IND And AFG Cricketers Salary: ਭਾਰਤ ਅਤੇ ਅਫਗਾਨਿਸਤਾਨ ਦੇ ਖਿਡਾਰੀਆਂ ਦੀ ਤਨਖਾਹ 'ਚ ਵੱਡਾ ਫਰਕ, ਅਸਲੀਅਤ ਜਾਣ ਉੱਡ ਜਾਣਗੇ ਹੋਸ਼?
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ।
Download ABP Live App and Watch All Latest Videos
View In Appਇਹ ਮੈਚ ਮੋਹਾਲੀ ਵਿੱਚ ਸ਼ਾਮ 7 ਵਜੇ ਤੋਂ ਹੋਇਆ। ਇਸਦੇ ਨਾਲ ਅੱਜ ਅਸੀ ਤੁਹਾਨੂੰ ਭਾਰਤ ਅਤੇ ਅਫਗਾਨਿਸਤਾਨ ਦੇ ਖਿਡਾਰੀਆਂ ਦੀ ਤਨਖਾਹ ਵਿੱਚ ਅੰਤਰ ਦੱਸਣ ਜਾ ਰਹੇ ਹਾਂ।
ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦੇ ਚੋਟੀ ਦੇ ਖਿਡਾਰੀਆਂ ਨੂੰ ਹਰ ਮਹੀਨੇ ਕਰੀਬ 58 ਹਜ਼ਾਰ ਰੁਪਏ ਮਿਲਦੇ ਹਨ। ਇਨ੍ਹਾਂ ਸਟਾਰ ਖਿਡਾਰੀਆਂ ਦੀ ਸਾਲਾਨਾ ਤਨਖਾਹ ਕਰੀਬ 6 ਲੱਖ ਰੁਪਏ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਅਫਗਾਨਿਸਤਾਨ ਦੇ ਨੌਜਵਾਨ ਖਿਡਾਰੀਆਂ ਨੂੰ ਘੱਟ ਤਨਖਾਹ ਮਿਲਦੀ ਹੈ। ਨੌਜਵਾਨ ਖਿਡਾਰੀਆਂ ਦੀ ਤਨਖਾਹ 32 ਤੋਂ 48 ਹਜ਼ਾਰ ਦੇ ਵਿਚਕਾਰ ਹੈ। ਜੇਕਰ ਨੌਜਵਾਨ ਖਿਡਾਰੀਆਂ ਦੀ ਸਾਲਾਨਾ ਤਨਖਾਹ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਰ ਸਾਲ 4 ਤੋਂ 5 ਲੱਖ ਰੁਪਏ ਮਿਲਦੇ ਹਨ।
ਜਦੋਂ ਕਿ ਭਾਰਤੀ ਕ੍ਰਿਕਟ ਬੋਰਡ ਆਪਣੇ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਤਨਖਾਹ ਦਿੰਦਾ ਹੈ। A+, A, B ਅਤੇ C. ਬੋਰਡ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਦਾ ਹੈ ਅਤੇ ਫਿਰ ਉਹਨਾਂ ਨੂੰ ਸ਼੍ਰੇਣੀ ਦੇ ਅਨੁਸਾਰ ਤਨਖਾਹ ਮਿਲਦੀ ਹੈ।
ਏ + ਗ੍ਰੇਡ ਦੇ ਖਿਡਾਰੀ ਨੂੰ ਹਰ ਸਾਲ 7 ਕਰੋੜ ਰੁਪਏ, ਏ ਗ੍ਰੇਡ ਦੇ ਖਿਡਾਰੀ ਨੂੰ 5 ਕਰੋੜ ਰੁਪਏ, ਬੀ ਗ੍ਰੇਡ ਦੇ ਖਿਡਾਰੀ ਨੂੰ ਹਰ ਸਾਲ 3 ਕਰੋੜ ਰੁਪਏ ਅਤੇ ਸੀ ਗ੍ਰੇਡ ਦੇ ਖਿਡਾਰੀ ਨੂੰ ਹਰ ਸਾਲ 1 ਕਰੋੜ ਰੁਪਏ ਮਿਲਦੇ ਹਨ।