ਕਾਲਜ ਛੱਡ ਕੇ ਮੈਚ ਖੇਡਣ ਜਾਂਦੇ ਸੀ ਸਿਰਾਜ , ਪਾਪਾ ਦੇ ਘਰ ਨਾ ਆਉਣ ਤੱਕ ਕਿਉਂ ਨਹੀਂ ਮਿਲਦੀ ਸੀ ਐਂਟਰੀ !
Mohammed Siraj Journey : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਪਣੀ ਗੇਂਦਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ ਪਰ ਇਸ ਖਿਡਾਰੀ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ।
Download ABP Live App and Watch All Latest Videos
View In Appਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਹੈਦਰਾਬਾਦ ਨਾਲ ਸਬੰਧਤ ਹਨ। ਉਹ ਆਈਪੀਐਲ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਦਾ ਹੈ। ਇਸ ਤੋਂ ਪਹਿਲਾਂ ਉਹ ਸਨਰਾਈਜ਼ਰਸ ਹੈਦਰਾਬਾਦ ਲਈ ਖੇਡ ਚੁੱਕੇ ਹਨ ਪਰ ਕੀ ਤੁਸੀਂ ਇਸ ਖਿਡਾਰੀ ਦੇ ਸਫਰ ਬਾਰੇ ਜਾਣਦੇ ਹੋ?
ਮੁਹੰਮਦ ਸਿਰਾਜ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਆਉਂਦਾ ਹੈ। ਇਸ ਤੇਜ਼ ਗੇਂਦਬਾਜ਼ ਦੇ ਪਿਤਾ ਹੈਦਰਾਬਾਦ 'ਚ ਆਟੋ ਚਲਾਉਂਦੇ ਸਨ। ਬ੍ਰੇਕਫਾਸਟ ਵਿਦ ਚੈਂਪੀਅਨਜ਼ ਸ਼ੋਅ 'ਚ ਮੁਹੰਮਦ ਸਿਰਾਜ ਨੇ ਦੱਸਿਆ ਕਿ ਕ੍ਰਿਕਟ ਖੇਡਣਾ ਮੇਰੇ ਲਈ ਕਦੇ ਵੀ ਆਸਾਨ ਨਹੀਂ ਰਿਹਾ।
ਮੁਹੰਮਦ ਸਿਰਾਜ ਅਨੁਸਾਰ ਜਦੋਂ ਉਹ ਕਾਲਜ ਦੇ ਦਿਨਾਂ ਵਿੱਚ ਸੀ ਤਾਂ ਉਹ ਕਲਾਸ ਬੰਕ ਮਾਰ ਕੇ ਕ੍ਰਿਕਟ ਖੇਡਣ ਜਾਂਦਾ ਸੀ। ਜਿਸ ਤੋਂ ਬਾਅਦ ਮੁਹੰਮਦ ਸਿਰਾਜ ਨੂੰ ਘਰ ਅੰਦਰ ਵੜਨ ਨਹੀਂ ਦਿੱਤਾ ਸੀ। ਤੇਜ਼ ਗੇਂਦਬਾਜ਼ ਦੇ ਪਿਤਾ ਜਦੋਂ ਘਰ ਆਉਂਦੇ ਸੀ ਤਾਂ ਮੁਹੰਮਦ ਸਿਰਾਜ ਦੀ ਘਰ 'ਚ ਐਂਟਰੀ ਹੁੰਦੀ ਸੀ।
ਬ੍ਰੇਕਫਾਸਟ ਵਿਦ ਚੈਂਪੀਅਨਜ਼ ਸ਼ੋਅ 'ਚ ਮੁਹੰਮਦ ਸਿਰਾਜ ਕਹਿੰਦੇ ਹਨ ਕਿ ਮੇਰੇ ਕੋਲ ਜੁੱਤੀ ਨਹੀਂ ਸੀ। ਮੈਂ ਲਗਭਗ 19 ਸਾਲ ਦੀ ਉਮਰ ਤੱਕ ਟੈਨਿਸ ਬਾਲ ਕ੍ਰਿਕਟ ਖੇਡਦਾ ਰਿਹਾ। ਉਸ ਸਮੇਂ ਤੱਕ ਕਦੇ ਵੀ ਚਮੜੇ ਦੀ ਗੇਂਦ ਦੀ ਕ੍ਰਿਕਟ ਨਹੀਂ ਖੇਡੀ।
ਦਰਅਸਲ, ਮੁਹੰਮਦ ਸਿਰਾਜ ਜਿਸ ਪਰਿਵਾਰ ਨਾਲ ਸਬੰਧਤ ਹੈ, ਉਸ ਦੀ ਆਰਥਿਕ ਹਾਲਤ ਸ਼ੁਰੂਆਤੀ ਦਿਨਾਂ ਵਿੱਚ ਚੰਗੀ ਨਹੀਂ ਸੀ, ਪਰ ਹੁਣ ਤੇਜ਼ ਗੇਂਦਬਾਜ਼ ਦੇ ਪਰਿਵਾਰ ਕੋਲ ਆਲੀਸ਼ਾਨ ਘਰ ਅਤੇ ਵਾਹਨ ਹਨ।