨੂੰ ਪਛਾਣਦੇ ਹੋਏ ਪੰਜਾਬੀ ਮੂਲ ਦੇ ਦੱਸ ਰਹੇ ਹਨ। ਲਿੱਕਰ ਕੰਟਰੋਲ ਬੋਰਡ ਓਂਟਾਰੀਓ ਦੇ ਲੇਬਲ ਵਾਲਾ ਉਕਤ ਠੇਕਾ ਟੋਰਾਂਟੋ ਵਿੱਚ ਦੱਸਿਆ ਜਾ ਰਿਹਾ ਹੈ ਪਰ ਟੋਰਾਂਟੋ ਪੁਲਿਸ ਨੇ ਇਸ ਬਾਰੇ ਚੁੱਪ ਸਾਧੀ ਹੋਈ ਹੈ।
ਓਂਟਾਰੀਓ ’ਚ ਸ਼ਰਾਬ ਵਿਕਰੀ ਦਾ ਸਾਰਾ ਕੰਟਰੋਲ ਸੂਬਾ ਸਰਕਾਰ ਕੋਲ ਹੈ ਤੇ ਸਾਰੇ ਸ਼ਰਾਬ ਸਟੋਰਾਂ (ਠੇਕਿਆਂ) ਦਾ ਸੰਚਾਲਨ ਵੀ ਸਰਕਾਰ ਹੀ ਕਰਦੀ ਹੈ
ਵਾਇਰਲ ਹੋਈ ਇਹ ਵੀਡੀਓ ਸਟੋਰ ਅੰਦਰਲੇ ਸੀਸੀਟੀਵੀ ਕੈਮਰਿਆਂ ਚੋਂ ਲਈ ਗਈ ਹੈ।