ਵਿਰਾਟ ਕੋਹਲੀ ਨੂੰ ਮਹਿੰਗੀਆਂ ਗੱਡੀਆਂ ਦਾ ਸ਼ੌਕ, ਜਾਣੋ ਸਾਲਾਨਾ ਕਮਾਈ, ਕਾਰ ਤੇ ਬਾਈਕ ਦੀ ਕੁਲੈਕਸ਼ਨ
ਵਿਰਾਟ ਕੋਹਲੀ ਇਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਖਿਡਾਰੀਆਂ ਵਿੱਚੋਂ ਇੱਕ ਹਨ। ਮਾਰਕੀਟ ਵਿੱਚ ਉਨ੍ਹਾਂ ਦੀ ਬ੍ਰਾਂਡ ਵੈਲਿਊ ਬਹੁਤ ਜ਼ਿਆਦਾ ਹੈ, ਇਸ ਤੋਂ ਇਲਾਵਾ ਉਹ 150 ਮਿਲੀਅਨ ਫੌਲੋਅਰਜ਼ ਦਾ ਅੰਕੜਾ ਹਾਸਲ ਕਰਨ ਵਾਲੇ ਦੁਨੀਆ ਦੇ ਚੌਥਾ ਤੇ ਏਸ਼ੀਆ ਦੇ ਪਹਿਲੇ ਖਿਡਾਰੀ ਹਨ।
Download ABP Live App and Watch All Latest Videos
View In Appਵਿਰਾਟ ਕੋਹਲੀ ਦੀ ਸਾਲਾਨਾ ਆਮਦਨ 130 ਕਰੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਜਾਇਦਾਦ 900 ਕਰੋੜ ਤੋਂ ਵੱਧ ਹੈ। ਕ੍ਰਿਕਟ ਤੋਂ ਇਲਾਵਾ ਵਿਰਾਟ ਬ੍ਰਾਂਡ ਪ੍ਰਮੋਸ਼ਨ ਤੋਂ ਵੀ ਕਾਫੀ ਕਮਾਈ ਕਰਦੇ ਹਨ।
ਵਿਰਾਟ ਕੋਹਲੀ ਬੀਸੀਸੀਆਈ ਦੀ ਕੰਟਰੈਕਟ ਸੂਚੀ ਵਿੱਚ ਏ ਸ਼੍ਰੇਣੀ ਵਿੱਚ ਹਨ। ਬੋਰਡ ਕੋਹਲੀ ਨੂੰ ਹਰ ਸਾਲ 7 ਕਰੋੜ ਰੁਪਏ ਦਿੰਦਾ ਹੈ। ਇਸ ਤੋਂ ਇਲਾਵਾ ਕੌਹਲੀ ਨੂੰ ਟੀ-20, ਵਨਡੇ ਤੇ ਟੈਸਟ ਮੈਚ ਖੇਡਣ ਲਈ ਵੱਖਰੇ ਪੈਸੇ ਦਿੱਤੇ ਜਾਂਦੇ ਹਨ।
ਉਹ ਆਈਪੀਐਲ ਵਿੱਚ ਆਰਸੀਬੀ ਦਾ ਹਿੱਸਾ ਹਨ। ਉਨ੍ਹਾਂ ਨੂੰ ਆਰਸੀਬੀ ਤੋਂ 17 ਕਰੋੜ ਰੁਪਏ ਵੀ ਮਿਲੇ।
ਵਿਰਾਟ ਕੋਹਲੀ ਨੇ ਕੰਪਨੀਆਂ ਦੇ ਇਸ਼ਤਿਹਾਰਾਂ ਤੋਂ 178.77 ਕਰੋੜ ਰੁਪਏ ਕਮਾਏ ਹਨ। ਵਿਰਾਟ ਐਡੀਡਾਸ, ਟੋਇਟਾ, ਬੂਸਟ ਡਰਿੰਕ, ਸੀਮਾ ਸੁਰੱਖਿਆ ਬਲ (ਬੀਐਸਐਫ), ਸੈਲਕੋਨ ਮੋਬਾਈਲ, ਕਲੀਨਕ ਆਲ ਕਲੀਅਰ ਸ਼ੈਂਪੂ, ਸਿੰਟੋਲ, ਮੁੰਚ, ਫਾਸਟਰੈਕ, ਨਾਈਕੀ, ਰੈੱਡ ਚੀਫ, ਸੰਗਮ ਕੱਪੜੇ, ਟੀਵੀਐਸ ਬਾਈਕ, ਫੇਅਰ ਐਂਡ ਲਵਲੀ, ਪੈਪਸੀ, ਫਲਾਇੰਗ ਮਸ਼ੀਨ ਦੇ ਬ੍ਰਾਂਡ ਅੰਬੈਸਡਰ ਹਨ।
ਇਸ ਤੋਂ ਇਲਾਵਾ ਵਿਰਾਟ ਕੋਹਲੀ ਦਾ ਗੁਰੂਗ੍ਰਾਮ 'ਚ ਘਰ ਹੈ।
ਵਿਰਾਟ ਕੋਹਲੀ ਦੇ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਕੋਹਲੀ ਕੋਲ Audi R8, Range Rovers, Audi Q7, Fortuner ਤੇ Renault Duster ਹਨ। ਉਹ ਔਡੀ ਦਾ ਬਹੁਤ ਵੱਡਾ ਫੈਨ ਹੈ।