USA 'ਚ ਗੋਰਿਆਂ ਨੇ ਪੰਜਾਬੀਆਂ ਨਾਲ ਰਲ ਕੇ ਮਨਾਇਆ 'ਸਿੱਖ ਵਾਤਾਵਰਣ ਦਿਵਸ'
ਡੇਟਨ: ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਸਥਿਤ ਗੁਰਦੁਆਰਾ ਸਿੱਖ ਸੋਸਾਇਟੀ ਆਫ ਡੇਟਨ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਸਾਬਕਾ ਮੇਅਰ ਬਿਲ ਫਲਾਉਟੀ ਵੀ ਮੌਜੂਦ ਰਹੇ।
Download ABP Live App and Watch All Latest Videos
View In Appਦਿਹਾੜੇ ਦੇ ਸਮਾਗਮਾਂ ਦੌਰਾਨ ਸੰਗਤ ਨੇ ਅਟਲਾਂਟਾ ਵਿੱਚ ਮਾਰੇ ਗਏ ਬੇਗੁਨਾਹ ਵਿਆਕਤੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ।
ਸੱਤਵੀਂ ਪਾਤਸ਼ਾਹੀ ਗੁਰੂ ਹਰਿ ਰਾਏ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਅਮਰੀਕਾ ਅਤੇ ਸੰਸਾਰ ਭਰ ਦੇ ਗੁਰਦੁਆਰਿਆਂ ਵਿਖੇ ਸਿੱਖ ਵਾਤਾਵਰਣ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ।
ਸਿੱਖ ਸੋਸਾਇਟੀ ਡੇਟਨ, ਉਹਾਇਓ ਗੁਰਦੁਆਰਾ ਸਾਹਿਬ ਵਿਖੇ ਵੀ ਇਸ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਸੰਗਤਾਂ ਵਿੱਚ ਬੱਚਿਆਂ, ਨੌਜਵਾਨਾਂ, ਅਤੇ ਬਜ਼ੁਰਗਾਂ ਦੇ ਨਾਲ ਰਿਵਰ ਸਾਈਡ ਸ਼ਹਿਰ ਦੇ ਸਾਬਕਾ ਮੇਅਰ ਬਿੱਲ ਫਲਾਉਟੀ ਨੇ ਸੰਗਤਾਂ ਦੇ ਨਾਲ ਵਾਤਾਵਰਣ ਦਿਵਸ ਤੇ ਪੌਦਾ ਲਗਾਕੇ ਆਪਣੀ ਹਾਜ਼ਰੀ ਭਰੀ।
ਬੂਟਾ ਲਗਾਉਣ ਉਪਰੰਤ ਦੀਵਾਨ ਵਿੱਚ ਬੱਚਿਆਂ ਵਲੋਂ ਗੁਰਬਾਣੀ ਸ਼ਬਦ ਗੁਰੂ ਨਾਨਕ ਜੀ ਦੀ ਉਚਾਰਣ ਕੀਤੀ ਗਈ ਆਰਤੀ (ਗਗਨ ਮਹਿ ਥਾਲ) ਦਾ ਗਾਇਨ ਕਰ ਕੇ ਅਕਾਲ ਪੁਰਖ ਦੀ ਉਸਤਿਤ ਕੀਤੀ ਗਈ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹੇਮ ਸਿੰਘ ਨੇ ਵਿਆਖਿਆ ਸਾਹਿਤ ਸ਼ਬਦ ਕੀਰਤਨ ਕਰਦਿਆਂ ਗੁਰੂ ਹਰਿ ਰਾਏ ਜੀ ਦੇ ਜੀਵਨ ਤੇ ਚਾਨਣ ਪਾਇਆ।
ਉਨ੍ਹਾਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਵਾਤਾਵਰਣ ਸਬੰਧੀ ਕੀਤੇ ਕਾਰਜਾਂ ਅਤੇ ਅੱਗੇ ਸੰਗਤਾਂ ਨੂੰ ਵਾਤਾਵਰਣ ਪ੍ਰਤੀ ਜਾਗ੍ਰਿਤ ਰਹਿਣ ਲਈ ਦਿੱਤੇ ਸੁਨੇਹੇ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ।
ਸੰਗਤਾਂ ਨੂੰ ਵਾਤਾਵਰਣ ਨੂੰ ਸੰਭਾਲਣ ਦੀਆਂ ਬੇਨਤੀਆਂ ਕੀਤੀਆਂ ਗਈਆਂ। ਗੁਰੂ ਸਾਹਿਬ ਅੱਗੇ ਸਰਬ ਸ਼ਾਂਤੀ ਅਤੇ ਸਿੱਖ ਕੌਮ ਦੀ ਚੜਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ।
ਮੇਅਰ ਬਿੱਲ ਫਲਾਉਟੀ ਨੇ ਵਾਤਾਵਰਣ ਨੂੰ ਬਚਾਉਣ ਪ੍ਰਤੀ ਸਿੱਖਾਂ ਦੀ ਸ਼ਲਾਘਾ ਕਰਦਿਆਂ ਦੀਵਾਨ ਹਾਲ ਵਿੱਚ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ।
ਉਨ੍ਹਾਂ ਖ਼ਾਸ ਕਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲਗਾਏ ਗਏ ਬੂਟਿਆਂ ਦੀ ਛਾਂ ਜਾਂ ਫਲ ਖਾਣ ਦਾ ਆਨੰਦ ਮੈਂ ਜਾਂ ਮੇਰੀ ਉਮਰ ਦੇ ਤੁਹਾਡੇ ਮਾਪੇ ਬੇਸ਼ੱਕ ਨਹੀਂ ਲੈ ਸਕਦੇ ਪਰ ਤੁਹਾਡੇ ਲਈ ਇਹ ਭਵਿੱਖ ਵਿੱਚ ਇੱਕ ਚਾਨਣ ਮੁਨਾਰਾ ਸਾਬਿਤ ਹੋਵੇਗਾ।
ਉਨ੍ਹਾਂ ਸਿੱਖਾਂ ਦਾ ਸਮਾਜ ਪੱਖੀ ਉਪਰਾਲਿਆਂ ਲਈ ਧੰਨਵਾਦ ਵੀ ਕੀਤਾ।
ਸੇਵਾਦਾਰ ਕਮੇਟੀ ਵੱਲੋਂ ਮੇਅਰ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਵਰਤਾਏ ਗਏ।