Sports News: ਚੈਂਪੀਅਨਸ ਟਰਾਫੀ ਤੋਂ ਬਾਅਦ ਵਨਡੇ ਨੂੰ ਅਲਵਿਦਾ ਕਹੇਗਾ ਇਹ ਖਿਡਾਰੀ, ਅਜਿਹਾ ਰਿਹਾ ਆਲਰਾਊਂਡਰ ਦਾ ਕਰੀਅਰ
ਮੁਹੰਮਦ ਨਬੀ ਦੀ ਗਿਣਤੀ ਅਫਗਾਨਿਸਤਾਨ ਕ੍ਰਿਕਟ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀਆਂ 'ਚ ਹੁੰਦੀ ਹੈ। ਇਸ ਖਿਡਾਰੀ ਨੇ ਅਫਗਾਨਿਸਤਾਨ ਲਈ 2009 'ਚ ਪਹਿਲੀ ਵਾਰ ਵਨਡੇ ਖੇਡਿਆ ਸੀ।
Download ABP Live App and Watch All Latest Videos
View In Appਮੁਹੰਮਦ ਨਬੀ ਦਾ ਵਨਡੇ ਕਰੀਅਰ ਲਗਭਗ 17 ਸਾਲ ਤੱਕ ਚੱਲਿਆ ਪਰ ਹੁਣ ਇਸ ਆਲਰਾਊਂਡਰ ਨੇ ਵਨ ਡੇ ਇੰਟਰਨੈਸ਼ਨਲ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਹੈ।
ਮੁਹੰਮਦ ਨਬੀ ਨੇ ਦੱਸਿਆ ਕਿ ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਬਾਅਦ ਉਹ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ। ਇਹ ਟੂਰਨਾਮੈਂਟ ਅਗਲੇ ਸਾਲ ਪਾਕਿਸਤਾਨ ਵਿੱਚ ਕਰਵਾਇਆ ਜਾਣਾ ਹੈ।
ਮੁਹੰਮਦ ਨਬੀ ਨੇ 165 ਵਨਡੇ ਮੈਚਾਂ ਵਿੱਚ ਅਫਗਾਨਿਸਤਾਨ ਦੀ ਨੁਮਾਇੰਦਗੀ ਕੀਤੀ ਹੈ। ਜਿਸ ਵਿੱਚ ਇਸ ਆਲਰਾਊਂਡਰ ਨੇ 86.61 ਦੀ ਸਟ੍ਰਾਈਕ ਰੇਟ ਅਤੇ 27 ਦੀ ਔਸਤ ਨਾਲ 3357 ਦੌੜਾਂ ਬਣਾਈਆਂ।
ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਮੁਹੰਮਦ ਨਬੀ ਦਾ ਸਭ ਤੋਂ ਵੱਧ ਸਕੋਰ 136 ਦੌੜਾਂ ਹੈ। ਇਸ ਤੋਂ ਇਲਾਵਾ ਮੁਹੰਮਦ ਨਬੀ ਨੇ ਵਨਡੇ ਫਾਰਮੈਟ 'ਚ 171 ਵਿਕਟਾਂ ਲਈਆਂ। ਜਿਸ 'ਚ ਸਭ ਤੋਂ ਵਧੀਆ ਗੇਂਦਬਾਜ਼ੀ 17 ਦੌੜਾਂ 'ਤੇ 5 ਵਿਕਟਾਂ ਹਨ।