ਰੋਹਿਤ ਸ਼ਰਮਾ ਤੋਂ ਬਾਅਦ ਕੌਣ ਹੋਵੇਗਾ ਟੀਮ ਇੰਡੀਆ ਦਾ ਟੈਸਟ ਕਪਤਾਨ? ਇਹ ਚਾਰ ਖਿਡਾਰੀ ਦੌੜ ਵਿੱਚ ਸਭ ਤੋਂ ਅੱਗੇ
ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਰੋਹਿਤ ਸ਼ਰਮਾ ਦੀ ਕਪਤਾਨੀ 'ਤੇ ਵੀ ਸਵਾਲ ਉਠਾਏ ਗਏ ਸਨ। ਰੋਹਿਤ ਦੀ ਉਮਰ ਲਗਭਗ 36 ਸਾਲ ਹੈ। ਉਹ ਕੁਝ ਸਾਲ ਹੋਰ ਖੇਡੇਗਾ। ਪਰ ਇਸ ਤੋਂ ਬਾਅਦ ਭਾਰਤ ਦੀ ਟੈਸਟ ਕਪਤਾਨੀ ਦਾ ਵਿਕਲਪ ਫਿਲਹਾਲ ਤਿਆਰ ਨਹੀਂ ਹੈ। ਹਾਲਾਂਕਿ ਇਸ ਦੌੜ 'ਚ ਕੁਝ ਖਿਡਾਰੀ ਅੱਗੇ ਚੱਲ ਰਹੇ ਹਨ।
Download ABP Live App and Watch All Latest Videos
View In Appਟੀਮ ਇੰਡੀਆ ਦੇ ਨੌਜਵਾਨ ਖਿਡਾਰੀ ਰਿਸ਼ਭ ਪੰਤ ਨੇ ਕਈ ਮੌਕਿਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 33 ਟੈਸਟ ਮੈਚਾਂ 'ਚ 2271 ਦੌੜਾਂ ਬਣਾਈਆਂ ਹਨ। ਪੰਤ ਨੇ ਇਸ ਦੌਰਾਨ 5 ਸੈਂਕੜੇ ਅਤੇ 11 ਅਰਧ ਸੈਂਕੜੇ ਲਗਾਏ ਹਨ। ਉਹ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰ ਚੁੱਕੇ ਹਨ। ਪੰਤ ਨੂੰ ਭਾਰਤ ਦੇ ਅਗਲੇ ਟੈਸਟ ਕਪਤਾਨ ਲਈ ਵਿਕਲਪ ਵਜੋਂ ਦੇਖਿਆ ਜਾ ਸਕਦਾ ਹੈ। ਫਿਲਹਾਲ ਉਹ ਸੱਟ ਕਾਰਨ ਬਾਹਰ ਚੱਲ ਰਿਹਾ ਹੈ।
ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਪਣੇ ਪ੍ਰਦਰਸ਼ਨ ਨਾਲ ਖੁਦ ਨੂੰ ਸਥਾਪਿਤ ਕਰ ਲਿਆ ਹੈ। ਉਹ ਟੀਮ ਇੰਡੀਆ ਲਈ 16 ਟੈਸਟ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਦੋ ਸੈਂਕੜੇ ਅਤੇ ਚਾਰ ਅਰਧ ਸੈਂਕੜੇ ਲਗਾਏ ਹਨ। ਸ਼ੁਭਮਨ ਨੂੰ ਕਪਤਾਨੀ ਦੇ ਵਿਕਲਪ ਵਜੋਂ ਵੀ ਦੇਖਿਆ ਜਾ ਸਕਦਾ ਹੈ। ਪਰ ਇਸ ਵੇਲੇ ਉਸ ਨੂੰ ਹੋਰ ਤਜ਼ਰਬੇ ਦੀ ਲੋੜ ਹੈ।
ਭਾਰਤੀ ਟੀਮ ਦੇ ਪ੍ਰਤਿਭਾਸ਼ਾਲੀ ਬੱਲੇਬਾਜ਼ ਸ਼੍ਰੇਅਸ ਅਈਅਰ ਸੱਟ ਕਾਰਨ ਬਾਹਰ ਹਨ। ਉਸ ਨੇ ਹੁਣ ਤੱਕ 10 ਟੈਸਟ ਮੈਚ ਖੇਡੇ ਹਨ ਅਤੇ ਇਸ ਦੌਰਾਨ 666 ਦੌੜਾਂ ਬਣਾਈਆਂ ਹਨ। ਅਈਅਰ ਨੇ ਇੱਕ ਅਤੇ 5 ਅਰਧ ਸੈਂਕੜੇ ਲਗਾਏ ਹਨ। ਉਹ ਭਾਰਤ ਲਈ ਟੈਸਟ ਕਪਤਾਨ ਦਾ ਚੰਗਾ ਵਿਕਲਪ ਹੋ ਸਕਦਾ ਹੈ।
ਭਾਰਤੀ ਟੀਮ ਦੇ ਤਜਰਬੇਕਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਪਤਾਨੀ ਲਈ ਵਧੀਆ ਵਿਕਲਪ ਹੋ ਸਕਦੇ ਹਨ। ਉਸ ਨੇ 30 ਟੈਸਟ ਮੈਚ ਖੇਡਦੇ ਹੋਏ 128 ਵਿਕਟਾਂ ਲਈਆਂ ਹਨ। ਬੁਮਰਾਹ ਦੀ ਉਮਰ 29 ਸਾਲ ਹੈ ਅਤੇ ਅਜੇ ਵੀ ਉਸ 'ਚ ਕਾਫੀ ਕ੍ਰਿਕਟ ਬਾਕੀ ਹੈ।