IND vs PAK: ਸ਼ੁਭਮਨ ਗਿੱਲ ਨੇ ਕੋਹਲੀ-ਧੋਨੀ ਨੂੰ ਛੱਡਿਆ ਪਿੱਛੇ, ਇਸ ਲਿਸਟ 'ਚ ਟਾਪ 'ਤੇ ਕਬਜ਼ਾ
ਸ਼ੁਭਮਨ ਗਿੱਲ ਨੇ ਭਾਰਤ-ਪਾਕਿਸਤਾਨ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਰਧ ਸੈਂਕੜਾ ਲਗਾਇਆ। ਓਪਨਰ ਦੇ ਤੌਰ 'ਤੇ ਉਨ੍ਹਾਂ ਨੇ 52 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆਂ 58 ਦੌੜਾਂ ਬਣਾਈਆਂ। ਇਸ ਪਾਰੀ ਦੀ ਮਦਦ ਨਾਲ ਸ਼ੁਭਮਨ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਭਾਰਤ ਲਈ ਵਨਡੇ ਵਿੱਚ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਆਪਣੇ ਕਰੀਅਰ ਦੀਆਂ ਪਹਿਲੀਆਂ 30 ਪਾਰੀਆਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ।
Download ABP Live App and Watch All Latest Videos
View In Appਸ਼ੁਭਮਨ ਨੇ ਆਪਣੇ ਕਰੀਅਰ ਦੀ ਪਹਿਲੀ 30 ਵਨਡੇ ਪਾਰੀਆਂ ਵਿੱਚ 1571 ਦੌੜਾਂ ਬਣਾਈਆਂ। ਇਸ ਮਾਮਲੇ 'ਚ ਉਹ ਭਾਰਤੀ ਖਿਡਾਰੀਆਂ ਦੀ ਸੂਚੀ 'ਚ ਟਾਪ ‘ਤੇ ਪਹੁੰਚ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮਾਮਲੇ 'ਚ ਧੋਨੀ 7ਵੇਂ ਨੰਬਰ 'ਤੇ ਹਨ। ਜਦਕਿ ਕੋਹਲੀ ਛੇਵੇਂ ਨੰਬਰ 'ਤੇ ਹਨ। ਦੂਜੇ ਨੰਬਰ 'ਤੇ ਸ਼੍ਰੇਅਸ ਅਈਅਰ ਹਨ।
ਸ਼ੁਭਮਨ ਨੇ 30 ਵਨਡੇ ਪਾਰੀਆਂ 'ਚ 1572 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਦੌਰਾਨ 4 ਸੈਂਕੜੇ ਅਤੇ 8 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਦੋਹਰਾ ਸੈਂਕੜਾ ਵੀ ਲਗਾਇਆ ਹੈ। ਸ਼ੁਭਮਨ ਦਾ ਵਨਡੇ ਸਰਵੋਤਮ ਸਕੋਰ 208 ਦੌੜਾਂ ਰਿਹਾ ਹੈ।
ਏਸ਼ੀਆ ਕੱਪ 2023 ਦੇ ਤੀਜੇ ਸੁਪਰ ਫੋਰ ਮੈਚ ਵਿੱਚ ਟੀਮ ਇੰਡੀਆ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ। ਇਸ ਦੌਰਾਨ ਸ਼ੁਭਮਨ ਨੇ 58 ਦੌੜਾਂ ਬਣਾਈਆਂ। ਜਦਕਿ ਰੋਹਿਤ ਨੇ 49 ਗੇਂਦਾਂ 'ਚ 56 ਦੌੜਾਂ ਬਣਾਈਆਂ। ਰੋਹਿਤ ਦੀ ਇਸ ਪਾਰੀ 'ਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ।
ਟੀਮ ਇੰਡੀਆ ਨੇ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਮੀਂਹ ਕਾਰਨ ਮੈਚ ਰੁੱਕ ਗਿਆ। ਵਿਰਾਟ ਕੋਹਲੀ 8 ਦੌੜਾਂ ਬਣਾ ਕੇ ਅਜੇਤੂ ਹਨ। ਜਦੋਂ ਕਿ ਕੇਐਲ ਰਾਹੁਲ 17 ਦੌੜਾਂ ਬਣਾ ਕੇ ਅਜੇਤੂ ਹਨ।