Photos: ਜੰਗ ਦੇ 19ਵੇਂ ਦਿਨ ਰੂਸ ਦਾ ਹਮਲਾ ਤੇਜ਼, ਯੂਕਰੇਨ ਦੇ ਸ਼ਹਿਰ ਬਣ ਰਹੇ ਖੰਡਰ, ਵੇਖੋ ਤਾਜ਼ਾ ਤਸਵੀਰਾਂ
ਰੂਸ-ਯੂਕਰੇਨ ਜੰਗ ਦਾ ਅੱਜ 19ਵਾਂ ਦਿਨ ਹੈ। ਇਸ ਜੰਗ ਨੂੰ ਸ਼ੁਰੂ ਹੋਏ 2 ਹਫ਼ਤਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਜੰਗਬੰਦੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਪਿਛਲੇ ਐਤਵਾਰ ਨੂੰ ਰੂਸੀ ਫੌਜ ਨੇ ਕੀਵ ਨੇੜੇ ਇਰਪਿਨ ਵਿੱਚ ਗੋਲੀਬਾਰੀ ਕੀਤੀ ਸੀ। ਜਿਸ ਕਾਰਨ ਇੱਕ ਅਮਰੀਕੀ ਪੱਤਰਕਾਰ ਅਤੇ ਇੱਕ ਫਿਲਮ ਨਿਰਮਾਤਾ ਦੀ ਜਾਨ ਚਲੀ ਗਈ ਸੀ।
Download ABP Live App and Watch All Latest Videos
View In Appਇਸ ਨਾਲ ਹੀ ਯੂਕਰੇਨ ਦਾ ਮਾਰੀਉਪੋਲ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇੱਥੇ ਰਹਿਣ ਵਾਲੇ ਲੋਕਾਂ ਲਈ ਮੁਸ਼ਕਲਾਂ ਹੋਰ ਵੀ ਵਧਣ ਵਾਲੀਆਂ ਹਨ ਕਿਉਂਕਿ ਇੱਥੇ ਭੋਜਨ ਅਤੇ ਪਾਣੀ ਵੀ ਖਤਮ ਹੋਣ ਕਿਨਾਰੇ ਹੈ।
ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਨੂੰ ਲੈ ਕੇ ਗੱਲਬਾਤ ਵੀ ਹੋਈ ਹੈ ਪਰ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਹੁਣ ਦੋਵੇਂ ਦੇਸ਼ ਇੱਕ ਹੋਰ ਕੋਸ਼ਿਸ਼ ਕਰਨ ਜਾ ਰਹੇ ਹਨ।
ਰੂਸ ਨੇ ਕੋਕਾ-ਕੋਲਾ, ਮੈਕਡੋਨਲਡਜ਼, ਪ੍ਰੋਕਟਰ ਐਂਡ ਗੈਂਬਲ, ਆਈਬੀਐਮ ਵਰਗੀਆਂ ਅਮਰੀਕੀ ਕੰਪਨੀਆਂ ਨੂੰ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅਤੇ ਜਾਇਦਾਦ ਵੀ ਜ਼ਬਤ ਕੀਤੀ ਜਾ ਸਕਦੀ ਹੈ।
ਅੱਜ ਰੂਸ ਅਤੇ ਯੂਕਰੇਨ ਵਿਚਾਲੇ ਫਿਰ ਤੋਂ ਗੱਲਬਾਤ ਹੋਣੀ ਹੈ। ਇਹ ਗੱਲਬਾਤ ਵੀਡੀਓ ਕਾਲ ਰਾਹੀਂ ਹੋਵੇਗੀ। ਰੂਸ-ਯੂਕਰੇਨ ਗੱਲਬਾਤ ਸੋਮਵਾਰ ਨੂੰ 10:30 (ਸਥਾਨਕ ਸਮੇਂ) 'ਤੇ ਵੀਡੀਓ ਲਿੰਕ ਰਾਹੀਂ ਸ਼ੁਰੂ ਹੋਵੇਗੀ। ਸਪੁਟਨਿਕ ਨੇ ਯੂਕਰੇਨੀ ਵਫਦ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਰੂਸੀ ਬਲਾਂ ਨੇ ਐਤਵਾਰ ਨੂੰ ਡੋਨੇਟਸਕ ਅਤੇ ਲੁਹਾਂਸਕ ਦੇ ਨੇੜੇ ਕੁਝ ਨਵੇਂ ਖੇਤਰਾਂ 'ਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਇਲਾਕਿਆਂ ਨੂੰ ਰੂਸੀ ਫ਼ੌਜ ਨੇ ਯੂਕਰੇਨ ਤੋਂ ਵੱਖ ਹੋਏ ਨਵੇਂ ਦੇਸ਼ ਵਜੋਂ ਮਾਨਤਾ ਦਿੱਤੀ ਸੀ।
ਆਸਟ੍ਰੇਲੀਆ ਨੇ 33 ਰੂਸੀ ਅਲੀਗਾਰਚਾਂ, ਕਾਰੋਬਾਰੀਆਂ 'ਤੇ ਪਾਬੰਦੀਆਂ ਲਗਾਈਆਂ ਹਨ। ਆਸਟ੍ਰੇਲੀਆ ਨੇ ਰੂਸ ਲਈ ਆਰਥਿਕ ਜਾਂ ਰਣਨੀਤਕ ਮਹੱਤਵ ਵਾਲੇ ਲੋਕਾਂ 'ਤੇ ਪਾਬੰਦੀਆਂ ਲਗਾਈਆਂ ਹਨ
ਜਿਸ ਵਿੱਚ ਅਲੀਗਾਰਚ ਰੋਮਨ ਅਬਰਾਮੋਵਿਚ, ਗਜ਼ਪ੍ਰੋਮ ਦੇ ਸੀਈਓ ਅਲੈਕਸੀ ਮਿਲਰ ਅਤੇ ਰੋਸੀਆ ਬੈਂਕ ਦੇ ਚੇਅਰਮੈਨ ਦਮਿਤਰੀ ਲੇਬੇਦੇਵ ਸ਼ਾਮਲ ਹਨ।