Chess World Cup 2023 Prize Money: ਹਾਰ ਤੋਂ ਬਾਅਦ ਵੀ ਪ੍ਰਗਿਆਨੰਦਾ 'ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਉਪ ਜੇਤੂ ਦੀ Prize Money
ਆਰ ਪ੍ਰਗਿਆਨੰਦਾ ਦੂਜੇ ਭਾਰਤੀ ਖਿਡਾਰੀ ਹਨ ਜਿਨ੍ਹਾਂ ਨੇ ਫਿਡੇ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਹੈ। ਨੰਬਰ-1 ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨਾਲ ਸ਼ੁਰੂਆਤੀ 2 ਮੈਚ ਡਰਾਅ 'ਤੇ ਖਤਮ ਹੋਣ ਤੋਂ ਬਾਅਦ ਨਤੀਜਾ ਟਾਈਬ੍ਰੇਕਰ ਦੇ ਜਰਿਏ ਕੱਢਿਆ ਗਿਆ, ਜਿਸ 'ਚ ਪ੍ਰਗਿਆਨੰਦਾ ਨੂੰ ਦੋਵਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
Download ABP Live App and Watch All Latest Videos
View In Appਫਾਈਨਲ ਮੁਕਾਬਲੇ ਵਿੱਚ ਹਾਰ ਤੋਂ ਬਾਅਦ ਆਰ ਪ੍ਰਗਿਆਨੰਦਾ ਨੂੰ ਉਪ ਜੇਤੂ ਵਜੋਂ 80 ਹਜ਼ਾਰ ਯੂਐਸ ਅਮਰੀਕੀ ਡਾਲਰ ਮਿਲੇ, ਜੋ ਭਾਰਤੀ ਰੁਪਏ ਦੇ ਹਿਸਾਬ ਨਾਲ 66 ਲੱਖ ਰੁਪਏ ਹਨ।
ਦੂਜੇ ਪਾਸੇ ਫਾਈਨਲ ਜਿੱਤਣ ਵਾਲੇ ਮੈਗਨਸ ਕਾਰਲਸਨ ਨੂੰ 110 ਹਜ਼ਾਰ ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਗਈ ਹੈ, ਜੋ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 91 ਲੱਖ ਰੁਪਏ ਬਣਦੀ ਹੈ।
ਭਾਰਤ ਦੇ ਮਹਾਨ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਫਿਡੇ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਖੇਡਣ ਵਾਲੇ ਪਹਿਲੇ ਖਿਡਾਰੀ ਸੀ। ਇਸ ਤੋਂ ਬਾਅਦ ਹੁਣ ਪ੍ਰਗਿਆਨੰਦਾ ਇਹ ਕਾਰਨਾਮਾ ਕਰਨ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਪ੍ਰਗਿਆਨੰਦਾ ਸ਼ਤਰੰਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਤੀਜਾ ਸਭ ਤੋਂ ਨੌਜਵਾਨ ਖਿਡਾਰੀ ਵੀ ਹੈ।
ਸ਼ਤਰੰਜ ਵਿਸ਼ਵ ਕੱਪ ਦਾ ਫਾਈਨਲ ਮੈਚ 3 ਦਿਨ ਚੱਲਿਆ। 22 ਅਗਸਤ ਨੂੰ ਪਹਿਲੇ ਦਿਨ ਖੇਡਿਆ ਗਿਆ ਮੈਚ 70 ਤੋਂ ਵੱਧ ਚਾਲਾਂ ਤੋਂ ਬਾਅਦ ਡਰਾਅ ਤੇ ਖਤਮ ਹੋਇਆ ਅਤੇ ਇਸ ਤੋਂ ਬਾਅਦ 23 ਅਗਸਤ ਨੂੰ ਜਦੋਂ ਫਿਰ ਦੂਜਾ ਮੈਚ 30 ਚਾਲਾਂ ਤੋਂ ਬਾਅਦ ਡਰਾਅ ਵਿੱਚ ਸਮਾਪਤ ਹੋਇਆ ਤਾਂ ਫਿਰ ਨਤੀਜਾ ਹਾਸਲ ਕਰਨ ਲਈ ਟਾਈਬ੍ਰੇਕਰ ਵਿੱਚ ਮੁਕਾਬਲਾ ਕਰਵਾਇਆ ਗਿਆ। ਜਿੱਥੇ ਮੈਗਨਸ ਕਾਰਲਸਨ ਨੇ 25-25 ਮਿੰਟ ਦੇ ਦੋ ਗੇੜਾਂ ਵਿੱਚ ਖਿਤਾਬ ਜਿੱਤ ਲਿਆ।