IPL Auction 2022: ਇਨ੍ਹਾਂ ਦੋ ਵਿਦੇਸ਼ੀ ਖਿਡਾਰੀਆਂ 'ਤੇ ਪਏਗਾ ਪੈਸਿਆਂ ਦਾ ਮੀਂਹ !
ਆਸਟ੍ਰੇਲੀਅਨ ਸਲਾਮੀ ਬੱਲੇਬਾਜ਼ ਬੇਨ ਮੈਕਡਰਮੋਟ ਅਤੇ ਵੈਸਟਇੰਡੀਜ਼ ਦੇ ਆਲਰਾਊਂਡਰ ਰੋਮਾਰੀਓ ਸ਼ੈਫਰਡ ਤੋਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲੀ ਵਾਰ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਕਰਾਰ ਜਿੱਤਣ ਦੀ ਉਮੀਦ ਹੈ। ਪਿਛਲੇ ਸੀਜ਼ਨ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਲਈ ਕਿਸੇ ਫਰੈਂਚਾਇਜ਼ੀ ਨੇ ਬੋਲੀ ਨਹੀਂ ਲਾਈ ਸੀ।
Download ABP Live App and Watch All Latest Videos
View In Appਮੈਕਡਰਮੋਟ ਨੇ ਬਿਗ ਬੈਸ਼ ਲੀਗ ਦੇ ਸੀਜ਼ਨ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਸੋਮਵਾਰ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਹ ਅਗਲੇ ਮਹੀਨੇ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ਲਈ ਆਸਟ੍ਰੇਲੀਆ ਦੀ ਟੀ-20 ਟੀਮ 'ਚ ਵੀ ਵਾਪਸ ਪਰਤਿਆ ਹੈ।
ਇਸ 27 ਸਾਲਾ ਖਿਡਾਰੀ ਨੇ BBL ਦੇ ਇਸ ਸੀਜ਼ਨ 'ਚ ਸਭ ਤੋਂ ਵੱਧ 577 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 153.86 ਰਿਹਾ ਹੈ। ਆਸਟਰੇਲੀਆ ਲਈ 17 ਟੀ-20 ਅੰਤਰਰਾਸ਼ਟਰੀ ਅਤੇ ਦੋ ਵਨਡੇ ਖੇਡ ਚੁੱਕੇ ਮੈਕਡਰਮੋਟ ਨੇ cricket.com.au ਨੂੰ ਕਿਹਾ, “ਮੈਂ ਇਸ (ਆਈਪੀਐਲ ਨਿਲਾਮੀ ਵਿਚ ਬੋਲੀ ਲਗਾਉਣ) ਵਿਚ ਬਹੁਤ ਕੁਝ ਨਹੀਂ ਕਰ ਸਕਦਾ, ਇਹ ਉਨ੍ਹਾਂ ਲੋਕਾਂ 'ਤੇ ਨਿਰਭਰ ਕਰਦਾ ਹੈ ਜੋ ਇਸ ਦੇ ਇੰਚਾਰਜ ਹਨ।
ਮੈਕਡਰਮੋਟ ਨੇ ਕਿਹਾ, ''ਮੈਂ ਉਤਸ਼ਾਹਿਤ ਹਾਂ। ਇਹ ਹਮੇਸ਼ਾ ਇੱਕ ਰੋਮਾਂਚਕ ਸਮਾਂ ਹੁੰਦਾ ਹੈ, ਮੈਨੂੰ ਯਾਦ ਹੈ ਕਿ ਪਿਛਲੇ ਸਾਲ ਰਿਲੇ ਮੈਰੀਡੀਥ ਨੇ ਵੱਡੀ ਰਕਮ ਦੀ ਬੋਲੀ ਲਗਾਈ ਸੀ। ਉਸ ਸਮੇਂ ਅਸੀਂ ਉਸ ਨੂੰ ਨਿਊਜ਼ੀਲੈਂਡ ਵਿਚ ਕੁਆਰੰਟੀਨ ਦੌਰਾਨ ਹੋਟਲ ਦੇ ਕਮਰਿਆਂ ਵਿਚੋਂ ਦੇਖ ਰਹੇ ਸੀ।
