IN Pics: ਸੰਜਨਾ ਗਣੇਸ਼ਨ ਨੂੰ ਘਮੰਡੀ ਸਮਝਦੇ ਸੀ ਬੁਮਰਾਹ, ਫਿਰ ਇਦਾਂ ਸ਼ੁਰੂ ਹੋਈ ਲਵ ਸਟੋਰੀ
ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਉਨ੍ਹਾਂ ਨੇ ਅੰਗਦ ਰੱਖਿਆ ਹੈ। ਬੁਮਰਾਹ 3 ਸਤੰਬਰ ਨੂੰ ਸ਼੍ਰੀਲੰਕਾ ਤੋਂ ਮੁੰਬਈ ਪਰਤੇ ਸਨ।
Download ABP Live App and Watch All Latest Videos
View In Appਏਸ਼ੀਆ ਕੱਪ 'ਚ ਭਾਰਤੀ ਟੀਮ ਦਾ ਹਿੱਸਾ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 3 ਸਤੰਬਰ ਨੂੰ ਅਚਾਨਕ ਮੁੰਬਈ 'ਚ ਆਪਣੇ ਘਰ ਪਰਤ ਆਏ ਸਨ। ਇਸ ਦਾ ਕਾਰਨ ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ ਹੋਣਾ ਸੀ। ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਨੇ 4 ਸਤੰਬਰ ਦੀ ਸਵੇਰ ਨੂੰ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਨ੍ਹਾਂ ਨੇ ਅੰਗਦ ਜਸਪ੍ਰੀਤ ਬੁਮਰਾਹ ਰੱਖਿਆ।
ਜਸਪ੍ਰੀਤ ਬੁਮਰਾਹ ਅਤੇ ਸੰਜਨਾ ਗਣੇਸ਼ਨ ਨੇ ਸਾਲ 2021 ਵਿੱਚ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਦੋਵਾਂ ਦੀ ਲਵ ਸਟੋਰੀ ਦੀ ਕਾਫੀ ਚਰਚਾ ਹੋਈ ਸੀ, ਜੋ ਕਿ ਕਿਸੇ ਬਾਲੀਵੁੱਡ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਸੀ।
ਆਈਪੀਐਲ 2017 ਦੇ ਸੀਜ਼ਨ ਦੌਰਾਨ ਜਦੋਂ ਜਸਪ੍ਰੀਤ ਬੁਮਰਾਹ ਮੁੰਬਈ ਇੰਡੀਅਨਜ਼ ਟੀਮ ਦਾ ਹਿੱਸਾ ਸਨ, ਉਦੋਂ ਸੰਜਨਾ ਗਣੇਸ਼ਨ ਬ੍ਰੌਡਕਾਸਟਰ ਸਟਾਰ ਸਪੋਰਟਸ ਲਈ ਐਂਕਰ ਦੀ ਭੂਮਿਕਾ ਨਿਭਾ ਰਹੀ ਸੀ। ਇਸ ਦੌਰਾਨ ਦੋਵੇਂ ਪਹਿਲੀ ਵਾਰ ਕਿਸੇ ਮੈਚ ਦੌਰਾਨ ਮਿਲੇ ਸਨ।
ਬੁਮਰਾਹ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਸੀ ਕਿ ਜਦੋਂ ਉਨ੍ਹਾਂ ਦੀ ਸੰਜਨਾ ਨਾਲ ਪਹਿਲੀ ਮੁਲਾਕਾਤ ਹੋਈ ਸੀ ਤਾਂ ਉਨ੍ਹਾਂ ਨੂੰ ਉਹ ਘਮੰਡੀ ਲੱਗੀ ਸੀ। ਉੱਥੇ ਹੀ ਸੰਜਨਾ ਵੀ ਬੁਮਰਾਹ ਬਾਰੇ ਕੁਝ ਇਦਾਂ ਹੀ ਸੋਚਦੀ ਸੀ।
ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇਕ ਦੂਜੇ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਜਿੱਥੋਂ ਗੱਲਬਾਤ ਸ਼ੁਰੂ ਹੋ ਗਈ। ਇੱਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਅਤੇ ਸਾਲ 2019 ਵਿੱਚ ਉਨ੍ਹਾਂ ਦੀ ਲਵ ਸਟੋਰੀ ਦੀ ਹਰ ਪਾਸੇ ਚਰਚਾ ਹੋਣ ਲੱਗ ਗਈ।
ਦੋਨਾਂ ਨੇ 2 ਸਾਲ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ 15 ਮਾਰਚ 2021 ਨੂੰ ਵਿਆਹ ਕਰ ਲਿਆ। ਇਹ ਕਾਫੀ ਪ੍ਰਾਈਵੇਟ ਫੰਕਸ਼ਨ ਸੀ, ਜਿਸ ਵਿੱਚ ਸਿਰਫ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਦੋਵੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਇਕੱਠੇ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ।