IPL 2024 Auction: ਨਿਲਾਮੀ 'ਚ ਇਨ੍ਹਾਂ 5 ਆਲਰਾਊਂਡਰ ਖਿਡਾਰੀਆਂ ਦਾ ਬੋਲਬਾਲਾ, ਕਿਸੇ ਵੀ ਕੀਮਤ 'ਚ ਖਰੀਦਣਗੀਆਂ ਟੀਮਾਂ
ਇਨ੍ਹਾਂ ਵਿੱਚ ਭਾਰਤ ਦੇ 214 ਅਤੇ ਵਿਦੇਸ਼ਾਂ ਦੇ 119 ਖਿਡਾਰੀ ਭਾਗ ਲੈਣਗੇ। ਇਸ ਖਬਰ ਦੇ ਜਰਿਏ ਅਸੀਂ ਤੁਹਾਨੂੰ ਉਨ੍ਹਾਂ ਪੰਜ ਆਲਰਾਊਂਡਰ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਤੇ ਟੀਮ ਸਭ ਤੋਂ ਜ਼ਿਆਦਾ ਪੈਸਾ ਖਰਚ ਕਰ ਸਕਦੀ ਹੈ। ਇਸ ਵਿੱਚ ਇੱਕ ਭਾਰਤੀ ਆਲਰਾਊਂਡਰ ਵੀ ਸ਼ਾਮਲ ਹੈ।
Download ABP Live App and Watch All Latest Videos
View In Appਟ੍ਰੈਵਿਸ ਹੈੱਡ ਇਸ ਸੂਚੀ 'ਚ ਸਭ ਤੋਂ ਉੱਪਰ ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਦਾ ਨਾਂ ਹੈ, ਜਿਸ ਨੇ ਹਾਲ ਹੀ 'ਚ ਖਤਮ ਹੋਏ ਵਨਡੇ ਵਿਸ਼ਵ ਕੱਪ 'ਚ ਨਾ ਸਿਰਫ ਆਪਣੇ ਬੱਲੇ ਨਾਲ ਕਮਾਲ ਕੀਤਾ, ਸਗੋਂ ਸੈਮੀਫਾਈਨਲ 'ਚ ਆਪਣੀ ਗੇਂਦ ਨਾਲ ਦੋ ਅਹਿਮ ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾਈ। ਟ੍ਰੈਵਿਸ ਹੈੱਡ ਜ਼ਬਰਦਸਤ ਫਾਰਮ 'ਚ ਹੈ ਅਤੇ ਉਸ ਨੇ ਇਸ ਵਾਰ ਦੀ ਆਈਪੀਐੱਲ ਨਿਲਾਮੀ 'ਚ 2 ਕਰੋੜ ਰੁਪਏ ਦੀ ਬੇਸ ਕੀਮਤ 'ਤੇ ਆਪਣਾ ਨਾਂ ਦਰਜ ਕਰਵਾਇਆ ਹੈ। ਅਜਿਹੇ 'ਚ ਕਈ ਟੀਮਾਂ ਹੈੱਡ ਪਿੱਛੇ ਕਰੋੜਾਂ ਰੁਪਏ ਖਰਚਣ ਲਈ ਤਿਆਰ ਹੋਣਗੀਆਂ।
ਰਚਿਨ ਰਵਿੰਦਰ ਨਿਊਜ਼ੀਲੈਂਡ ਦੇ ਇਸ ਸਪਿਨ ਆਲਰਾਊਂਡਰ ਦੀ ਚਰਚਾ ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ ਹੀ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਇਸ ਖਿਡਾਰੀ ਨੂੰ ਜ਼ਿਆਦਾਤਰ ਕ੍ਰਿਕਟ ਪ੍ਰਸ਼ੰਸਕ ਮੁੱਖ ਸਪਿਨ ਗੇਂਦਬਾਜ਼ ਸਮਝਦੇ ਸਨ, ਜੋ ਬੱਲੇਬਾਜ਼ੀ ਵੀ ਕਰ ਸਕਦਾ ਹੈ, ਪਰ ਵਿਸ਼ਵ ਕੱਪ 'ਚ ਇਸ ਖਿਡਾਰੀ ਨੇ ਨਿਊਜ਼ੀਲੈਂਡ ਲਈ ਨੰਬਰ-1, 2 ਅਤੇ 3 'ਤੇ ਬੱਲੇਬਾਜ਼ੀ ਕੀਤੀ ਅਤੇ ਆਪਣੀ ਟੀਮ ਲਈ ਇਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਇਸ ਤੋਂ ਇਲਾਵਾ ਇਸ ਖਿਡਾਰੀ ਨੇ ਗੇਂਦਬਾਜ਼ੀ ਕਰਕੇ ਕੁਝ ਵਿਕਟਾਂ ਵੀ ਲਈਆਂ। ਅਜਿਹੇ 'ਚ ਟੀਮ ਇਸ ਖੱਬੇ ਹੱਥ ਦੇ ਖਿਡਾਰੀ 'ਤੇ ਕਰੋੜਾਂ ਰੁਪਏ ਖਰਚ ਕਰਨ ਲਈ ਤਿਆਰ ਹੋਵੇਗੀ।
ਅਜ਼ਮਤੁੱਲਾ ਉਮਰਜ਼ਈ ਅਫਗਾਨਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ਲਈ ਕਈ ਫਰੈਂਚਾਇਜ਼ੀਜ਼ ਦੇ ਦਰਵਾਜ਼ੇ ਵੀ ਖੁੱਲ੍ਹਣਗੇ। ਅਫਗਾਨਿਸਤਾਨ ਦੇ ਇਸ ਖਿਡਾਰੀ ਨੇ ਵਨਡੇ ਵਿਸ਼ਵ ਕੱਪ ਦੌਰਾਨ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਮਜਈ ਨੇ ਨਾ ਸਿਰਫ਼ ਮੱਧ ਕ੍ਰਮ ਵਿੱਚ ਕਈ ਸ਼ਾਨਦਾਰ ਪਾਰੀਆਂ ਖੇਡੀਆਂ, ਸਗੋਂ ਨਵੀਆਂ ਅਤੇ ਪੁਰਾਣੀਆਂ ਦੋਵੇਂ ਗੇਂਦਾਂ ਨਾਲ ਵਿਕਟਾਂ ਵੀ ਲਈਆਂ। ਮੱਧਕ੍ਰਮ 'ਚ ਬੱਲੇਬਾਜ਼ੀ ਦੇ ਨਾਲ-ਨਾਲ ਇਹ ਖਿਡਾਰੀ ਆਪਣੀ ਸ਼ਾਨਦਾਰ ਫਿਨਿਸ਼ਿੰਗ ਅਤੇ ਤੇਜ਼ ਗੇਂਦਬਾਜ਼ੀ ਲਈ ਵੀ ਜਾਣਿਆ ਜਾਂਦਾ ਹੈ। ਇਸ ਲਈ ਆਈਪੀਐਲ ਨਿਲਾਮੀ ਵਿੱਚ ਇਸ ਸ਼ਾਨਦਾਰ ਆਲਰਾਊਂਡਰ ਲਈ ਕਰੋੜਾਂ ਰੁਪਏ ਦੀ ਬੋਲੀ ਲਗਾਈ ਜਾ ਸਕਦੀ ਹੈ।
ਪੈਟ ਕਮਿੰਸ ਇਸ ਸੂਚੀ 'ਚ ਅਗਲੇ ਆਸਟ੍ਰੇਲੀਆਈ ਖਿਡਾਰੀ ਦਾ ਨਾਂ ਪੈਟ ਕਮਿੰਸ ਹੈ, ਜਿਸ ਨੇ ਆਪਣੀ ਕਪਤਾਨੀ 'ਚ ਆਸਟ੍ਰੇਲੀਆ ਨੇ ਇਸ ਸਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਵਨਡੇ ਵਿਸ਼ਵ ਕੱਪ ਜਿੱਤਿਆ ਹੈ। ਹਾਲਾਂਕਿ ਪੈਟ ਕਮਿੰਸ ਮੁੱਖ ਤੌਰ 'ਤੇ ਆਪਣੀ ਤੇਜ਼ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ, ਪਰ ਉਨ੍ਹਾਂ ਦਾ ਨਾਮ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਚੋਟੀ ਦੇ ਖਿਡਾਰੀਆਂ ਵਿੱਚ ਵੀ ਸ਼ਾਮਲ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਛੋਟੇ ਫਾਰਮੈਟ ਵਿੱਚ ਕਮਿੰਸ ਦਾ ਬੱਲਾ ਵੀ ਬੋਲਦਾ ਹੈ। ਇਸ ਤੋਂ ਇਲਾਵਾ ਇਸ ਖਿਡਾਰੀ ਦੇ ਜ਼ਰੀਏ ਟੀਮ ਨੂੰ ਵਿਸ਼ਵ ਚੈਂਪੀਅਨ ਕਪਤਾਨ ਦਾ ਵਿਕਲਪ ਵੀ ਮਿਲਦਾ ਹੈ। ਅਜਿਹੇ 'ਚ ਇਸ ਨਿਲਾਮੀ 'ਚ ਪੈਟ ਕਮਿੰਸ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਸਕਦੇ ਹਨ।
ਸ਼ਾਰਦੁਲ ਠਾਕੁਰ ਇਸ ਸੂਚੀ 'ਚ ਇੱਕ ਭਾਰਤੀ ਖਿਡਾਰੀ ਦਾ ਨਾਂ ਵੀ ਸ਼ਾਮਲ ਹੈ। ਸ਼ਾਰਦੁਲ ਠਾਕੁਰ ਨੂੰ ਲੋਕ ਭਗਵਾਨ ਵੀ ਕਹਿੰਦੇ ਹਨ, ਕਿਉਂਕਿ ਉਹ ਅਕਸਰ ਇੱਕ ਸਮੇਂ ਵਿੱਚ 2-3 ਵਿਕਟਾਂ ਲੈਣ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ਾਰਦੁਲ ਆਪਣੀ ਬੱਲੇਬਾਜ਼ੀ ਨਾਲ ਹੇਠਲੇ ਕ੍ਰਮ ਵਿੱਚ ਕੁਝ ਵੱਡੇ ਸ਼ਾਟ ਮਾਰਨ ਦੀ ਸਮਰੱਥਾ ਰੱਖਦਾ ਹੈ। ਸ਼ਾਰਦੁਲ ਚੇਨਈ ਸੁਪਰ ਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਸ ਵਰਗੀਆਂ ਟੀਮਾਂ ਨਾਲ ਖੇਡ ਚੁੱਕਾ ਹੈ। ਇਸ ਲਈ ਕੁਝ ਟੀਮਾਂ ਇਸ ਭਾਰਤੀ ਆਲਰਾਊਂਡਰ ਲਈ ਖੁੱਲ੍ਹੇ ਦਿਲ ਨਾਲ ਪੈਸਾ ਖਰਚ ਕਰ ਸਕਦੀਆਂ ਹਨ।