5 ਖਿਡਾਰੀਆਂ ‘ਤੇ ਹੋ ਸਕਦੀ ਪੈਸਿਆਂ ਦੀ ਬਾਰਸ਼, ਆਈਪੀਐਲ-2022 ਲਈ ਲੱਗੇਗੀ ਕਰੋੜਾਂ ਦੀ ਬੋਲੀ
ਇਸ਼ਾਨ ਕਿਸ਼ਨ- ਟੀ-20 ਕ੍ਰਿਕਟ ‘ਚ ਫਿਲਹਾਲ ਸਭ ਤੋਂ ਖਤਰਨਾਕ ਓਪਨਰਜ਼ ਚੋਂ ਇੱਕ ਹੈ ਇਸ਼ਾਨ ਕਿਸ਼ਨ। ਉਹ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਸੀ। ਫ੍ਰੈਂਚਾਈਜ਼ੀ ਨੇ ਉਨ੍ਹਾਂ ਨੂੰ ਰਿਟੇਨ ਨਹੀਂ ਕੀਤਾ ਹੈ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਆਈਪੀਐਲ-2022 ‘ਚ ਇਸ਼ਾਨ ਕਿਸ਼ਨ ਨਵੀਂ ਟੀਮ ਲਈ ਖੇਡ ਸਕਦੇ ਹਨ। ਇਸ਼ਾਨ ਸਿਰਫ 23 ਸਾਲ ਦੇ ਹਨ ਤੇ ਉਨ੍ਹਾਂ ਨੂੰ ਖਰੀਦਣ ਲਈ ਫ੍ਰੈਂਚਾਈਜ਼ੀ ‘ਚ ਹੋੜ ਮਚੇਗੀ। ਨਿਲਾਮੀ ‘ਚ ਉਨ੍ਹਾਂ ‘ਤੇ ਪੈਸਾ ਬਰਸਾਇਆ ਜਾ ਸਕਦਾ ਹੈ।
Download ABP Live App and Watch All Latest Videos
View In Appਰਾਹੁਲ ਚਾਹਰ- ਈਸ਼ਾਨ ਕਿਸ਼ਨ ਦੇ ਨਾਲ ਮੁੰਬਈ ਇੰਡੀਅਨਜ਼ ਨੇ ਰਾਹੁਲ ਚਾਹਰ ਨੂੰ ਵੀ ਰੀਲੀਜ਼ ਕਰ ਦਿੱਤਾ ਹੈ। ਰਾਹੁਲ ਕਈ ਸਾਲਾਂ ਤੱਕ ਮੁੰਬਈ ਦੀ ਟੀਮ ਦਾ ਅਹਿਮ ਹਿੱਸਾ ਰਹੇ ਹਨ। ਆਈਪੀਐਲ-2021 ‘ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਈਪੀਐਲ ‘ਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਦੀ ਚੋਣ ਟੀਮ ਇੰਡੀਆ ‘ਚ ਹੋਇਆ ਸੀ। ਚਾਹਰ ਦੇ ਪ੍ਰਦਰਸ਼ਨ ਤੇ ਉਮਰ ਨੂੰ ਦੇਖਦੇ ਹੋਏ ਫ੍ਰੈਂਚਾਈਜ਼ੀ ਵਿਚਾਲੇ ਉਨ੍ਹਾਂ ਨੂੰ ਖਰੀਦਣ ਲਈ ਹੋੜ ਮੱਚਣੀ ਤੈਅ ਹੈ।
ਰਵੀ ਬਿਸ਼ਨੋਈ- ਆਈਪੀਐਲ ਦੇ ਆਕਸ਼ਨ ‘ਚ ਸਭ ਦੀਆਂ ਨਜ਼ਰਾਂ 21 ਸਾਲ ਦੇ ਸਪਿਨਰ ਰਵੀ ਬਿਸ਼ਨੋਈ ‘ਤੇ ਹੋਣਗੀਆਂ। ਰਵੀ ਬਿਸ਼ਨੋਈ ਨੂੰ 2020 ਦੇ ਆਕਸ਼ਨ ‘ਚ ਪੰਜਾਬ ਕਿੰਗਜ਼ ਨੇ ਖਰੀਦਿਆ ਸੀ। ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ ਸੀ ਉਹ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਸਨ। ਉਨ੍ਹਾਂ ਨੇ 14 ਮੈਚਾਂ ‘ਚ 12 ਵਿਕਟ ਲਏ ਸਨ। 2021 ਦੇ ਸੀਜ਼ਨ ‘ਚ ਉਹ 9 ਮੈਚ ਖੇਡੇ ਤੇ 9 ਵਿਕੇਟ ਝਟਕਾਏ। ਉਨ੍ਹਾਂ ਦਾ ਇਹ ਪ੍ਰਦਰਸ਼ਨ ਆਈਪੀਐਲ ਆਕਸ਼ਨ ‘ਚ ਉਨ੍ਹਾਂ ਨੂੰ ਕਰੋੜਾਂ ਰੁਪਏ ਦਵਾ ਸਕਦਾ ਹੈ।
