MS Dhoni: ਮਹਿੰਦਰ ਸਿੰਘ ਧੋਨੀ ਦੀ ਮ੍ਰਿਤਕ ਗਰਲਫ੍ਰੈਂਡ ਚਰਚਾ 'ਚ, ਜਾਣੋ ਭਿਆਨਕ ਹਾਦਸੇ ਨੂੰ ਲੈ ਯਾਦਾਂ ਕਿਉਂ ਹੋਈਆਂ ਤਾਜ਼ਾ ?
ਇਸ ਤੋਂ ਬਾਅਦ ਧੋਨੀ ਨੇ 1983 ਦੇ ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਭਾਰਤ ਲਈ ਆਈਸੀਸੀ ਵਿਸ਼ਵ ਕੱਪ 2011 ਜਿੱਤਿਆ। ਉਨ੍ਹਾਂ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2013 ਦਾ ਖਿਤਾਬ ਵੀ ਜਿੱਤਿਆ ਸੀ। ਇਸ ਦੇ ਨਾਲ ਹੀ ਐੱਮ.ਐੱਸ.ਧੋਨੀ ਭਾਰਤ ਲਈ ਸਾਰੀਆਂ ਆਈਸੀਸੀ ਟਰਾਫੀਆਂ ਜਿੱਤਣ ਵਾਲੇ ਪਹਿਲੇ ਕਪਤਾਨ ਬਣ ਗਏ ਸੀ, ਸ਼ੁਰੂ ਤੋਂ ਹੀ ਧੋਨੀ ਦੀ ਮ੍ਰਿਤਕ ਗਰਲਫ੍ਰੈਂਡ ਬਾਰੇ ਚਰਚਾ ਹੁੰਦੀ ਰਹੀ ਹੈ।
Download ABP Live App and Watch All Latest Videos
View In Appਧੋਨੀ ਦੀ ਸਾਬਕਾ ਪ੍ਰੇਮਿਕਾ ਦਾ ਨਾਮ ਪ੍ਰਿਯੰਕਾ ਝਾਅ ਕੁਝ ਸਾਲ ਪਹਿਲਾਂ, ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਇੱਕ ਫਿਲਮ ਰਿਲੀਜ਼ ਹੋਈ ਸੀ, ਜਿਸਦਾ ਨਾਮ ਸੀ ਐਮਐਸ ਧੋਨੀ: ਦ ਅਨਟੋਲਡ ਸਟੋਰੀ ਸੀ। ਇਸ ਦੇ ਜ਼ਰੀਏ ਪ੍ਰਸ਼ੰਸਕਾਂ ਨੂੰ ਕਈ ਅਜਿਹੀਆਂ ਗੱਲਾਂ ਦਾ ਪਤਾ ਲੱਗਾ, ਜੋ ਪ੍ਰਸ਼ੰਸਕਾਂ ਨੂੰ ਪਹਿਲਾਂ ਨਹੀਂ ਪਤਾ ਸੀ। ਧੋਨੀ (MS Dhoni) ਦੀ ਪ੍ਰੇਮਿਕਾ ਦਾ ਨਾਂ ਪ੍ਰਿਅੰਕਾ ਝਾਅ ਸੀ। ਧੋਨੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦੇ ਸੀ। ਪਰ ਬਦਕਿਸਮਤੀ ਨਾਲ ਪ੍ਰਿਅੰਕਾ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ। ਧੋਨੀ ਦੀ ਆਪਣੀ ਗਰਲਫ੍ਰੈਂਡ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਇਕੱਠੇ ਬੈਠੇ ਨਜ਼ਰ ਆ ਰਹੇ ਹਨ।
