Deepak Chahar Engagement: ਦੀਪਕ ਚਾਹਰ ਨੇ ਸਟੇਡੀਅਮ 'ਚ ਦਰਸ਼ਕਾਂ ਸਾਹਮਣੇ ਸਟੇਡੀਅਮ ਚ ਕਰਾਈ ਮੰਗਣੀ, ਦੇਖੋ ਤਸਵੀਰਾਂ
ਦੁਬਈ 'ਚ ਖੇਡੇ ਗਏ ਆਈਪੀਐਲ 2021 ਦੇ 53ਵੇਂ ਮੁਕਾਬਲੇ 'ਚ ਪੰਜਾਬ ਕਿੰਗਸ ਨੇ ਚੇਨੱਈ ਸੁਪਰਕਿੰਗਸ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ ਤੋਂ ਬਾਅਦ ਚੇਨੱਈ ਸੁਪਰਕਿੰਗਸ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦਰਸ਼ਕ ਗੈਲਰੀ 'ਚ ਚਲੇ ਗਏ। ਜਿੱਥੇ ਉਨ੍ਹਾਂ ਆਪਣੀ ਗਰਲਫਰੈਂਡ ਨੂੰ ਅੰਗੂਠੀ ਪਹਿਨਾਈ।
Download ABP Live App and Watch All Latest Videos
View In Appਚਾਹਰ ਨੇ ਸਟੇਡੀਅਮ 'ਚ ਦਰਸ਼ਕਾਂ ਦੇ ਸਾਹਮਣੇ ਆਪਣੀ ਗਰਲਫਰੈਂਡ ਨੂੰ ਅੰਗੂਠੀ ਪਹਿਨਾਈ। ਇਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਗਲੇ ਲਾਇਆ। ਇਹ ਨਜ਼ਾਰਾ ਦੇਖ ਕੇ ਚੇਨੱਈ ਦੇ ਕਪਤਾਨ ਐਮਐਸ ਧੋਨੀ ਤੇ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਹੱਸਦੇ ਨਜ਼ਰ ਆਏ।
ਪੰਜਾਬ ਤੋਂ ਚੇਨੱਈ ਦੀ ਟੀਮ ਮੈਚ ਹਾਰੀ ਤਾਂ ਦੀਪਕ ਦਰਸ਼ਕ ਗੈਲਰੀ 'ਚ ਬੈਠੀ ਆਪਣੀ ਗਰਲਫਰੈਂਡ ਕੋਲ ਗਏ ਤੇ ਗੋਢਿਆਂ ਦੇ ਭਾਰ ਬਹਿ ਕੇ ਪ੍ਰਪੋਜ਼ ਕੀਤਾ।
ਦੀਪਕ ਆਪਣੀ ਗਲਰਫਰੈਂਡ ਨੂੰ ਪਲੇਅਆਫ ਦੇ ਮੈਚ ਦੌਰਾਨ ਪ੍ਰਪੋਜ਼ ਕਰਨਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਧੋਨੀ ਨਾਲ ਗੱਲ ਕੀਤੀ ਸੀ। ਪਰ ਮਾਹੀ ਨੇ ਦੀਪਕ ਨੂੰ ਲੀਗ ਮੈਚਾਂ ਦੌਰਾਨ ਹੀ ਅਜਿਹਾ ਕਰਨ ਲਈ ਕਿਹਾ।
ਦੀਪਕ ਚਾਹਰ ਚੇਨੱਈ ਸਪਰਕਿੰਗਸ ਦੇ ਸਟਾਰ ਤੇਜ਼ ਗੇਂਦਬਾਜ਼ ਹਨ।