IND vs WI ODI Match : ਇਨ੍ਹਾਂ ਵਿੰਡੀਜ਼ ਬੱਲੇਬਾਜ਼ਾਂ ਨੇ ਭਾਰਤੀ ਮੈਦਾਨਾਂ 'ਤੇ ਬਣਾਈਆਂ ਸੀ ਕਾਫੀ ਦੌੜਾਂ, ਲਿਸਟ 'ਚ ਟੌਪ 'ਤੇ ਹਨ ਇਹ ਖਿਡਾਰੀ
ਵੈਸਟਇੰਡੀਜ਼ ਦੇ ਮਾਰਲੋਨ ਸੈਮੂਅਲਜ਼ ਭਾਰਤੀ ਮੈਦਾਨਾਂ 'ਤੇ ਟੀਮ ਇੰਡੀਆ ਦੇ ਖਿਲਾਫ ਸਭ ਤੋਂ ਵੱਧ ਵਨਡੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਮੇਜ਼ਬਾਨ ਦੇਸ਼ ਭਾਰਤ ਖ਼ਿਲਾਫ਼ 28 ਮੈਚਾਂ ਵਿੱਚ 38.68 ਦੀ ਔਸਤ ਨਾਲ 967 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਭਾਰਤ 'ਚ 3 ਸੈਂਕੜੇ ਲਗਾਏ ਹਨ।
Download ABP Live App and Watch All Latest Videos
View In Appਕੋਰਲ ਹੂਪਰ ਭਾਰਤੀ ਮੈਦਾਨਾਂ 'ਤੇ ਮੇਜ਼ਬਾਨਾਂ ਦੇ ਖਿਲਾਫ ਵਨਡੇ ਕ੍ਰਿਕਟ ਵਿੱਚ ਦੂਜੇ ਸਭ ਤੋਂ ਸਫਲ ਵਿੰਡੀਜ਼ ਬੱਲੇਬਾਜ਼ ਹਨ। ਉਸ ਨੇ ਇੱਥੇ ਭਾਰਤ ਖ਼ਿਲਾਫ਼ ਖੇਡੇ ਗਏ 24 ਮੈਚਾਂ ਵਿੱਚ 53.73 ਦੀ ਔਸਤ ਨਾਲ 806 ਦੌੜਾਂ ਬਣਾਈਆਂ ਹਨ। ਵੈਸਟਇੰਡੀਜ਼ ਦੇ ਇਸ ਸਾਬਕਾ ਖਿਡਾਰੀ ਦੇ ਨਾਂ ਭਾਰਤ 'ਚ ਸੈਂਕੜਾ ਵੀ ਦਰਜ ਹੈ।
ਵੈਸਟਇੰਡੀਜ਼ ਦੇ ਸ਼ਿਵਨਾਰਾਇਣ ਚੰਦਰਪਾਲ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਉਸ ਨੇ ਟੀਮ ਇੰਡੀਆ ਦੇ ਖਿਲਾਫ ਭਾਰਤ 'ਚ 18 ਵਨਡੇ ਮੈਚਾਂ 'ਚ 41.28 ਦੀ ਔਸਤ ਨਾਲ 578 ਦੌੜਾਂ ਬਣਾਈਆਂ ਹਨ। ਚੰਦਰਪਾਲ ਨੇ ਇੱਥੇ ਭਾਰਤ ਖਿਲਾਫ ਸੈਂਕੜਾ ਵੀ ਲਗਾਇਆ ਹੈ।
ਯੂਨੀਵਰਸ ਬੌਸ ਕ੍ਰਿਸ ਗੇਲ ਦਾ ਬੱਲਾ ਵੀ ਭਾਰਤੀ ਮੈਦਾਨਾਂ 'ਤੇ ਜ਼ਬਰਦਸਤ ਬੋਲ ਰਿਹਾ ਹੈ। ਉਸ ਨੇ ਇੱਥੇ ਟੀਮ ਇੰਡੀਆ ਖਿਲਾਫ 13 ਵਨਡੇ ਮੈਚਾਂ 'ਚ 42.46 ਦੀ ਔਸਤ ਨਾਲ 552 ਦੌੜਾਂ ਬਣਾਈਆਂ ਹਨ। ਇਸ ਦੌਰਾਨ ਗੇਲ ਨੇ ਇੱਥੇ 3 ਸੈਂਕੜੇ ਲਗਾਏ ਹਨ।
ਵੈਸਟਇੰਡੀਜ਼ ਦੇ ਫਿਲ ਸਿਮੰਸ ਇਸ ਸੂਚੀ 'ਚ ਪੰਜਵੇਂ ਸਥਾਨ 'ਤੇ ਹਨ। ਉਸ ਨੇ ਭਾਰਤੀ ਮੈਦਾਨਾਂ 'ਤੇ ਟੀਮ ਇੰਡੀਆ ਖਿਲਾਫ 16 ਮੈਚਾਂ 'ਚ 35.93 ਦੀ ਔਸਤ ਨਾਲ 539 ਦੌੜਾਂ ਬਣਾਈਆਂ ਹਨ।
ਇਸ ਸੂਚੀ 'ਚ ਰਾਮਨਰੇਸ਼ ਸਰਵਨ ਛੇਵੇਂ ਸਥਾਨ 'ਤੇ ਹਨ। ਸਰਵਨ ਨੇ ਇੱਥੇ ਖੇਡੇ ਗਏ 9 ਵਨਡੇ ਮੈਚਾਂ ਵਿੱਚ 88 ਦੀ ਔਸਤ ਨਾਲ 528 ਦੌੜਾਂ ਬਣਾਈਆਂ ਹਨ।
ਗੋਰਡਨ ਗ੍ਰੀਨਿਜ ਨੇ ਵੀ ਟੀਮ ਇੰਡੀਆ ਦੇ ਖਿਲਾਫ ਭਾਰਤੀ ਮੈਦਾਨਾਂ 'ਤੇ ਜ਼ੋਰਦਾਰ ਰਨ ਬਣਾਏ ਸੀ। ਉਸ ਨੇ 9 ਵਨਡੇ ਮੈਚਾਂ 'ਚ 73.85 ਦੀ ਔਸਤ ਨਾਲ 517 ਦੌੜਾਂ ਬਣਾਈਆਂ ਹਨ।
ਵਿਵੀਅਨ ਰਿਚਰਡਸ ਇਸ ਸੂਚੀ ਵਿੱਚ ਅੱਠਵੇਂ ਖਿਡਾਰੀ ਹਨ। ਰਿਚਰਡਸ ਨੇ ਭਾਰਤ 'ਚ ਟੀਮ ਇੰਡੀਆ ਖਿਲਾਫ 15 ਵਨਡੇ ਮੈਚਾਂ 'ਚ 49.70 ਦੀ ਔਸਤ ਨਾਲ 497 ਦੌੜਾਂ ਬਣਾਈਆਂ ਹਨ। ਭਾਰਤੀ ਮੈਦਾਨਾਂ 'ਤੇ ਮੇਜ਼ਬਾਨ ਟੀਮ ਦੇ ਖਿਲਾਫ ਵੀ ਉਸ ਦੇ ਨਾਂ 2 ਸੈਂਕੜੇ ਹਨ।