Shubman Gill: ਸ਼ੁਭਮਨ ਗਿੱਲ ਨੂੰ ਛੱਡ ਸਾਰਾ ਨੇ ਇਸ ਕ੍ਰਿਕਟਰ ਨਾਲ ਕਰਵਾਈ ਮੰਗਣੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
ਦੱਸ ਦੇਈਏ ਕਿ ਉਨ੍ਹਾਂ ਨੂੰ ਗੁਜਰਾਤ ਟਾਈਟਨਜ਼ ਦਾ ਕਪਤਾਨ ਬਣਾਇਆ ਗਿਆ ਸੀ। ਉਹ ਆਈਪੀਐਲ 2024 ਦੌਰਾਨ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਏ ਸਨ। ਕ੍ਰਿਕੇਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਦਾ ਨਾਂ ਅਕਸਰ ਗਿੱਲ ਨਾਲ ਜੋੜਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਿੱਲ ਅਤੇ ਸਾਰਾ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ।
Download ABP Live App and Watch All Latest Videos
View In Appਸ਼ੁਭਮਨ ਅਤੇ ਸਾਰਾ ਦਾ ਅਕਸਰ ਜੋੜਿਆ ਜਾਂਦਾ ਨਾਂਅ ਦਰਅਸਲ, ਜਦੋਂ ਵੀ ਭਾਰਤੀ ਟੀਮ ਕੋਈ ਮੈਚ ਖੇਡਦੀ ਹੈ ਤਾਂ ਸਾਰਾ ਟੀਮ ਇੰਡੀਆ ਨੂੰ ਸਪੋਰਟ ਕਰਦੀ ਨਜ਼ਰ ਆਉਂਦੀ ਹੈ। ਅਜਿਹਾ ਹੀ ਕੁਝ ਵਿਸ਼ਵ ਕੱਪ 2023 ਦੌਰਾਨ ਦੇਖਣ ਨੂੰ ਮਿਲਿਆ ਸੀ ਅਤੇ ਅਜਿਹੇ 'ਚ ਇਨ੍ਹਾਂ ਦੋਵਾਂ ਦੇ ਨਾਂ ਆਪਸ 'ਚ ਜੁੜੇ ਹੋਣੇ ਸ਼ੁਰੂ ਹੋ ਗਏ ਸਨ।
ਜੇਕਰ ਸਪੈਂਸਰ ਦੇ ਆਈਪੀਐਲ ਕਰੀਅਰ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕੁੱਲ 5 ਮੈਚ ਖੇਡ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ 4 ਵਿਕਟਾਂ ਲਈਆਂ ਹਨ। ਇੰਨਾ ਹੀ ਨਹੀਂ, ਉਸਨੇ ਆਸਟ੍ਰੇਲੀਆ ਲਈ ਇੱਕ ਵਨਡੇ ਮੈਚ ਖੇਡਿਆ ਹੈ, ਜਦੋਂ ਕਿ ਉਸਨੇ 5 ਟੀ-20 ਮੈਚਾਂ ਵਿੱਚ 6 ਵਿਕਟਾਂ ਲਈਆਂ ਹਨ।
ਸਾਰਾ ਨੇ ਗੁਜਰਾਤ ਟਾਈਟਨਸ ਦੇ ਇਸ ਖਿਡਾਰੀ ਨਾਲ ਮੰਗਣੀ ਕੀਤੀ ਦਰਅਸਲ, ਅਸੀਂ ਇੱਥੇ ਗੁਜਰਾਤ ਦੇ ਜਿਸ ਖਿਡਾਰੀ ਦੀ ਗੱਲ ਕਰ ਰਹੇ ਹਾਂ, ਉਹ ਕੋਈ ਹੋਰ ਨਹੀਂ ਬਲਕਿ ਤੇਜ਼ ਗੇਂਦਬਾਜ਼ ਸਪੈਂਸਰ ਜਾਨਸਨ ਹੈ। ਜਾਨਸਨ ਨੇ ਹੁਣ ਆਪਣੇ ਦੇਸ਼ ਵਾਸੀ ਸਾਰਾ ਪੈਥਰਿਕ ਨਾਲ ਮੰਗਣੀ ਕਰ ਲਈ ਹੈ।
ਤੁਹਾਨੂੰ ਦੱਸ ਦੇਈਏ ਕਿ ਜਾਨਸਨ ਨੇ ਆਪਣੀ ਗਰਲਫ੍ਰੈਂਡ ਸਾਰਾ ਨਾਲ ਮੰਗਣੀ ਕਰ ਲਈ ਹੈ ਅਤੇ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਸਪੈਂਸਰ ਨੇ ਇਕ ਤਸਵੀਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਦੋਵੇਂ ਜਲਦ ਹੀ ਮੰਗਣੀ ਕਰਨ ਜਾ ਰਹੇ ਹਨ।
ਗੁਜਰਾਤ ਟਾਇਟਨਸ ਲਈ ਖੇਡ ਚੁੱਕੇ ਹਨ ਜਾਨਸਨ ਜਾਨਸਨ IPL 'ਚ ਗੁਜਰਾਤ ਟਾਈਟਨਸ ਲਈ ਖੇਡ ਚੁੱਕੇ ਹਨ ਅਤੇ IPL 2024 'ਚ ਵੀ ਖੇਡਦੇ ਦੇਖਿਆ ਗਿਆ ਸੀ। ਉਨ੍ਹਾਂ ਆਸਟ੍ਰੇਲੀਆ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਹੈ ਅਤੇ ਆਪਣਾ ਡੈਬਿਊ ਕੀਤਾ।