ਪਿਛਲੇ ਸਾਲ ਰਾਈਲੇ ਮੈਰੀਡੀਥ (8 ਕਰੋੜ ਰੁਪਏ) ਅਤੇ ਝਾਈ ਰਿਚਰਡਸਨ (14 ਕਰੋੜ ਰੁਪਏ) ਦੀ ਆਸਟਰੇਲੀਆਈ ਤੇਜ਼ ਗੇਂਦਬਾਜ਼ ਜੋੜੀ ਨੇ ਸਫਲ BBL ਸੀਜ਼ਨ ਤੋਂ ਬਾਅਦ ਪੰਜਾਬ ਕਿੰਗਜ਼ ਨਾਲ ਵੱਡੀ ਰਕਮ ਦਾ ਸੌਦਾ ਕੀਤਾ ਸੀ।
ਸ਼ੇਫਰਡ ਨੇ ਐਤਵਾਰ ਨੂੰ ਬ੍ਰਿਜਟਾਊਨ 'ਚ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਇੰਗਲੈਂਡ ਖਿਲਾਫ ਆਖਰੀ ਓਵਰ 'ਚ ਤਿੰਨ ਛੱਕੇ ਅਤੇ ਦੋ ਚੌਕੇ ਲਗਾਏ। 28 ਗੇਂਦਾਂ ਵਿਚ 44 ਦੌੜਾਂ ਦੀ ਅਜੇਤੂ ਪਾਰੀ ਦੇ ਬਾਵਜੂਦ ਉਨ੍ਹਾਂ ਦੀ ਟੀਮ ਹਾਲਾਂਕਿ ਇਹ ਮੈਚ ਇੱਕ ਦੌੜ ਨਾਲ ਹਾਰ ਗਈ। ਇਸ 27 ਸਾਲਾ ਆਲਰਾਊਂਡਰ ਨੇ ਆਪਣੀ ਪਾਰੀ 'ਚ ਪੰਜ ਛੱਕੇ ਤੇ ਚਾਰ ਚੌਕੇ ਲਗਾਏ ਅਤੇ ਗੇਂਦਬਾਜ਼ੀ ਕਰਦੇ ਹੋਏ ਇਕ ਵਿਕਟ ਵੀ ਲਈ।
ਸ਼ੈਫਰਡ ਨੇ ESPNcricinfo ਨੂੰ ਦੱਸਿਆ, ''ਮੈਂ ਇਸ ਸਮੇਂ ਮੇਰੇ ਹੱਥਾਂ 'ਚ ਜੋ ਕੁਝ ਹੈ ਉਸ 'ਤੇ ਧਿਆਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ।'' ਸ਼ੇਫਰਡ ਨਿਲਾਮੀ ਲਈ 75 ਲੱਖ ਰੁਪਏ ਦੀ ਸੂਚੀ 'ਚ ਸ਼ਾਮਲ ਹੈ। ਸ਼ੈਫਰਡ ਨੇ ਕਿਹਾ, ''ਜੇਕਰ ਕਿਸੇ ਨੂੰ ਆਈਪੀਐੱਲ ਦਾ ਕਰਾਰ ਮਿਲਦਾ ਹੈ ਤਾਂ ਇਹ ਮੇਰੇ ਲਈ ਬਹੁਤ ਵਧੀਆ ਹੋਵੇਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਇਸ ਬਾਰੇ ਨਹੀਂ ਸੋਚਦਾ, ਮੈਂ ਇਸ ਬਾਰੇ ਸੋਚਦਾ ਹਾਂ, ਪਰ ਮੈਂ ਮੈਚ ਦੌਰਾਨ ਇਸ ਬਾਰੇ ਨਾ ਸੋਚਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਸਿਰਫ ਖੇਡ 'ਤੇ ਧਿਆਨ ਦਿੰਦਾ ਹਾਂ।
ਸ਼ੈਫਰਡ ਵੈਸਟਇੰਡੀਜ਼ ਦੇ ਉਨ੍ਹਾਂ 41 ਖਿਡਾਰੀਆਂ ਵਿਚੋਂ ਇੱਕ ਹੈ, ਜਿਨ੍ਹਾਂ ਨੇ ਇਸ ਵੱਡੀ ਮੇਗਾ ਨਿਲਾਮੀ ਲਈ ਰਜਿਸਟਰ ਕੀਤਾ ਹੈ। ਇਸ ਵਾਰ ਆਈਪੀਐਲ ਵਿੱਚ 10 ਟੀਮਾਂ ਹਨ, ਜਿਨ੍ਹਾਂ ਲਈ 12 ਅਤੇ 13 ਫਰਵਰੀ ਨੂੰ ਇੱਕ ਵੱਡੀ ਨਿਲਾਮੀ ਹੋਵੇਗੀ।