IND VS AUS 5th test: ਟੀਮ ਇੰਡੀਆ 'ਤੇ ਭੜਕਿਆ ਸਾਬਕਾ ਕ੍ਰਿਕਟਰ, ਜਾਣੋ ਰੋਹਿਤ ਨੂੰ ਬਾਹਰ ਰੱਖਣ 'ਤੇ ਕੀ ਕਿਹਾ ?
ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਮਾਰਕ ਟੇਲਰ ਨੇ ਟੀਮ ਇੰਡੀਆ ਵੱਲੋਂ ਰੋਹਿਤ ਸ਼ਰਮਾ ਲਈ 'ਆਰਾਮ' ਸ਼ਬਦ ਦੀ ਵਰਤੋਂ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ।
Download ABP Live App and Watch All Latest Videos
View In Appਟੇਲਰ ਨੇ ਇਹ ਟਿੱਪਣੀ ਉਦੋਂ ਕੀਤੀ ਜਦੋਂ ਕਪਤਾਨ ਜਸਪ੍ਰੀਤ ਬੁਮਰਾਹ ਨੇ ਐਲਾਨ ਕੀਤਾ ਕਿ ਰੋਹਿਤ ਨੇ ਖ਼ੁਦ ਫਾਈਨਲ ਮੈਚ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ।
ਟੇਲਰ ਨੇ ਕਪਤਾਨ ਬੁਮਰਾਹ ਨੂੰ ਤਾੜਨਾ ਕੀਤੀ ਅਤੇ ਕਿਹਾ ਕਿ ਬੁਮਰਾਹ ਨੇ ਇਮਾਨਦਾਰੀ ਨਹੀਂ ਦਿਖਾਈ। ਟੇਲਰ ਨੇ ਕਿਹਾ ਕਿ ਬੁਮਰਾਹ ਨੂੰ ਸਪੱਸ਼ਟ ਤੌਰ 'ਤੇ ਕਹਿਣਾ ਚਾਹੀਦਾ ਹੈ ਕਿ ਰੋਹਿਤ ਨੂੰ ਖਰਾਬ ਫਾਰਮ ਕਾਰਨ ਪਲੇਇੰਗ 11 ਤੋਂ ਬਾਹਰ ਕੀਤਾ ਗਿਆ ਹੈ।
Triple M ਕ੍ਰਿਕੇਟ 'ਤੇ ਬੋਲਦੇ ਹੋਏ, ਟੇਲਰ ਨੇ ਕਿਹਾ ਕਿ ਕਿਸੇ ਵੀ ਟੀਮ ਦਾ ਕਪਤਾਨ ਆਪਣੇ ਆਪ ਹੀ ਸੀਰੀਜ਼ ਦੇ ਆਖਰੀ ਨਿਰਣਾਇਕ ਟੈਸਟ ਮੈਚ ਤੋਂ ਖੁਦ ਨੂੰ ਵੱਖ ਨਹੀਂ ਕਰਦਾ ਹੈ। ਉਸਨੂੰ ਬਾਹਰ ਕਰ ਦਿੱਤਾ ਗਿਆ ਹੈ ਅਤੇ ਮੈਨੂੰ ਨਹੀਂ ਪਤਾ ਕਿ ਉਹ ਇਹ ਕਿਉਂ ਨਹੀਂ ਕਹਿ ਰਹੇ ਹਨ ਕਿ ਉਸਨੂੰ ਬਾਹਰ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਸੁਨੀਲ ਗਾਵਸਕਰ ਇਸ ਫੈਸਲੇ ਤੋਂ ਹੈਰਾਨ ਹਨ ਤੇ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਆਪਣੇ ਕਰੀਅਰ 'ਚ ਅਜਿਹਾ ਕਦੇ ਨਹੀਂ ਦੇਖਿਆ। ਗਾਵਸਕਰ ਹੈਰਾਨ ਸਨ ਕਿ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਕਪਤਾਨ ਨੇ ਖੁਦ ਟੀਮ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ।
ਰਵੀ ਸ਼ਾਸਤਰੀ ਨੇ ਕਿਹਾ ਕਿ ਮੈਲਬੋਰਨ ਟੈਸਟ ਰੋਹਿਤ ਦੇ ਟੈਸਟ ਕਰੀਅਰ ਦਾ ਆਖਰੀ ਟੈਸਟ ਵੀ ਹੋ ਸਕਦਾ ਹੈ। ਸ਼ਾਸਤਰੀ ਨੇ ਕਿਹਾ ਕਿ ਅਗਲੇ 6 ਮਹੀਨਿਆਂ 'ਚ ਇਕ ਵੀ ਘਰੇਲੂ ਟੈਸਟ ਸੀਜ਼ਨ ਨਾ ਹੋਣ ਕਾਰਨ ਰੋਹਿਤ ਆਪਣੇ ਟੈਸਟ ਕਰੀਅਰ ਨੂੰ ਵੀ ਅਲਵਿਦਾ ਕਹਿ ਸਕਦੇ ਹਨ।