Virat Kohli-Rohit Sharma Salary: ਕੋਹਲੀ ਤੇ ਰੋਹਿਤ 'ਚੋਂ ਕਿਸ ਦੀ ਵੱਧ ਤਨਖਾਹ? ਦੋਵਾਂ ਵਿੱਚ ਕਰੋੜਾਂ ਦਾ ਫਰਕ
ਭਾਰਤੀ ਕ੍ਰਿਕਟ ਟੀਮ ਸੀਮਤ ਓਵਰਾਂ ਤੇ ਟੈਸਟ ਦੇ ਫਾਰਮੈਟਾਂ ਵਿੱਚ ਵੱਖ-ਵੱਖ ਕਪਤਾਨਾਂ ਨਾਲ ਖੇਡੇਗੀ। ਸੀਮਤ ਓਵਰਾਂ ਦੀ ਕਪਤਾਨੀ ਰੋਹਿਤ ਸ਼ਰਮਾ ਦੇ ਹੱਥਾਂ 'ਚ ਹੈ ਜਦਕਿ ਟੈਸਟ ਟੀਮ ਦੀ ਅਗਵਾਈ ਵਿਰਾਟ ਕੋਹਲੀ ਕਰ ਰਹੇ ਹਨ।
Download ABP Live App and Watch All Latest Videos
View In Appਰੋਹਿਤ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਤੋਂ ਟੀ-20 ਫਾਰਮੈਟ ਦੀ ਕਪਤਾਨੀ ਸੰਭਾਲ ਲਈ ਹੈ। ਇਸ ਦੇ ਨਾਲ ਹੀ ਉਹ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੀ ਸੀਰੀਜ਼ ਤੋਂ ਵਨਡੇ ਦੀ ਕਪਤਾਨੀ ਵੀ ਸੰਭਾਲਣਗੇ। ਇਹ ਦੋਵੇਂ ਦਿੱਗਜ ਭਾਰਤੀ ਕ੍ਰਿਕਟ ਦੀ ਤਾਕਤ ਹਨ ਅਤੇ ਬੀਸੀਸੀਆਈ ਦੇ ਨਾਲ-ਨਾਲ ਆਈਪੀਐਲ ਫ੍ਰੈਂਚਾਇਜ਼ੀ ਵੀ ਇਨ੍ਹਾਂ 'ਤੇ ਕਾਫੀ ਖਰਚ ਕਰਦੇ ਹਨ।
ਕੋਹਲੀ ਅਤੇ ਰੋਹਿਤ ਬੀਸੀਸੀਆਈ ਦੀ ਕੇਂਦਰੀ ਕਰਾਰ ਸੂਚੀ ਵਿੱਚ ਗ੍ਰੇਡ A+ ਵਿੱਚ ਆਉਂਦੇ ਹਨ। ਦੋਵਾਂ ਨੂੰ 7 ਕਰੋੜ ਰੁਪਏ ਸਾਲਾਨਾ ਮਿਲਦੇ ਹਨ।
ਬੀਸੀਸੀਆਈ ਤੋਂ ਇਲਾਵਾ ਇਨ੍ਹਾਂ ਨੂੰ ਆਈਪੀਐਲ ਤੋਂ ਵੀ ਵੱਡੀ ਰਕਮ ਮਿਲਦੀ ਹੈ। ਇਨ੍ਹਾਂ ਦੋਵਾਂ ਸਟਾਰ ਖਿਡਾਰੀਆਂ ਨੂੰ ਇਨ੍ਹਾਂ ਦੀਆਂ ਫ੍ਰੈਂਚਾਇਜ਼ੀ ਕਰੋੜਾਂ ਰੁਪਏ ਦਿੰਦੀਆਂ ਹਨ।
ਦੋਵਾਂ ਨੂੰ ਬੀਸੀਸੀਆਈ ਤੋਂ 7-7 ਕਰੋੜ ਰੁਪਏ ਮਿਲਦੇ ਹਨ ਪਰ ਆਈਪੀਐਲ ਵਿੱਚ ਮਿਲਣ ਵਾਲੀ ਤਨਖ਼ਾਹ ਵਿੱਚ ਫਰਕ ਹੈ। ਰੋਹਿਤ ਨੂੰ ਮੁੰਬਈ ਇੰਡੀਅਨਜ਼ ਨੇ 16 ਕਰੋੜ ਰੁਪਏ 'ਚ ਰਿਟੇਨ ਕੀਤਾ ਹੈ। ਇਸ ਦੇ ਨਾਲ ਹੀ RCB ਦੀ ਕਪਤਾਨੀ ਤੋਂ ਅਸਤੀਫਾ ਦੇਣ ਵਾਲੇ ਕੋਹਲੀ ਨੂੰ 15 ਕਰੋੜ 'ਚ ਬਰਕਰਾਰ ਰੱਖਿਆ ਗਿਆ ਹੈ।
ਰੋਹਿਤ ਮੁੰਬਈ ਇੰਡੀਅਨਜ਼ ਦੇ ਕਪਤਾਨ ਹਨ। ਰੋਹਿਤ ਸ਼ਰਮਾ ਨੂੰ 2013 ਸੀਜ਼ਨ ਦੇ ਮੱਧ ਵਿਚ ਕਪਤਾਨੀ ਸੌਂਪੀ ਗਈ ਸੀ। ਉਨ੍ਹਾਂ ਦੀ ਅਗਵਾਈ 'ਚ ਮੁੰਬਈ ਨੇ ਚਾਰ ਵਾਰ ਆਈਪੀਐਲ ਮੁੰਬਈ ਨੇ ਰੋਹਿਤ ਦੀ ਕਪਤਾਨੀ ਹੇਠ 2015, 2017, 2019 ਅਤੇ 2020 ਦੀ ਟਰਾਫੀ ਜਿੱਤੀ ਸੀ।
ਇਸ ਦੇ ਨਾਲ ਹੀ ਕੋਹਲੀ 2013 ਤੋਂ 2021 ਤੱਕ ਆਰਸੀਬੀ ਦੇ ਕਪਤਾਨ ਰਹੇ। ਹਾਲਾਂਕਿ ਉਹ ਆਪਣੀ ਟੀਮ ਨੂੰ ਇਕ ਵਾਰ ਵੀ ਚੈਂਪੀਅਨ ਨਹੀਂ ਬਣਾ ਸਕੇ। ਟੀਮ 2021 ਸੀਜ਼ਨ ਵਿੱਚ ਐਲੀਮੀਨੇਟਰ ਵਿੱਚ ਪਹੁੰਚੀ ਸੀ। ਕੋਹਲੀ ਦੀ ਕਪਤਾਨੀ ਵਿੱਚ ਆਰਸੀਬੀ 2016 ਦੇ ਸੀਜ਼ਨ ਵਿੱਚ ਫਾਈਨਲ ਵਿੱਚ ਪਹੁੰਚੀ ਸੀ, ਜਿੱਥੇ ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਹਰਾਇਆ।