CWG 2022 Closing Ceremony: ਪੰਜਾਬੀਆਂ ਨੇ ਪਾਈ ਧਮਾਲ, ਢੋਲ 'ਤੇ ਨੱਚਿਆ ਬਰਮਿੰਘਮ, ਭੰਗੜੇ ਨਾਲ ਹੋਇਆ ਸਮਾਪਤੀ ਸਮਾਰੋਹ
CWG 2022 Closing Ceremony: ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਸ਼ਾਨਦਾਰ ਪ੍ਰੋਗਰਾਮ ਨਾਲ ਹੋਈ। ਇਸ ਵਿੱਚ ਭੰਗੜੇ ਦਾ ਪ੍ਰਦਰਸ਼ਨ ਵੀ ਦੇਖਣ ਨੂੰ ਮਿਲਿਆ।
Download ABP Live App and Watch All Latest Videos
View In Appਰਾਸ਼ਟਰਮੰਡਲ ਖੇਡਾਂ 2022 ਸ਼ਾਨਦਾਰ ਪ੍ਰੋਗਰਾਮ ਦੇ ਨਾਲ ਸਮਾਪਤ ਹੋਈ। ਇਸ ਵਿੱਚ ਕਈ ਦੇਸ਼ਾਂ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਤਗਮੇ ਜਿੱਤੇ। ਭਾਰਤੀ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਸ਼ਰਤ ਕਮਲ ਅਤੇ ਨਿਖਤ ਜ਼ਰੀਨ ਭਾਰਤੀ ਝੰਡਾਬਰਦਾਰਾਂ ਵਜੋਂ ਨਜ਼ਰ ਆਏ।
ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ 22 ਸੋਨ ਤਗਮੇ ਜਿੱਤੇ। ਇਸ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬੀ ਭੰਗੜੇ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਦੌਰਾਨ ਉੱਥੇ ਮੌਜੂਦ ਸਾਰੇ ਲੋਕ ਆਪਣੇ ਆਪ ਨੂੰ ਡਾਂਸ ਕਰਨ ਤੋਂ ਰੋਕ ਨਹੀਂ ਸਕੇ।
ਭੰਗੜੇ ਦੇ ਨਾਲ-ਨਾਲ ਦੁਨੀਆ ਦੇ ਕਈ ਬਿਹਤਰੀਨ ਕਲਾਕਾਰਾਂ ਨੇ ਪੇਸ਼ਕਾਰੀਆਂ ਦਿੱਤੀਆਂ। ਇਸ ਦੌਰਾਨ ਮੰਚ 'ਤੇ ਪੱਛਮੀ ਸੰਗੀਤ ਦੇ ਕਈ ਦਿੱਗਜ ਕਲਾਕਾਰ ਨਜ਼ਰ ਆਏ। ਉਸ ਦੇ ਨਾਲ ਕਈ ਕਲਾਕਾਰਾਂ ਨੇ ਵੀ ਡਾਂਸ ਕੀਤਾ।
ਰਾਸ਼ਟਰਮੰਡਲ ਖੇਡਾਂ 2022 ਦੀ ਮੈਡਲ ਸੂਚੀ ਵਿੱਚ ਆਸਟ੍ਰੇਲੀਆ ਸਿਖਰ 'ਤੇ ਹੈ। ਉਸ ਨੇ ਕੁੱਲ 178 ਤਗਮੇ ਜਿੱਤੇ ਹਨ। ਇਸ ਵਿੱਚ 67 ਸੋਨ, 57 ਚਾਂਦੀ ਅਤੇ 54 ਕਾਂਸੀ ਦੇ ਤਗਮੇ ਸ਼ਾਮਲ ਹਨ। ਜਦਕਿ ਇੰਗਲੈਂਡ ਇਸ ਮਾਮਲੇ 'ਚ ਦੂਜੇ ਸਥਾਨ 'ਤੇ ਰਿਹਾ।
ਭਾਰਤ ਤਮਗਾ ਸੂਚੀ 'ਚ ਚੌਥੇ ਸਥਾਨ 'ਤੇ ਰਿਹਾ। ਭਾਰਤ ਨੇ 22 ਸੋਨ ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਜਿੱਤੇ। ਟੀਮ ਇੰਡੀਆ ਦੇ ਖਿਡਾਰੀਆਂ ਨੇ ਕੁੱਲ 61 ਤਗਮੇ ਜਿੱਤੇ।