Russia Ukraine War Photos: ਯੂਕਰੇਨ 'ਚ ਰੂਸੀ ਫੌਜ ਦੇ ਹਮਲੇ ਹੋਰ ਤੇਜ਼, ਹੁਣ ਤਕ 137 ਦੀ ਮੌਤ, ਦੇਖੋ ਤਬਾਹੀ ਦਾ ਮੰਜ਼ਰ
Russia Ukraine War Photos: ਯੂਕਰੇਨ 'ਚ ਰੂਸੀ ਫੌਜ ਦੇ ਹਮਲੇ ਹੋਰ ਤੇਜ਼, ਹੁਣ ਤਕ 137 ਦੀ ਮੌਤ, ਦੇਖੋ ਤਬਾਹੀ ਦਾ ਮੰਜ਼ਰ
Download ABP Live App and Watch All Latest Videos
View In Appਯੂਕਰੇਨ 'ਤੇ ਰੂਸੀ ਹਮਲੇ ਨੂੰ ਲਗਪਗ 24 ਘੰਟਿਆਂ ਹੋਣ ਨੂੰ ਆਏ ਹਨ। ਬੀਤਦੇ ਮਿੰਟ ਨਾਲ ਹਮਲੇ ਹੋਰ ਜ਼ਿਆਦਾ ਤੇਜ਼ ਹੁੰਦੇ ਜਾ ਰਹੇ ਹਨ। ਯੂਕਰੇਨ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਵੱਡੀ ਰੂਸੀ ਫੌਜ ਸਾਹਮਣੇ ਇਹ ਨਾਕਾਫੀ ਹੈ।
ਰੂਸੀ ਫੌਜ ਨੇ ਮਹੀਨਿਆਂ ਦੀ ਪਲਾਨਿੰਗ ਤੋਂ ਬਾਅਦ ਯੂਕਰੇਨ 'ਤੇ ਅਟੈਕ ਕੀਤਾ ਹੈ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਮਲੇ ਦੀ ਰਫਤਾਰ ਅਜਿਹੀ ਹੈ ਜੋ ਇਸ ਤੋਂ ਪਹਿਲਾਂ ਕਿਸੇ ਯੁੱਧ 'ਚ ਨਹੀਂ ਦੇਖੀ ਗਈ ਸੀ।
ਚੇਨੋਰਬਿਲ ਨਿਊਕਲੀਅਰ ਪਲਾਂਟ 'ਤੇ ਵੀ ਰੇਡ ਆਰਮੀ ਦਾ ਕਬਜ਼ਾ ਹੋ ਗਿਆ ਹੈ। ਇਸ ਲੜਾਈ 'ਚ ਹੁਣ ਤਕ 137 ਯੂਕਰੇਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਯੂਕਰੇਨ ਨੇ ਰੂਸ ਦੇ ਕਈ ਜਹਾਜ਼ ਤਬਾਹ ਕਰ ਦਿੱਤੇ ਹਨ।
ਰੂਸੀ ਫੌਜ ਨੇ ਸਭ ਤੋਂ ਪਹਿਲਾਂ ਯੂਕਰੇਨ ਫੌਜ ਦੇ ਕਮਾਂਡ ਐਂਡ ਕੰਟਰੋਲ ਸਿਸਟਮ, ਏਅਰ ਡਿਫੈਂਸ ਟਿਕਾਣਿਆਂ ਤੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ।
ਰੂਸੀ ਹਮਲੇ ਦਾ ਨਤੀਜਾ ਇਹ ਹੋਇਆ ਕਿ ਕੁਝ ਘੰਟਿਆਂ ਅੰਦਰ ਯੂਕਰੇਨ ਦੀ ਖੁਦ ਦੀ ਰੱਖਿਆ ਪ੍ਰਣਾਲੀ ਦੀ ਤਾਕਤ ਬਹੁਤ ਘੱਟ ਹੋ ਚੁੱਕੀ ਹੈ।
ਕਰੂਜ ਮਿਸ਼ਾਇਲਾਂ ਦੇ ਹਮਲੇ 'ਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਚੁੱਕਣਾ ਪੈ ਰਿਹਾ ਹੈ। ਫੌਜ ਦੇ ਕਈ ਟਿਕਾਣੇ ਇਸ 'ਚ ਤਬਾਹ ਹੋਏ ਹਨ ਇਸ ਸਮੇਂ ਯੂਕਰੇਨ 'ਚ ਅਫੜਾ-ਤਫੜਾ ਦਾ ਮਾਹੌਲ ਹੈ।
ਪਿਛਲੇ ਕਈ ਮਹੀਨਿਆਂ ਤੋਂ ਰੂਸ ਨੇੜਲੀਆਂ ਸਰਹੱਦਾਂ 'ਤੇ ਹਮਲਿਆਂ ਦਾ ਅਭਿਆਸ ਕਰ ਰਿਹਾ ਸੀ। ਯੂਕਰੇਨ 'ਤੇ ਹਮਲੇ ਦੀ ਪਲਾਨਿੰਗ ਬਹੁਤ ਲੰਬੇ ਸਮੇਂ ਤੋਂ ਚਲ ਰਹੀ ਸੀ।
ਅੱਜ ਸਵੇਰੇ ਯੂਕਰੇਨ ਦੇ ਸਮੇਂ ਮੁਤਾਬਕ ਸਵੇਰ ਲਗਪਗ 4.30 ਵਜੇ ਰਾਜਧਾਨੀ ਕੀਵ 'ਚ ਦੋ ਵੱਡੇ ਧਮਾਕੇ ਹੋਏ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਹਾਲੇ ਕਿਸੇ ਦਾ ਜਾਨੀ ਨੁਕਸਾਨੀ ਦੀ ਜਾਣਕਾਰੀ ਨਹੀਂ ਮਿਲੀ ਹੈ।
ਯੂਕਰੇਨ ਦਾ ਦਾਅਵਾ ਹੈ ਕਿ ਇਸ 'ਚ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।