Karwa Chauth 2024 Sargi Timing: 20 ਅਕਤੂਬਰ ਨੂੰ ਕਰਵਾ ਚੌਥ ਦਾ ਵਰਤ, ਜਾਣੋ ਸਰਗੀ ਖਾਣ ਦਾ ਸਮਾਂ ਅਤੇ ਸ਼ੁਭ ਮੁਹੂਰਤ
ਜਿਸ ਤਰ੍ਹਾਂ ਕਰਵਾ ਚੌਥ ਵਿੱਚ ਹਰ ਰੱਖਣ ਵਾਲੀ ਮਹਿਲਾ ਨੂੰ ਚੰਦਰਮਾ ਦੇ ਦਿਖਣ ਦਾ ਇੰਤਜ਼ਾਰ ਰਹਿੰਦਾ ਹੈ। ਉਸੇ ਤਰ੍ਹਾਂ ਸਰਗੀ ਖਾਣ ਦਾ ਸਮਾਂ ਜਾਣਨ ਦੀ ਵੀ ਇੱਛਾ ਰਹਿੰਦੀ ਹੈ, ਕਿਉਂਕਿ ਇਹ ਪਰੰਪਰਾ ਘਰ ਦੇ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਜੁੜੀ ਹੋਈ ਹੈ। ਇਸ ਸਾਲ ਕਰਵਾ ਚੌਥ 20 ਅਕਤੂਬਰ 2024 ਨੂੰ ਹੈ।
Download ABP Live App and Watch All Latest Videos
View In Appਪਰੰਪਰਾ ਦੇ ਅਨੁਸਾਰ, ਕਰਵਾ ਚੌਥ ਦੇ ਵਰਤ ਦੇ ਦੌਰਾਨ ਤੁਸੀਂ ਸੂਰਜ ਚੜ੍ਹਨ ਤੋਂ ਲਗਭਗ 2 ਘੰਟੇ ਪਹਿਲਾਂ ਤੱਕ ਸਰਗੀ ਖਾ ਸਕਦੇ ਹੋ। ਅਜਿਹੇ 'ਚ 20 ਅਕਤੂਬਰ ਨੂੰ ਕਰਵਾ ਚੌਥ ਦੇ ਦਿਨ ਸਵੇਰੇ 6.25 ਵਜੇ ਸੂਰਜ ਚੜ੍ਹੇਗਾ, ਇਸ ਤੋਂ ਪਹਿਲਾਂ ਵਿਆਹੁਤਾ ਔਰਤਾਂ ਸਰਗੀ ਖਾ ਸਕਦੀਆਂ ਹਨ।
ਕਰਵਾ ਚੌਥ ਦਾ ਵਰਤ ਬਿਨਾਂ ਪਾਣੀ ਦੇ ਰੱਖਿਆ ਜਾਂਦਾ ਹੈ? ਅਜਿਹੇ 'ਚ ਆਸ਼ੀਰਵਾਦ ਦੇ ਤੌਰ 'ਤੇ ਘਰ ਦੀਆਂ ਬਜ਼ੁਰਗ ਔਰਤਾਂ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਸਿਹਤਮੰਦ ਭੋਜਨ ਮੁਹੱਈਆ ਕਰਵਾਉਂਦੀਆਂ ਹਨ ਤਾਂ ਜੋ ਵਰਤ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।
ਸਰਗੀ ਰਸਮ ਵਿੱਚ ਸੱਸ ਨੂੰਹ ਨੂੰ ਫਲ, ਮਿਠਾਈਆਂ, ਸੁੱਕਾ ਮੇਵਾ, ਖੀਰ ਅਤੇ ਘੱਟ ਤਲੀਆਂ ਹੋਈਆਂ, ਭੁੰਨੀਆਂ ਹੋਈਆਂ ਚੀਜ਼ਾਂ ਦਿੰਦੀ ਹੈ। ਇਹ ਨੂੰਹ ਲਈ ਸੱਸ ਦਾ ਆਸ਼ੀਰਵਾਦ ਹੁੰਦਾ ਹੈ। ਜਿਨ੍ਹਾਂ ਵਰਤ ਰੱਖਣ ਵਾਲਿਆਂ ਦੀ ਸੱਸ ਨਹੀਂ ਹੈ, ਉਹ ਆਪਣੀ ਭਰਜਾਈ ਤੋਂ ਸਰਗੀ ਲੈ ਸਕਦੀਆਂ ਹਨ।
ਕਰਵਾ ਚੌਥ ਵਾਲੇ ਦਿਨ ਪੂਜਾ ਦਾ ਸਮਾਂ ਸ਼ਾਮ ਨੂੰ 5.46 ਮਿੰਟ ਤੋਂ 7.02 ਮਿੰਟ ਤੱਕ ਰਹੇਗਾ।
ਕਰਵਾ ਚੌਥ ਦੇ ਦਿਨ ਚੰਦਰਮਾ ਚੜ੍ਹਨ ਦਾ ਸਮਾਂ ਸ਼ਾਮ ਨੂੰ 7.54 ਮਿੰਟ ਹੋਵੇਗਾ। ਇਸ ਤੋਂ ਬਾਅਦ ਤੁਸੀਂ ਚੰਦਰਮਾ ਨੂੰ ਦੇਖ ਕੇ ਆਪਣਾ ਵਰਤ ਤੋੜ ਸਕਦੇ ਹੋ।