ਤੁਲਸੀ ਦਾ ਤੇਲ ਬਾਲਾਂ ਦੀ ਇਨ੍ਹਾਂ ਮੁੁਸ਼ਕਿਲਾਂ ਨੂੰ ਕਰੇਗਾ ਦੂਰ, ਇੱਕ ਵਾਰ ਜ਼ਰੂਰ ਕਰੋ ਟ੍ਰਾਈ
ਤੁਲਸੀ ਦਾ ਤੇਲ ਵਾਲਾਂ 'ਚ ਲਗਾਉਣ ਨਾਲ ਖੁਸ਼ਕੀ ਦੂਰ ਹੁੰਦੀ ਹੈ। ਇਹ ਤੇਲ ਵਾਲਾਂ ਨੂੰ ਫ੍ਰੈਸ਼ਨੈਸ ਦਿੰਦਾ ਹੈ ਅਤੇ ਵਾਲਾਂ ‘ਚ ਵਾਲਯੂਮ (Volume) ਆਉਂਦਾ ਹੈ। ਤੁਲਸੀ ਦਾ ਤੇਲ ਵਾਲਾਂ ਨੂੰ ਹਾਈਡਰੇਟ ਕਰਦਾ ਹੈ ਅਤੇ ਸਕੈਲਪ ਦੇ ਬੰਦ ਪੋਰਸ ਨੂੰ ਖੋਲ੍ਹਦਾ ਹੈ, ਇਹ ਵਾਲਾਂ ਨੂੰ ਨਮੀ ਪ੍ਰਦਾਨ ਕਰਦਾ ਹੈ ਅਤੇ ਖੁਸ਼ਕੀ ਨੂੰ ਦੂਰ ਕਰਦਾ ਹੈ।
Download ABP Live App and Watch All Latest Videos
View In Appਤੇਲ ਲਗਾਉਣ ਨਾਲ ਵਾਲਾਂ ਦਾ ਝੜਨਾ ਬਹੁਤ ਘੱਟ ਹੋ ਜਾਂਦਾ ਹੈ। ਇਹ ਹੇਅਰ ਫਾਲਿਕਸ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਾਲਾਂ ਦੀ ਗ੍ਰੋਥ 'ਚ ਵੀ ਮਦਦਗਾਰ ਮੰਨਿਆ ਜਾਂਦਾ ਹੈ।
ਤੁਲਸੀ ਦੇ ਤੇਲ ਨੂੰ ਵਾਲਾਂ 'ਤੇ ਲਗਾਉਣ ਨਾਲ ਵਾਲਾਂ ਦੀ ਗ੍ਰੋਥ ਹੁੰਦੀ ਹੈ, ਇਹ ਸਕੈਲਪ ਦੇ ਬਲੱਡ ਸਰਕੂਲੇਸ਼ਨ ਵਧਾਉਣ ਦੇ ਨਾਲ-ਨਾਲ ਹੇਅਰ ਫਾਲਿਕਸ ਨੂੰ ਬਲਾਕ ਹੋਣ ਤੋਂ ਵੀ ਰੋਕਦਾ ਹੈ।
ਤੁਲਸੀ ਦੇ ਤੇਲ ਨੂੰ ਵਾਲਾਂ 'ਤੇ ਲਗਾ ਕੇ ਵਾਲਾਂ ਨੂੰ ਸਫੈਦ ਹੋਣ ਤੋਂ ਰੋਕਿਆ ਜਾ ਸਕਦਾ ਹੈ, ਇਸ ਵਿਚ ਮੌਜੂਦ ਐਂਟੀਆਕਸੀਡੈਂਟ ਵਾਲਾਂ ਨੂੰ ਸਫੈਦ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ।
ਪ੍ਰਦੂਸ਼ਣ ਅਤੇ ਧੂੜ ਮਿੱਟੀ ਵਿੱਚ ਸਫਰ ਕਰਨ ਨਾਲ ਵਾਲ ਗੰਦੇ ਹੋ ਜਾਂਦੇ ਹਨ, ਗੰਦਗੀ ਸਕੈਲਪ ਵਿੱਚ ਜਮ੍ਹਾ ਹੋਣ ਲੱਗਦੀ ਹੈ। ਇਸ ਕਾਰਨ ਵਾਲ ਚਿਪਕ ਜਾਂਦੇ ਹਨ। ਇਹ ਤੇਲ ਤੁਹਾਡੀ ਸਕੈਲਪ ਤੱਕ ਪਹੁੰਚਦਾ ਹੈ ਅਤੇ ਇਸ ਨੂੰ ਅੰਦਰੂਨੀ ਤੌਰ 'ਤੇ ਸਾਫ਼ ਕਰਦਾ ਹੈ। ਤੁਲਸੀ ਦੇ ਤੇਲ ਦੀ ਵਰਤੋਂ ਵਾਲਾਂ ਨੂੰ ਜੜ੍ਹ ਤੋਂ ਸਾਫ਼ ਕਰਨ ਲਈ ਕੀਤੀ ਜਾ ਸਕਦੀ ਹੈ।
ਤੁਲਸੀ 'ਚ ਐਂਟੀਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ, ਜੋ ਸਿਰ ਦੀ ਖੁਸ਼ਕੀ ਨੂੰ ਦੂਰ ਕਰਕੇ ਇਸ ਨੂੰ ਹਾਈਡਰੇਟ ਕਰਦੇ ਹਨ, ਜਿਸ ਨਾਲ ਡੈਂਡਰਫ ਦੀ ਸਮੱਸਿਆ ਦੂਰ ਹੋ ਜਾਂਦੀ ਹੈ।