CWG 2022: ਬਰਮਿੰਘਮ ਦੇ ਇਤਿਹਾਸ ਤੋਂ ਲੈ ਕੇ 'Duran-Duran' ਬੈਂਡ ਦੇ ਪਰਫਾਰਮੈਂਸ ਤੱਕ, ਤਸਵੀਰਾਂ ਵਿੱਚ ਦੇਖੋ ਉਦਘਾਟਨੀ ਸਮਾਰੋਹ ਦੀਆਂ ਕੁਝ ਝਲਕੀਆਂ
ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ 'ਚ ਵੀਰਵਾਰ ਨੂੰ ਰਾਸ਼ਟਰਮੰਡਲ ਖੇਡਾਂ 2022 ਦਾ ਰੰਗਾਰੰਗ ਓਪਨਿੰਗ ਸੈਰੇਮਨੀ ਆਯੋਜਿਤ ਕੀਤੀ ਗਈ।
Download ABP Live App and Watch All Latest Videos
View In Appਰਾਸ਼ਟਰਮੰਡਲ ਖੇਡਾਂ ਦੀ ਓਪਨਿੰਗ ਸੈਰੇਮਨੀ ਵਿੱਚ ਰੈਗਿੰਗ ਬੁੱਲ ਖਿੱਚ ਦਾ ਕੇਂਦਰ ਰਿਹਾ। ਚੇਨ ਬਣਾਉਣ ਵਾਲੀਆਂ ਮਹਿਲਾਵਾਂ ਦੇ ਇੱਕ ਸਮੂਹ ਨੇ ਬੁੱਲ ਨੂੰ ਖਿੱਚ ਲਿਆ। ਇਹ ਪਿਛਲੇ ਸਮੇਂ ਵਿੱਚ ਬਰਮਿੰਘਮ ਦੇ ਉਦਯੋਗੀਕਰਨ ਲਈ ਇੱਕ ਸ਼ਰਧਾਂਜਲੀ ਸੀ।
ਬਰਮਿੰਘਮ ਰਾਇਲ ਬੈਲੇ ਅਤੇ ਬਰੂਮੀ ਡਾਂਸ ਗਰੁੱਪ ਨੇ ਆਪਣੇ ਪਰਫਾਰਮੈਂਸ ਦੌਰਾਨ ਸ਼ਹਿਰ ਦੀ ਇਤਿਹਾਸਕ ਲਾਇਬ੍ਰੇਰੀ ਅਤੇ ਮਸ਼ਹੂਰ ਨਹਿਰ ਦੀ ਬਹਾਲੀ ਦੀ ਕਹਾਣੀ ਸੁਣਾਈ।
ਬਰਮਿੰਘਮ ਦੇ ਇਤਿਹਾਸਕ ਮੋਟਰ ਉਦਯੋਗ ਦੇ ਸਨਮਾਨ ਵਿੱਚ, ਪਿਛਲੇ 5 ਦਹਾਕਿਆਂ ਤੋਂ 72 ਕਾਰਾਂ ਸਟੇਡੀਅਮ ਵਿੱਚ ਲਿਆਂਦੀਆਂ ਗਈਆਂ। ਜੈਗੁਆਰਜ਼, ਮਿੰਨੀ ਕੂਪਰਾਂ ਤੋਂ ਲੈ ਕੇ ਲੈਂਡ ਰੋਵਰ ਤੱਕ, ਵੈਸਟ ਮਿਡਲੈਂਡਜ਼ ਵਿੱਚ ਲੱਖਾਂ ਕਾਰਾਂ ਬਣੀਆਂ ਹਨ।
ਬਰਮਿੰਘਮ ਦੇ ਇਤਿਹਾਸਕ ਮੋਟਰ ਉਦਯੋਗ ਦੇ ਸਨਮਾਨ ਵਿੱਚ, ਪਿਛਲੇ 5 ਦਹਾਕਿਆਂ ਤੋਂ 72 ਕਾਰਾਂ ਸਟੇਡੀਅਮ ਵਿੱਚ ਲਿਆਂਦੀਆਂ ਗਈਆਂ। ਜੈਗੁਆਰਜ਼, ਮਿੰਨੀ ਕੂਪਰਾਂ ਤੋਂ ਲੈ ਕੇ ਲੈਂਡ ਰੋਵਰ ਤੱਕ, ਵੈਸਟ ਮਿਡਲੈਂਡਜ਼ ਵਿੱਚ ਲੱਖਾਂ ਕਾਰਾਂ ਬਣੀਆਂ ਹਨ।
ਇਸ ਦੌਰਾਨ ਮਹਾਨ ਬ੍ਰਿਟਿਸ਼ ਸੰਗੀਤਕਾਰ ਐਡਵਰਡ ਐਲਗਰ ਅਤੇ ਮਹਾਨ ਅੰਗਰੇਜ਼ੀ ਲੇਖਕ ਸੈਮੂਅਲ ਜੈਕਸਨ ਨੂੰ ਵੀ ਯਾਦ ਕੀਤਾ ਗਿਆ।
ਉਦਘਾਟਨੀ ਸਮਾਰੋਹ ਵਿੱਚ ਇੱਕ ਤੋਂ ਬਾਅਦ ਇੱਕ ਕਈ ਆਕਰਸ਼ਕ ਪਰਫੌਰਮੈਂਸਿਸ ਹੋਏ। ਇਨ੍ਹਾਂ 'ਚ 'ਡੁਰਾਨ-ਡੁਰਾਨ' 'ਚ ਗਿਟਾਰਿਸਟ ਟੋਨੀ ਇਓਮੀ, ਸੋਵੇਟੋ ਕਿੰਚ ਨੇ ਆਪਣੇ ਪਰਫੌਰਮੈਂਸ ਨਾਲ ਸਭ ਨੂੰ ਬੰਨ੍ਹ ਦਿੱਤਾ।
ਆਸਟਰੇਲਿਆਈ ਟੀਮ ਖਿਡਾਰੀਆਂ ਵਿਚਾਲੇ ਸਭ ਤੋਂ ਪਹਿਲਾਂ ਸਟੇਡੀਅਮ ਵਿੱਚ ਦਾਖ਼ਲ ਹੋਈ। ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਸਟਰੇਲੀਆ 80 ਸੋਨ ਤਗ਼ਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ।
ਪੀਵੀ ਸਿੰਧੂ ਅਤੇ ਮਨਪ੍ਰੀਤ ਸਿੰਘ ਭਾਰਤੀ ਦਲ ਦੇ ਝੰਡਾਬਰਦਾਰ ਸਨ। ਇਸ ਵਾਰ ਭਾਰਤ ਨੇ 215 ਖਿਡਾਰੀਆਂ ਦੀ ਟੀਮ ਭੇਜੀ ਹੈ। ਉਹ 15 ਖੇਡਾਂ ਵਿੱਚ ਹਿੱਸਾ ਲੈਣਗੇ।