Basant Panchami 2023 Mantra: ਇਨ੍ਹਾਂ 5 ਮੰਤਰਾਂ ਨਾਲ ਕਰੀਅਰ ‘ਚ ਮਿਲੇਗੀ ਸਫਲਤਾ, ਅਪਣਾਓ ਇਹ ਤਰੀਕਾ
'ॐ वागदैव्यै च विद्महे कामराजाय धीमहि। तन्नो देवी प्रचोदयात्। ' - ਇਹ ਸਰਸਵਤੀ ਗਾਇਤਰੀ ਮੰਤਰ ਹੈ, ਬਸੰਤ ਪੰਚਮੀ 'ਤੇ ਇਸ ਮੰਤਰ ਦਾ 5 ਵਾਰ ਜਾਪ ਕਰਨ ਨਾਲ ਮਾਂ ਸਰਸਵਤੀ ਦੇ ਭਗਤ 'ਤੇ ਮਿਹਰਬਾਨ ਹੁੰਦੀ ਹੈ। ਉਹ ਜੀਵਨ ਵਿੱਚ ਬਹੁਤ ਤਰੱਕੀ ਕਰਦਾ ਹੈ।
Download ABP Live App and Watch All Latest Videos
View In Appपद्माक्षी ॐ पद्मा क्ष्रैय नमः। -ਬਸੰਤ ਪੰਚਮੀ 'ਤੇ ਮਾਂ ਸਰਸਵਤੀ ਦੇ ਇਸ ਗੁਪਤ ਮੰਤਰ ਦਾ 108 ਵਾਰ ਜਾਪ ਕਰਨ ਨਾਲ ਕਰੀਅਰ 'ਚ ਕੋਈ ਰੁਕਾਵਟ ਨਹੀਂ ਆਉਂਦੀ। ਸਫ਼ੈਦ ਆਸਨ 'ਤੇ ਬੈਠ ਕੇ ਦੋ ਮੂੰਹੀ ਦੀਵਾ ਜਗਾ ਕੇ ਦੇਵੀ ਸਰਸਵਤੀ ਦਾ ਜਾਪ ਕਰੋ।
या देवी सर्वभूतेषु बुद्धिरूपेणसंस्थिता। नमस्तस्यै नमस्तस्यै नमस्तस्यै नमो नम:।। - ਬਸੰਤੀ ਪੰਚਮੀ 'ਤੇ ਮਾਂ ਸਰਸਵਤੀ ਦੇ ਇਸ ਮੰਤਰ ਦਾ ਇੱਕ ਮਾਲਾ ਦਾ ਜਾਪ ਕਰੋ। ਇਸ ਨਾਲ ਬੁੱਧੀ ਦਾ ਵਿਕਾਸ ਹੁੰਦਾ ਹੈ।
ॐ वद् वद् वाग्वादिनी स्वाहा। ਬਸੰਤ ਪੰਚਮੀ 'ਤੇ ਦੇਵੀ ਸਰਸਵਤੀ ਦੀ ਪੂਜਾ ਕਰਨ ਤੋਂ ਬਾਅਦ ਸਫਟਿਕ (crystal) ਦੀ ਮਾਲਾ ਨਾਲ ਇਸ ਮੰਤਰ ਦਾ 5 ਵਾਰ ਜਾਪ ਕਰੋ। ਇਸ ਨਾਲ ਵਿਅਕਤੀ ਨੂੰ ਆਪਣੀ ਬੋਲੀ 'ਤੇ ਕਾਬੂ ਰੱਖਣ ਦੀ ਸ਼ਕਤੀ ਮਿਲਦੀ ਹੈ।
विद्या: समस्तास्तव देवि भेदा: स्त्रिय: समस्ता: सकला जगत्सु।त्वयैकया पूरितमम्बयैतत् का ते स्तुति: स्तव्यपरा परोक्ति:।। - ਦੇਵੀ ਸਰਸਵਤੀ ਦਾ ਇਹ ਮੰਤਰ ਗਿਆਨ ਦੀ ਪ੍ਰਾਪਤੀ ਲਈ ਬਹੁਤ ਲਾਭਦਾਇਕ ਹੈ।
ह्रीं त्रीं हूं - ਬਸੰਤ ਪੰਚਮੀ 'ਤੇ ਦਸ ਮਹਾਂਦੇਵੀਆਂ ਵਿਚ ਨੀਲ ਸਰਸਵਤੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਹ ਮੰਤਰ ਨੀਲ ਸਰਸਵਤੀ ਦੇਵੀ ਦਾ ਅਚੂਕ ਮੰਤਰ ਹੈ। ਇਸ ਮੰਤਰ ਨਾਲ ਵਿਆਹੁਤਾ ਜੀਵਨ ਵਿੱਚ ਬੁਰੀ ਬਲਾ ਦਾ ਸਾਇਆ ਨਹੀਂ ਆਉਂਦਾ ਹੈ। ਇਸ ਦੇ ਨਾਲ ਹੀ ਆਰਥਿਕ ਤੰਗੀ ਵੀ ਦੂਰ ਹੋ ਜਾਂਦੀ ਹੈ।