ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ, ਵੇਖੋ ਅਲੋਕਿਕ ਨਜ਼ਾਰਾ
ਲਗਪਗ ਵੀਹ ਮਹੀਨਿਆਂ ਬਾਅਦ ਸਿੱਖ ਸ਼ਰਧਾਲੂਆਂ ਦੀ ਕਾਮਨਾ ਪੂਰੀ ਹੋਈ।ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਕੋਰੀਡੋਰ ਖੁੱਲ੍ਹ ਗਿਆ।
Download ABP Live App and Watch All Latest Videos
View In Appਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ 5 ਪਿਆਰਿਆਂ ਨੇ ਕੀਤੀ।ਇਸ ਮੌਕੇ ਵੱਡੀ ਗਿਣਤੀ 'ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਮੱਥਾ ਟੇਕਿਆ ਅਤੇ ਨਗਰ ਕੀਰਤਨ ਵਿੱਚ ਹਿੱਸਾ ਲਿਆ।
ਰਜਿਸਟ੍ਰੇਸ਼ਨ ਹੁੰਦੇ ਹੀ ਪਹਿਲਾਂ ਜੱਥਾ ਦਰਸ਼ਨ ਲਈ ਪਹੁੰਚ ਗਿਆ। ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸ਼ਰਧਾਲੂਆਂ ਦਾ ਫੁੱਲਾਂ ਦੇ ਹਾਰ ਪਾ ਕੇ ਸੁਵਾਗਤ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੋਂ ਠੀਕ ਪਹਿਲਾਂ ਦਰਬਾਰ ਸਾਹਿਬ ਰੋਸ਼ਨੀ ਨਾਲ ਜਗਮਗਾ ਰਿਹਾ ਹੈ। ਇਸ ਖਾਸ ਮੌਕੇ 'ਤੇ ਅਰਦਾਸ ਤੇ ਕੀਰਤਨ 'ਚ ਵੀ ਸ਼ਰਧਾਲੂ ਸ਼ਾਮਲ ਹੋਏ। ਆਓ ਜਾਣਦੇ ਹਾਂ ਦਰਬਾਰ ਸਾਹਿਬ ਦੇ ਬਾਰੇ..
ਕਰਤਾਰਪੁਰ ਸਿੱਖਾਂ ਦਾ ਪਵਿੱਤਰ ਸਥਾਨ ਹੈ ਜੋ ਇਸ ਸਮੇਂ ਪਾਕਿਸਤਾਨ 'ਚ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਇੱਥੇ ਹੀ ਬਿਤਾਇਆ ਸੀ ਪਰ ਪਕਿਸਤਾਨ 'ਚ ਹੋਣ ਕਾਰਨ ਇੱਥੇ ਦਰਸ਼ਨ ਕਰਨ 'ਚ ਮੁਸ਼ਕਲ ਆਉਂਦੀ ਸੀ।
ਇਸ ਨੂੰ ਕਰਤਾਰਪੁਰ ਕੋਰੀਡੋਰ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਸਾਲ ਪਹਿਲਾਂ ਭਾਰਤ ਦੇ ਸਿੱਖ ਸ਼ਰਧਾਲੂ ਸਿਰਫ ਦੂਰਬੀਨ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਕਰਦੇ ਸੀ, ਪਰ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਨਾਲ ਉਹ ਹੁਣ ਸਿੱਧੇ ਦਰਬਾਰ ਸਾਹਿਬ 'ਚ ਜਾ ਕੇ ਮੱਥਾ ਟੇਕ ਸਕਦੇ ਹਨ।
ਕੀ ਹੈ ਕਰਤਾਰਪੁਰ ਕੋਰੀਡੋਰ? ਕਰਤਾਰਪੁਰ ਕੋਰੀਡੋਰ ਦਾ ਇੱਕ ਹਿੱਸਾ ਭਾਰਤ 'ਚ ਹੈ। ਇਸ ਨੂੰ ਪੰਜਾਬ ਦੇ ਗੁਰਦਾਰਸਪੁਰ 'ਚ ਡੇਰਾ ਬਾਬਾ ਨਾਨਕ ਨਾਲ ਜੋੜਿਆ ਗਿਆ ਹੈ। ਦੂਜੇ ਪਾਸੇ ਪਾਕਿਸਤਾਨ 'ਚ ਦਰਬਾਰ ਸਾਹਿਬ ਗੁਰਦੁਆਰਾ ਹੈ ਜਿਸ ਦੀ ਦੂਰੀ 4 ਕਿਲੋਮੀਟਰ ਹੈ। ਕੋਰੀਡੋਰ ਦੀ ਕੁੱਲ ਲੰਬਾਈ ਲਗਪਗ ਪੰਜ ਕਿਲੋਮੀਟਰ ਹੈ।
ਇਸ ਕੋਰੀਡੋਰ ਰਾਹੀਂ ਦਰਸ਼ਨ ਕਰਨ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ। 9 ਨਵੰਬਰ 2019 ਨੂੰ ਇਸ ਕੋਰੀਡੋਰ ਦਾ ਉਦਘਾਟਨ ਹੋਇਆ ਸੀ ਹਾਲਾਂਕਿ 16 ਮਾਰਚ 2020 ਨੂੰ ਕੋਰੋਨਾ ਫੈਲਣ ਕਾਰਨ ਇਸ ਕੋਰੀਡੋਰ ਨੂੰ ਬੰਦ ਕਰਨਾ ਪਿਆ ਸੀ।