Gautam Gambhir: ਗੌਤਮ ਗੰਭੀਰ ਦੇ ਕੋਚਿੰਗ ਸੰਭਾਲਦੇ ਹੀ ਪਲੇਇੰਗ ਇਲੈੇਵਨ 'ਚ ਹੋਏਗਾ ਵੱਡਾ ਬਦਲਾਅ! ਜਾਣੋ ਕਿਹੜੇ ਖਿਡਾਰੀ ਬਣਨਗੇ ਟੀਮ ਦਾ ਹਿੱਸਾ
ਪਹਿਲਾ ਨਾਂ ਗੌਤਮ ਗੰਭੀਰ ਦਾ ਹੈ, ਜਦੋਂ ਤੋਂ ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਆਈਪੀਐਲ 2024 ਦਾ ਚੈਂਪੀਅਨ ਬਣਾਇਆ ਹੈ, ਪ੍ਰਸ਼ੰਸਕ ਅਤੇ ਕ੍ਰਿਕਟ ਮਾਹਰ ਉਨ੍ਹਾਂ ਦੇ ਨਾਮ 'ਤੇ ਵਧੇਰੇ ਜ਼ੋਰ ਦੇ ਰਹੇ ਹਨ।
Download ABP Live App and Watch All Latest Videos
View In Appਇਸ ਵਿਚਾਲੇ ਇਹ ਮੰਨਿਆ ਜਾ ਰਿਹਾ ਹੈ, ਜੇਕਰ ਗੌਤਮ ਗੰਭੀਰ ਕੋਚ ਦੀ ਕਮਾਨ ਸੰਭਾਲਦੇ ਹਨ ਤਾਂ ਉਹ ਨੌਜਵਾਨ ਖਿਡਾਰੀਆਂ 'ਤੇ ਜ਼ਿਆਦਾ ਜ਼ੋਰ ਦੇਣਗੇ। ਆਓ ਜਾਣਦੇ ਹਾਂ, ਗੌਤਮ ਗੰਭੀਰ ਕਿਹੜੇ 11 ਖਿਡਾਰੀਆਂ ਨੂੰ ਮੌਕਾ ਦੇ ਸਕਦੇ ਹਨ।
ਗੌਤਮ ਗੰਭੀਰ ਟੀਮ ਇੰਡੀਆ ਦੇ ਨਵੇਂ ਮੁੱਖ ਕੋਚ ਬਣਨਗੇ ਫਿਲਹਾਲ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਜਲਦ ਹੀ ਖਤਮ ਹੋਣ ਵਾਲਾ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਕੋਈ ਹੋਰ ਇਹ ਅਹੁਦਾ ਸੰਭਾਲਣ ਜਾ ਰਿਹਾ ਹੈ। ਦੱਸ ਦੇਈਏ ਕਿ ਨਵੇਂ ਕੋਚ ਦਾ ਕਾਰਜਕਾਲ ਜੁਲਾਈ 2024 ਤੋਂ ਦਸੰਬਰ 2027 ਤੱਕ ਹੋਣ ਵਾਲਾ ਹੈ। ਖਬਰਾਂ ਦੀ ਮੰਨੀਏ ਤਾਂ ਅਗਲੇ ਕੋਚ ਲਈ ਗੌਤਮ ਗੰਭੀਰ ਦਾ ਨਾਂ ਲਗਭਗ ਤੈਅ ਹੋ ਗਿਆ ਹੈ। ਕੱਲ੍ਹ ਉਨ੍ਹਾਂ ਨੇ ਕ੍ਰਿਕਟ ਸਲਾਹਕਾਰ ਕਮੇਟੀ ਦੇ ਸਾਹਮਣੇ ਇੰਟਰਵਿਊ ਵੀ ਦਿੱਤੀ ਸੀ। ਉਨ੍ਹਾਂ ਦੀ ਇੰਟਰਵਿਊ ਚੰਗੀ ਰਹੀ, ਅਤੇ ਉਹ ਆਪਣੇ ਜਵਾਬਾਂ ਨਾਲ ਪੈਨਲ ਨੂੰ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਰਹੇ।
ਇਨ੍ਹਾਂ ਖਿਡਾਰੀਆਂ ਨੂੰ ਟੀਮ 'ਚ ਮਿਲੇਗਾ ਮੌਕਾ ਗੌਤਮ ਗੰਭੀਰ (Gautam Gambhir) ਕੋਲ ਕੋਚਿੰਗ ਦਾ ਤਜਰਬਾ ਭਲੇ ਹੀ ਨਹੀਂ ਹੈ, ਪਰ ਉਹ ਆਈਪੀਐਲ ਵਿੱਚ ਲਖਨਊ ਸੁਪਰ ਜਾਇੰਟਸ ਅਤੇ ਕੇਕੇਆਰ ਦੇ ਮੈਂਟਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਵੱਧ ਤੋਂ ਵੱਧ ਨੌਜਵਾਨ ਖਿਡਾਰੀਆਂ ਨੂੰ ਮੌਕੇ ਦਿੱਤੇ। ਗੰਭੀਰ ਨੂੰ ਵੀ ਚੰਗੇ ਨਤੀਜੇ ਮਿਲੇ। ਅਜਿਹੇ 'ਚ ਕੁਝ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਉਹ ਹਰ ਫਾਰਮੈਟ 'ਚ ਆਪਣੀ ਵੱਖਰੀ ਟੀਮ ਬਣਾਏਗਾ। ਹਾਲਾਂਕਿ ਇਸ 'ਚ ਵੀ 11 ਸਰਵੋਤਮ ਖਿਡਾਰੀ ਪੱਕੇ ਤੌਰ 'ਤੇ ਖਿਡਾਉਣਗੇ।
ਇਹ ਖਿਡਾਰੀ ਟੀਮ ਦਾ ਕਪਤਾਨ ਹੋਵੇਗਾ ਪਿਛਲੇ ਸਾਲ ਭਾਰਤ 'ਚ ਖੇਡੇ ਗਏ ICC ਵਨਡੇ ਵਿਸ਼ਵ ਕੱਪ ਦੌਰਾਨ ਗੌਤਮ ਗੰਭੀਰ ਨੇ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੀ ਕਾਫੀ ਤਾਰੀਫ ਕੀਤੀ ਸੀ। ਅਜਿਹੇ 'ਚ ਜਦੋਂ ਉਹ ਮੁੱਖ ਕੋਚ ਦੇ ਰੂਪ 'ਚ ਆਉਂਦੇ ਹਨ ਤਾਂ ਉਹ ਰੋਹਿਤ ਦੇ ਹੱਥਾਂ 'ਚ ਇਹ ਵੱਡੀ ਜ਼ਿੰਮੇਵਾਰੀ ਸੌਂਪਣਗੇ। ਇੱਥੇ ਗੰਭੀਰ ਦੇ ਪਲੇਇੰਗ ਇਲੈਵਨ 'ਤੇ ਵੀ ਨਜ਼ਰ ਮਾਰੋ।
ਗੌਤਮ ਗੰਭੀਰ ਦਾ ਸੰਭਾਵਿਤ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ।