MS Dhoni Farmhouse: ਰਾਂਚੀ ਦੇ ਇਸ ਆਲੀਸ਼ਾਨ ਫਾਰਮ ਹਾਊਸ 'ਚ ਰਹਿੰਦੇ ਮਹਿੰਦਰ ਸਿੰਘ ਧੋਨੀ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
MS Dhoni Farmhouse: ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕੈਪਟਨ ਕੂਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਧੋਨੀ ਦੀ ਚੁਸਤੀ ਤੇ ਸ਼ਰਮੀਲੇ ਅੰਦਾਜ਼ ਦੀ ਦੁਨੀਆ ਕਾਇਲ ਹੈ। ਉਸ ਨੇ ਭਲੇ ਹੀ 15 ਅਗਸਤ, 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੋਵੇ ਪਰ ਉਹ ਹਰ ਸਾਲ ਆਈਪੀਐਲ ਵਿੱਚ ਖੇਡਦੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕ੍ਰਿਕਟ ਕਰੀਅਰ ਤੋਂ ਨਹੀਂ ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ।
Download ABP Live App and Watch All Latest Videos
View In Appਮਹਿੰਦਰ ਸਿੰਘ ਧੋਨੀ ਭਾਵੇਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ, ਪਰ ਉਹ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਚੋਂ ਇੱਕ ਹਨ। ਧੋਨੀ ਕੋਲ ਇੱਕ ਤੋਂ ਵੱਧ ਮਹਿੰਗੀਆਂ ਗੱਡੀਆਂ ਹਨ। ਉਨ੍ਹਾਂ ਦਾ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ ਆਲੀਸ਼ਾਨ ਫਾਰਮ ਹਾਊਸ ਹੈ। ਇਸ ਫਾਰਮ ਹਾਊਸ 'ਚ ਮਾਹੀ ਅਤੇ ਉਸ ਦਾ ਪਰਿਵਾਰ ਰਹਿੰਦਾ ਹੈ।
ਧੋਨੀ ਦੇ ਫਾਰਮ ਹਾਊਸ ਵਿੱਚ ਇੱਕ ਇਨਡੋਰ ਸਟੇਡੀਅਮ ਵੀ ਹੈ, ਜਿਸ ਦੀ ਵਰਤੋਂ ਸੀਐਸਕੇ ਦੇ ਕਪਤਾਨ ਵੱਖ-ਵੱਖ ਖੇਡਾਂ ਲਈ ਕਰਦੇ ਹਨ। ਧੋਨੀ ਤੇ ਸਾਕਸ਼ੀ ਦੇ ਬੈੱਡਰੂਮ ਨੂੰ ਆਧੁਨਿਕ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਤੇ ਗੂੜ੍ਹੇ ਭੂਰੇ ਰੰਗ ਦੇ ਹੈੱਡਬੋਰਡ ਦੇ ਸਾਹਮਣੇ ਇੱਕ ਵੱਡਾ ਬੈੱਡ ਹੈ ਜੋ ਲਗਪਗ ਕਮਰੇ ਦੀ ਛੱਤ ਨੂੰ ਛੂਹਦਾ ਹੈ।
ਧੋਨੀ ਦੀ ਪਤਨੀ ਸਾਕਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਆਪਣੇ ਫਾਰਮ ਹਾਊਸ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਧੋਨੀ ਦਾ ਇਹ ਫਾਰਮ ਹਾਊਸ 7 ਏਕੜ 'ਚ ਫੈਲਿਆ ਹੋਇਆ ਹੈ, ਜਿਸ 'ਚ ਜਿਮ, ਸਵੀਮਿੰਗ ਪੂਲ ਅਤੇ ਪਾਰਕ ਹੈ।
ਧੋਨੀ ਨੂੰ ਬਾਈਕ ਦਾ ਸ਼ੌਕ ਹੈ, ਤੇ ਉਨ੍ਹਾਂ ਦਾ ਇਹ ਸ਼ੌਂਕ ਕਿਸੇ ਤੋਂ ਲੁਕਿਆ ਨਹੀਂ ਹੈ। ਮਾਹੀ ਨੇ ਆਪਣੇ ਫਾਰਮ ਹਾਊਸ 'ਚ ਬਾਈਕ ਲਈ ਵੱਖਰੀ ਜਗ੍ਹਾ ਰੱਖੀ ਹੋਈ ਹੈ। ਧੋਨੀ ਦੀਆਂ ਸਾਰੀਆਂ ਬਾਈਕਸ ਇੱਥੇ ਪਾਰਕ ਕੀਤੀਆਂ ਗਈਆਂ ਹਨ।