IND vs ZIM ODI Series: ਜ਼ਿੰਬਾਬਵੇ ਲਈ ਰਵਾਨਾ ਹੋਈ ਟੀਮ ਇੰਡੀਆ, ਬੀਸੀਸੀਆਈ ਨੇ ਸ਼ੇਅਰ ਕੀਤੀਆਂ ਦਿਲਚਸਪ ਤਸਵੀਰਾਂ
Zimbabwe vs India: ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਵਨਡੇ ਸੀਰੀਜ਼ ਖੇਡੀ ਜਾਵੇਗੀ। ਟੀਮ ਇੰਡੀਆ ਇਸ ਲਈ ਰਵਾਨਾ ਹੋ ਗਈ ਹੈ।
Download ABP Live App and Watch All Latest Videos
View In Appਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਵਨਡੇ ਸੀਰੀਜ਼ 18 ਅਗਸਤ ਤੋਂ ਖੇਡੀ ਜਾਵੇਗੀ। ਇਸ ਸੀਰੀਜ਼ ਦੇ ਤਿੰਨੋਂ ਮੈਚ ਹਰਾਰੇ 'ਚ ਹੋਣਗੇ। ਇਸ ਦੇ ਲਈ ਭਾਰਤੀ ਕ੍ਰਿਕਟ ਟੀਮ ਜ਼ਿੰਬਾਬਵੇ ਲਈ ਰਵਾਨਾ ਹੋ ਗਈ ਹੈ। ਭਾਰਤ ਇਹ ਸੀਰੀਜ਼ ਕੇਐੱਲ ਰਾਹੁਲ ਦੀ ਕਪਤਾਨੀ 'ਚ ਖੇਡੇਗਾ। (ਫੋਟੋ - ਬੀ.ਸੀ.ਸੀ.ਆਈ.)
ਟੀਮ ਇੰਡੀਆ ਨੇ ਇਸ ਸੀਰੀਜ਼ ਲਈ ਕਈ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਇਸ 'ਚ ਰਿਤੂਰਾਜ ਗਾਇਕਵਾੜ, ਰਾਹੁਲ ਤ੍ਰਿਪਾਠੀ ਅਤੇ ਆਲਰਾਊਂਡਰ ਦੀਪਕ ਹੁੱਡਾ ਨੂੰ ਜਗ੍ਹਾ ਮਿਲੀ ਹੈ। ਟੀਮ 'ਚ ਵਾਸ਼ਿੰਗਟਨ ਸੁੰਦਰ ਵੀ ਸ਼ਾਮਲ ਹੈ। ਪਰ ਉਸ ਦੇ ਖੇਡਣ 'ਤੇ ਅਜੇ ਵੀ ਸ਼ੰਕੇ ਹਨ। (ਫੋਟੋ - ਬੀ.ਸੀ.ਸੀ.ਆਈ.)
ਖਾਸ ਗੱਲ ਇਹ ਵੀ ਹੈ ਕਿ ਵੀਵੀਐਸ ਲਕਸ਼ਮਣ ਭਾਰਤੀ ਟੀਮ ਦੇ ਨਾਲ ਇਸ ਦੌਰੇ 'ਤੇ ਬਤੌਰ ਕੋਚ ਗਏ ਹਨ। ਲਕਸ਼ਮਣ ਟੀਮ ਇੰਡੀਆ ਦੇ ਸਰਵੋਤਮ ਖਿਡਾਰੀ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਵੱਡੇ ਰਿਕਾਰਡ ਬਣਾਏ। (ਫੋਟੋ - ਬੀ.ਸੀ.ਸੀ.ਆਈ.)
ਸ਼ਾਰਦੁਲ ਠਾਕੁਰ ਅਤੇ ਦੀਪਕ ਚਾਹਰ ਵੀ ਭਾਰਤੀ ਟੀਮ ਦਾ ਹਿੱਸਾ ਹਨ। ਟੀਮ ਇੰਡੀਆ ਇਸ ਸੀਰੀਜ਼ ਦਾ ਪਹਿਲਾ ਮੈਚ 18 ਅਗਸਤ ਨੂੰ ਖੇਡੇਗੀ। ਜਦਕਿ ਦੂਜਾ ਅਤੇ ਤੀਜਾ ਮੈਚ 20 ਅਤੇ 22 ਅਗਸਤ ਨੂੰ ਖੇਡਿਆ ਜਾਵੇਗਾ। (ਫੋਟੋ - ਬੀ.ਸੀ.ਸੀ.ਆਈ.)
BCCI ਨੇ ਸੋਸ਼ਲ ਮੀਡੀਆ 'ਤੇ ਟੀਮ ਇੰਡੀਆ ਦੇ ਖਿਡਾਰੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਭਾਰਤ ਇਸ ਦੌਰੇ ਤੋਂ ਬਾਅਦ ਏਸ਼ੀਆ ਕੱਪ 'ਚ ਹਿੱਸਾ ਲਵੇਗਾ।