Ajit Agarkar: ਅਜੀਤ ਅਗਰਕਰ ਦੋਸਤ ਦੀ ਭੈਣ ਤੇ ਹਾਰ ਬੈਠੇ ਸੀ ਦਿਲ, ਭਾਰਤੀ ਕ੍ਰਿਕਟਰ ਦੀ ਪ੍ਰੇਮ ਕਹਾਣੀ ਹੈ ਬੇਹੱਦ ਦਿਲਚਸਪ
ਭਾਰਤੀ ਕ੍ਰਿਕਟ ਟੀਮ ਦਾ ਅਗਲਾ ਮੁੱਖ ਚੋਣਕਾਰ ਬਣਨ ਦੀ ਦੌੜ ਵਿੱਚ ਅਜੀਤ ਅਗਰਕਰ ਦਾ ਨਾਂ ਸਭ ਤੋਂ ਅੱਗੇ ਹੈ। ਸਹਾਇਕ ਕੋਚ ਦੇ ਤੌਰ 'ਤੇ ਆਈਪੀਐਲ ਫਰੈਂਚਾਇਜ਼ੀ ਦਿੱਲੀ ਕੈਪੀਟਲਸ ਤੋਂ ਵੱਖ ਹੋਣ ਤੋਂ ਬਾਅਦ ਹੁਣ ਇਸ ਦੀ ਸੰਭਾਵਨਾ ਹੋਰ ਵੀ ਵਧ ਗਈ ਹੈ।
Download ABP Live App and Watch All Latest Videos
View In Appਅਜੀਤ ਅਗਰਕਰ ਨੂੰ ਭਾਰਤੀ ਕ੍ਰਿਕਟ ਦੇ ਸਫਲ ਤੇਜ਼ ਗੇਂਦਬਾਜ਼ਾਂ ਵਿੱਚ ਗਿਣਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਲਵ ਸਟੋਰੀ ਵੀ ਇਕ ਸਮੇਂ ਕਾਫੀ ਚਰਚਾ 'ਚ ਰਹੀ ਸੀ। ਅਗਰਕਰ ਨੇ ਸਾਲ 2002 ਵਿੱਚ ਵਿਆਹ ਕੀਤਾ ਸੀ।
ਅਗਰਕਰ ਦੀ ਪਤਨੀ ਕਿਸੇ ਹੋਰ ਧਰਮ ਨਾਲ ਸਬੰਧਤ ਸੀ ਅਤੇ ਅਜਿਹੇ 'ਚ ਉਨ੍ਹਾਂ ਦਾ ਵਿਆਹ ਉਸ ਸਮੇਂ ਸੁਰਖੀਆਂ 'ਚ ਬਣਿਆ ਸੀ।
ਅਜੀਤ ਅਗਰਕਰ ਦੀ ਪਤਨੀ ਦਾ ਨਾਂ ਫਾਤਿਮਾ ਹੈ ਅਤੇ ਉਹ ਮੁਸਲਿਮ ਧਰਮ ਦੀ ਸੀ। ਅਜਿਹੇ 'ਚ ਦੋਹਾਂ ਲਈ ਵਿਆਹ ਦਾ ਫੈਸਲਾ ਲੈਣਾ ਆਸਾਨ ਨਹੀਂ ਸੀ। ਅਗਰਕਰ ਪਹਿਲੀ ਵਾਰ ਸਾਲ 1999 ਵਿੱਚ ਆਪਣੀ ਪਤਨੀ ਨੂੰ ਮਿਲੇ ਸਨ।
ਅਜੀਤ ਅਗਰਕਰ ਦੇ ਦੋਸਤ ਦੀ ਭੈਣ ਫਾਤਿਮਾ ਸੀ। ਉਸ ਸਮੇਂ ਉਸਦਾ ਦੋਸਤ ਮੈਚ ਦੇਖਣ ਜਾਂਦਾ ਸੀ ਅਤੇ ਫਾਤਿਮਾ ਵੀ ਉਸਦੇ ਨਾਲ ਜਾਂਦੀ ਸੀ। ਅਜਿਹੇ 'ਚ ਦੋਹਾਂ ਦੀ ਮੁਲਾਕਾਤ ਹੋਈ। ਇਸ ਤੋਂ ਬਾਅਦ ਦੋਹਾਂ ਵਿਚਾਲੇ ਦੋਸਤੀ ਹੋਈ ਜੋ ਬਾਅਦ 'ਚ ਪਿਆਰ 'ਚ ਬਦਲ ਗਈ।
ਅਜੀਤ ਅਗਰਕਰ ਦਾ ਜਨਮ ਇੱਕ ਮਰਾਠੀ ਪੰਡਿਤ ਪਰਿਵਾਰ ਵਿੱਚ ਹੋਇਆ ਸੀ ਅਤੇ ਅਜਿਹੇ ਵਿੱਚ ਫਾਤਿਮਾ ਨਾਲ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ। ਦੋਵਾਂ ਦੇ ਪਰਿਵਾਰ ਇਸ ਵਿਆਹ ਲਈ ਤਿਆਰ ਨਹੀਂ ਸਨ ਪਰ ਪਰਵਾਹ ਕੀਤੇ ਬਿਨਾਂ ਦੋਵਾਂ ਨੇ 9 ਫਰਵਰੀ 2002 ਨੂੰ ਵਿਆਹ ਕਰਵਾ ਲਿਆ।
ਅਜੀਤ ਅਤੇ ਫਾਤਿਮਾ ਦਾ ਰਾਜ ਨਾਮ ਦਾ ਇੱਕ ਪੁੱਤਰ ਹੈ। ਅਗਰਕਰ ਨੇ ਭਾਰਤੀ ਟੀਮ ਲਈ 26 ਟੈਸਟ ਮੈਚਾਂ 'ਚ 58 ਵਿਕਟਾਂ, 191 ਵਨਡੇ ਮੈਚਾਂ 'ਚ 288 ਵਿਕਟਾਂ ਅਤੇ 4 ਟੀ-20 ਮੈਚਾਂ 'ਚ 3 ਵਿਕਟਾਂ ਹਾਸਲ ਕੀਤੀਆਂ ਹਨ।