ਸ਼ੁਭਮਨ ਗਿੱਲ- 22 ਸਾਲਾ ਸ਼ੁਭਮਨ ਗਿੱਲ ਨੇ ਕੋਲਕਾਤਾ ਨਾਈਟ ਰਾਈਡਰਜ਼ ਨੇ ਰੀਲੀਜ਼ ਕਰ ਦਿੱਤਾ ਹੈ। ਉਹ ਟੀਮ ਦੇ ਓਪਨਰ ਸਨ ਤੇ ਉਨ੍ਹਾਂ ਨੂੰ ਫਿਊਚਰ ਕੈਪਟਨ ਵੀ ਕਿਹਾ ਜਾ ਰਿਹਾ ਹੈ। ਕੇਕੇਆਰ ਨੇ ਵੈਂਕਟੇਸ਼ ਅਈਅਰ ਤੇ ਵਰੁਣ ਚੱਕਰਵਰਤੀ ਨੂੰ ਰਿਟੇਨ ਕੀਤਾ ਹੈ ਜਿਸਦਾ ਮਤਲਬ ਹੈ ਕਿ ਗਿੱਲ ਆਕਸ਼ਨ ‘ਚ ਉਤਰਨਗੇ। ਗਿੱਲ ਆਪਣੀ ਵਿਸਫੋਟਕ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਉਹਨਾਂ ਨੇ ਪਿਛਲੇ 2 ਸੀਜ਼ਨਾਂ ‘ਚ 400 ਤੋਂ ਜ਼ਿਆਦਾ ਰਨ ਬਣਾਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਕੇਕੇਆਰ ਉਨ੍ਹਾਂ ਨੂੰ ਖਰੀਦਣ ਲਈ ਮੋਟੀ ਬੋਲੀ ਲਗਾ ਸਕਦੀ ਹੈ। 22 ਸਾਲ ਦੇ ਸ਼ੁਭਮਨ ਗਿੱਲ ਨੂੰ ਜੇਕਰ ਆਕਸ਼ਨ ‘ਚ ਕਰੋੜਾਂ ਰੁਪਏ ਮਿਲਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ।
ਦੇਵਦੱਤ ਪਡਿੱਕਲ- ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਜਿਹਨਾਂ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਉਹ ਵਿਰਾਟ ਕੋਹਲੀ, ਗਲੇਨ ਮੈਕਸਵੇੱਲ, ਮੁਹੰਮਦ ਸਿਰਾਜ ਹਨ। ਆਰਸੀਬੀ ਨੇ ਸਟਾਰ ਓਪਨਰ ਦੇਵਦੱਤ ਪਡਿੱਕਲ ਨੂੰ ਰੀਲੀਜ਼ ਕਰ ਦਿੱਤਾ ਹੈ। ਪਡਿੱਕਲ ਲਈ ਆਈਪੀਐੱਲ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 2020 ਦੇ ਸੀਜ਼ਨ ‘ਚ 15 ਮੈਚ ਖੇਡੇ ਸਨ ਅਤੇ 31.53 ਦੀ ਅੋਸਤ ਨਾਲ 473 ਰਨ ਬਣਾਏ ਸਨ।
ਇਸ ਦੇ ਇਲਾਵਾ ਸੀਜ਼ਨ ‘ਚ ਉਹਨਾਂ ਨੇ 14 ਮੈਚਾਂ ‘ਚ 411 ਰਨ ਬਣਾਏ। ਇਸ ਪ੍ਰਦਰਸ਼ਨ ਦੇ ਬਾਵਜੂਦ ਆਰਸੀਬੀ ਨੇ ਉਹਨਾਂ ‘ਤੇ ਭਰੋਸਾ ਨਹੀਂ ਜਤਾਇਆ ਅਤੇ ਰੀਲੀਜ਼ ਕਰ ਦਿੱਤਾ। ਪਡਿੱਕਲ ਹੁਣ ਆਕਸ਼ਨ ‘ਚ ਉਤਰਨਗੇ ਤੇ ਇਸ ਜਵਾਨ ਬੱਲੇਬਾਜ਼ ਨੂੰ ਖਰੀਦਣ ਲਈ ਫ੍ਰੈਂਚਾਈਜ਼ੀ ‘ਚ ਸਖਤ ਟੱਕਰ ਦੇਖਣ ਨੂੰ ਮਿਲੇਗੀ।