ਚੇਨਈ ਸੁਪਰ ਕਿੰਗਜ਼ ਨੇ IPL ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਫਾਈਨਲ ਖੇਡੇ , ਜਾਣੋ ਕਿਵੇਂ ਰਿਹਾ ਰਿਕਾਰਡ
ਇੰਡੀਅਨ ਪ੍ਰੀਮੀਅਰ ਲੀਗ (IPL) 2023 ਦਾ ਸੀਜ਼ਨ ਸ਼ੁਰੂ ਹੋਣ 'ਚ ਹੁਣ ਜ਼ਿਆਦਾ ਸਮਾਂ ਬਾਕੀ ਨਹੀਂ ਹੈ। ਆਗਾਮੀ ਸੀਜ਼ਨ ਦਾ ਪਹਿਲਾ ਮੈਚ 31 ਮਾਰਚ ਨੂੰ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾਵੇਗਾ। ਸੀਐਸਕੇ ਦੀ ਟੀਮ ਨੂੰ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਸਫਲ ਟੀਮਾਂ ਵਿੱਚ ਗਿਣਿਆ ਜਾਂਦਾ ਹੈ।
Download ABP Live App and Watch All Latest Videos
View In Appਭਾਵੇਂ 2022 ਦੇ ਆਈਪੀਐਲ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਸੀ ਪਰ ਇਸ ਤੋਂ ਪਹਿਲਾਂ ਟੀਮ ਨੇ 2021 ਦੇ ਸੀਜ਼ਨ ਵਿੱਚ ਖਿਤਾਬ ਜਿੱਤਿਆ ਸੀ।
ਹੁਣ ਤੱਕ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਾਰ ਫਾਈਨਲ ਵਿੱਚ ਪਹੁੰਚਣ ਦਾ ਰਿਕਾਰਡ ਵੀ ਚੇਨਈ ਸੁਪਰ ਕਿੰਗਜ਼ ਦੀ ਟੀਮ ਦੇ ਨਾਂ ਹੈ, ਜਿਸ ਵਿੱਚ ਇਹ ਟੀਮ ਹੁਣ ਤੱਕ 9 ਵਾਰ ਖਿਤਾਬੀ ਮੁਕਾਬਲਾ ਖੇਡ ਚੁੱਕੀ ਹੈ। ਇਸ 'ਚੋਂ ਟੀਮ 4 ਵਾਰ ਖਿਤਾਬ ਜਿੱਤਣ 'ਚ ਕਾਮਯਾਬ ਰਹੀ ਹੈ।
ਹੁਣ ਤੱਕ 13 ਆਈਪੀਐਲ ਸੀਜ਼ਨ ਖੇਡਣ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ 11 ਸੀਜ਼ਨਾਂ 'ਚ ਪਲੇਆਫ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ ਹੈ, ਜਿਸ ਤੋਂ ਟੀਮ ਦਾ ਦਬਦਬਾ ਸਾਫ ਦਿਖਾਈ ਦਿੰਦਾ ਹੈ।
ਚੇਨਈ ਸੁਪਰ ਕਿੰਗਜ਼ ਦੀ ਟੀਮ ਦੀ ਕਪਤਾਨੀ ਇੱਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਕੋਲ ਹੋਵੇਗੀ, ਜਿਸ ਦੀ ਅਗਵਾਈ 'ਚ ਟੀਮ ਹੁਣ ਤੱਕ 4 ਵਾਰ ਟਰਾਫੀ ਜਿੱਤ ਚੁੱਕੀ ਹੈ।
ਜੇਕਰ ਮਹਿੰਦਰ ਸਿੰਘ ਧੋਨੀ ਦੇ ਆਈ.ਪੀ.ਐੱਲ 'ਚ ਕਪਤਾਨ ਦੇ ਤੌਰ 'ਤੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਪ੍ਰਭਾਵਸ਼ਾਲੀ ਹੈ, ਜਿਸ 'ਚ ਉਸ ਨੇ 219 ਮੈਚਾਂ 'ਚ ਟੀਮ ਦੀ ਕਪਤਾਨੀ ਕੀਤੀ ਹੈ ਅਤੇ ਇਨ੍ਹਾਂ 'ਚੋਂ 132 ਮੈਚ ਜਿੱਤੇ ਹਨ, ਜਦਕਿ ਟੀਮ ਨੂੰ 85 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।