ਧੋਨੀ ਦੀ ਸਾਬਕਾ ਗਰਲਫ੍ਰੈਂਡ ਦੀ ਫੋਟੋ ਵਾਇਰਲ ਖਬਰਾਂ ਦੀ ਮੰਨੀਏ ਤਾਂ ਇਹ ਲੜਕੀ ਕੋਈ ਹੋਰ ਨਹੀਂ ਸਗੋਂ ਪ੍ਰਿਅੰਕਾ ਝਾਅ ਹੈ। ਜਦੋਂ ਧੋਨੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੇ ਸੀ, ਤਾਂ ਉਸ ਦੇ ਸੁਪਨਿਆਂ ਦੀ ਰਾਜਕੁਮਾਰੀ ਦੁਨੀਆ ਨੂੰ ਛੱਡ ਗਈ। ਜੀ ਹਾਂ! ਸਾਲ 2002 'ਚ ਪ੍ਰਿਅੰਕਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ।
ਮਾਹੀ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਹ ਟੂਰਨਾਮੈਂਟ ਖੇਡਣ ਤੋਂ ਬਾਅਦ ਭਾਰਤ ਪਰਤੇ। ਪ੍ਰਿਅੰਕਾ ਦੇ ਹਾਦਸੇ ਨੇ ਧੋਨੀ ਨੂੰ ਅੰਦਰੋਂ ਤੋੜ ਦਿੱਤਾ। ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਟੀਮ ਇੰਡੀਆ ਵਿੱਚ ਮਜ਼ਬੂਤੀ ਨਾਲ ਆਪਣੇ ਆਪ ਨੂੰ ਸਥਾਪਿਤ ਕਰਨਾ ਜਾਰੀ ਰੱਖਿਆ।
ਧੋਨੀ ਦੀਆਂ ਯਾਦਾਂ 'ਚ ਅੱਜ ਵੀ ਸ਼ਾਮਲ ਪ੍ਰਿਅੰਕਾ ਸਾਲ 2010 ਵਿੱਚ, ਉਨ੍ਹਾਂ ਨੇ ਆਪਣੇ ਬਚਪਨ ਦੀ ਦੋਸਤ ਸਾਕਸ਼ੀ ਸਿੰਘ ਰਾਵਤ ਨਾਲ ਵਿਆਹ ਕੀਤਾ। ਕਿਹਾ ਜਾਂਦਾ ਹੈ ਕਿ ਕੈਪਟਨ ਕੂਲ ਪ੍ਰਿਯੰਕਾ ਝਾਅ ਅਤੇ ਉਸ ਨਾਲ ਬਿਤਾਏ ਪਲਾਂ ਨੂੰ ਕਦੇ ਨਹੀਂ ਭੁੱਲੇ। ਸ਼ਾਇਦ ਇਹੀ ਕਾਰਨ ਸੀ ਕਿ ਉਸਨੇ ਆਪਣੀ ਬਾਇਓਪਿਕ ਨਿਰਦੇਸ਼ਕ ਨੀਰਜ ਪਾਂਡੇ ਨੂੰ ਇਸ ਅਣਕਹੀ ਕਹਾਣੀ ਨੂੰ ਫਿਲਮਾਉਣ ਦੀ ਇਜਾਜ਼ਤ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਧੋਨੀ ਨੂੰ ਆਪਣੀ ਪਹਿਲੀ ਪ੍ਰੇਮਿਕਾ ਪ੍ਰਿਅੰਕਾ ਝਾਅ ਦੇ ਦੁੱਖ ਤੋਂ ਉਭਰਨ 'ਚ ਕਾਫੀ ਸਮਾਂ ਲੱਗਾ। ਧੋਨੀ ਨੇ ਕਾਫੀ ਸਮਾਂ ਮੈਦਾਨ ਤੋਂ ਦੂਰ ਬਿਤਾਇਆ ਅਤੇ ਟੀਮ ਇੰਡੀਆ 'ਚ ਆਪਣਾ ਡੈਬਿਊ ਕਰਨ ਤੋਂ ਕਾਫੀ ਪਹਿਲਾਂ ਕ੍ਰਿਕਟ 'ਚ ਵਾਪਸੀ ਕਰ ਸਕੇ।