ਕੀ ਤੁਸੀਂ ਦੇਖਿਆ Alia Bhatt ਦਾ ਖੂਬਸੂਰਤ Lehnga Collection, ਪਹਿਨ ਕੇ ਬਲਾ ਦੀ ਖੂਬਸੂਰਤ ਲੱਗਦੀ Alia
Alia Bhatt Lehenga Collection: ਬਾਲੀਵੁੱਡ ਅਦਾਕਾਰ ਆਲੀਆ ਭੱਟ ਨਾ ਸਿਰਫ ਐਕਟਿੰਗ ਵਿੱਚ ਮਾਹਰ ਹੈ ਬਲਕਿ ਕਰੋੜਾਂ ਲੋਕ ਉਹਨਾਂ ਦੀ ਖੂਬਸੂਰਤੀ ਅਤੇ ਸਟਾਈਲ ਦੇ ਵੀ ਦੀਵਾਨੇ ਹਨ। ਹਾਲਾਂਕਿ ਆਲੀਆ ਜੋ ਵੀ ਪਹਿਨਦੀ ਹੈ, ਉਸ 'ਚ ਪਰਫੈਕਟ ਨਜ਼ਰ ਆਉਂਦੀ ਹੈ ਪਰ ਭਾਰਤੀ ਪਹਿਰਾਵੇ ਕੁਝ ਹੋਰ ਹੀ ਹਨ।
Download ABP Live App and Watch All Latest Videos
View In Appਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਲੀਆ ਭੱਟ ਨੂੰ ਭਾਰਤੀ ਪਹਿਰਾਵੇ ਪਹਿਨਣਾ ਪਸੰਦ ਹੈ। ਉਹ ਅਕਸਰ ਪਾਰਟੀਆਂ ਅਤੇ ਫਿਲਮ ਇਵੈਂਟਸ 'ਤੇ ਲਹਿੰਗਾ ਪਹਿਨਦੀ ਨਜ਼ਰ ਆਉਂਦੀ ਹੈ। ਇਸਦੇ ਨਾਲ ਹੀ, ਉਹਨਾਂ ਕੋਲ ਡਿਜ਼ਾਈਨਰ ਲਹਿੰਗਿਆਂ ਦਾ ਇੱਕ ਖੂਬਸੂਰਤ ਤੇ ਚੰਗਾ ਕਲੈਕਸ਼ਨ ਹੈ।
ਦੀਵਾਲੀ ਦੇ ਮੌਕੇ 'ਤੇ ਆਲੀਆ ਨੇ ਪਰਪਲ ਕਲਰ ਦਾ ਲਹਿੰਗਾ ਚੁਣਿਆ ਸੀ। ਅਦਾਕਾਰਾ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ।
ਆਲੀਆ ਭੱਟ ਨੇ ਇੱਕ ਵਾਰ ਫਿਰ ਪੀਲੇ ਰੰਗ ਦੇ ਲਹਿੰਗੇ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹਨਾਂ ਦਾ Traditional ਲੁੱਕ ਤੁਹਾਨੂੰ ਵੀ ਆਲੀਆ ਦਾ ਦੀਵਾਨਾ ਬਣਾ ਦੇਵੇਗਾ।
ਵ੍ਹਾਈਟ ਲਹਿੰਗੇ 'ਚ ਆਲੀਆ ਭੱਟ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਉਸ ਨੇ ਆਪਣੇ ਲਹਿੰਗਾ ਨੂੰ ਮੈਚਿੰਗ ਈਅਰਿੰਗਸ ਨਾਲ ਸਟਾਈਲ ਕੀਤਾ।
ਇਸ ਪੀਲੇ ਰੰਗ ਦੇ ਲਹਿੰਗੇ ਨੂੰ ਆਲੀਆ ਭੱਟ ਨੇ ਮੈਚਿੰਗ ਦੁਪੱਟਾ ਅਤੇ ਬਰਾਲੇਟ ਸਟਾਈਲ ਚੋਲੀ ਨਾਲ ਸਟਾਈਲ ਕੀਤਾ ਸੀ। ਉਹਨਾਂ ਨੇ ਬਿੰਦੀ, ਨਿਊਡ ਮੇਕਅੱਪ ਅਤੇ ਮੱਥੇ 'ਤੇ ਖੂਬਸੂਰਤ ਚੰਦਬਾਲੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਸੀ।
ਆਲੀਆ ਭੱਟ ਨੇ ਆਪਣੀ ਖਾਸ ਦੋਸਤ ਦੇ ਵਿਆਹ ਲਈ ਇਹ ਰਾਇਲ ਬਲੂ ਕਲਰ ਦਾ ਲਹਿੰਗਾ ਚੁਣਿਆ ਸੀ। ਟਿੱਕੇ ਅਤੇ ਚੋਕਰ ਨੈਕਪੀਸ ਨਾਲ ਉਹਨਾਂ ਨੇ ਆਪਣਾ ਲੁੱਕ ਕੰਪਲੀਟ ਕੀਤਾ।