ਪਾਕਿਸਤਾਨ ਦੇ ਇਹ ਕ੍ਰਿਕੇਟਰ ਖੇਡ ਚੁੱਕੇ ਹਨ IPL , ਲਿਸਟ 'ਚ ਸ਼ਾਹਿਦ ਅਫਰੀਦੀ ਦਾ ਨਾਂਅ ਵੀ ਸ਼ਾਮਿਲ
ਨਵੀਂ ਦਿੱਲੀ : ਪਾਕਿਸਤਾਨ ਦੇ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਨਹੀਂ ਖੇਡਦੇ। ਹਾਲਾਂਕਿ ਅਜਿਹਾ ਵੀ ਸਮਾਂ ਸੀ , ਜਦੋਂ ਪਾਕਿਸਤਾਨ ਦੇ ਕਈ ਦਿੱਗਜ ਖਿਡਾਰੀ ਦੁਨੀਆ ਦੀ ਸਭ ਤੋਂ ਮਸ਼ਹੂਰ ਟੀ20 ਲੀਗ ਦਾ ਹਿੱਸਾ ਸੀ। ਆਈਪੀਐੱਲ ਦੇ ਪਹਿਲੇ ਸੀਜ਼ਨ ਸਾਲ 2008 ਤੋਂ ਇਨ੍ਹਾਂ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਮਿਲਿਆ ਸੀ ਪਰ 2008 ਵਿੱਚ ਮੁੰਬਈ ਦੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਕੜਵਾਹਟ ਆਈ , ਜਿਸ ਦਾ ਅਸਰ ਕ੍ਰਿਕਟ ਤੇ ਵੀ ਪਿਆ ਹੈ।
Download ABP Live App and Watch All Latest Videos
View In App2008 ਦੇ ਵਿੱਚ ਮੁੰਬਈ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਦੇ ਇੱਕ ਅੱਤਵਾਦੀ ਸੰਗਠਨ ਨੇ ਅੰਜ਼ਾਮ ਦਿੱਤਾ ਸੀ। ਇਸ ਦੇ ਬਾਅਦ ਲਈ ਰਾਜਨੀਤਿਕ ਦਲਾਂ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਪਾਕਿਸਤਾਨੀ ਖਿਡਾਰੀਆਂ ਦੀ ਭਾਗੀਦਾਰੀ ਦੇ ਖਿਲਾਫ ਆਵਾਜ਼ ਉਠਾਈ ਸੀ।
ਇਸ ਦੇ ਬਾਅਦ ਵਿਚ ਬੀਸੀਸੀਆਈ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ ਅਤੇ ਫਰੈਂਚਾਈਜ਼ੀ ਨੇ ਇਨ੍ਹਾਂ ਪਾਕਿਸਤਾਨੀ ਖਿਡਾਰੀਆਂ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਇਸ ਦੇ ਲਈ ਕ੍ਰਿਕੇਟਰ ਸਿਰਫ਼ ਆਈਪੀਐੱਲ ਦੇ ਇੱਕ ਸੀਜਨ ਵਿੱਚ ਭਾਗ ਲੈਣ ਦੇ ਲਈ ਸਫਲ ਰਹੇ। ਇਥੇ ਅਸੀਂ ਪਾਕਿਸਤਾਨ ਦੇ ਉਨ੍ਹਾਂ 5 ਕ੍ਰਿਕਟਰਾਂ ਦੇ ਬਾਰੇ ਦੱਸਾਂਗੇ , ਜੋ ਆਈਪੀਐੱਲ ਵਿੱਚ ਖੇਡ ਚੁੱਕੇ ਹਨ।
Shoaib Akhtar : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਖਿਡਾਰੀ ਸ਼ੋਏਬ ਅਖਤਰ ਆਈਪੀਐੱਲ 2008 ਵਿੱਚ ਖੇਡੇ ਸੀ। ਸ਼ੋਏਬ ਅਖਤਰ ਕੋਲਕਾਤਾ ਦੇ ਨਾਇਟ ਰਾਈਡਰਸ ਦੇ ਲਈ ਖੇਡੇ ਸੀ। ਉਨ੍ਹਾਂ 3 ਮੈਚ ਖੇਡੇ ਸੀ, ਜਿਨ੍ਹਾਂ ਵਿੱਚ ਉਨ੍ਹਾਂ ਨੇ 5 ਵਿਕੇਟ ਲਈਆਂ ਸਨ। ਉਨ੍ਹਾਂ ਦੀ 7.71 ਦੀ ਇਕਨਵੀ ਸੀ। ਦਿੱਲੀ ਡੇਅਰਡੇਵਿਲਜ਼ ਦੇ ਖਿਲਾਫ਼ ਮੈਚ ਵਿੱਚ ਉਨ੍ਹਾਂ ਦੀ ਸ਼ਾਨਦਾਰੀ ਗੇਂਦਬਾਜ਼ੀ ਆਈਪੀਐੱਲ ਫ਼ੈਨਜ ਦੇ ਵਿੱਚ ਅੱਜ ਵੀ ਤਾਜ਼ਾ ਹੈ।
ਕੋਲਕਾਤਾ ਨਾਇਟ ਰਾਈਡਰਸ ਦਿੱਲੀ ਕੈਪੀਟਲਜ਼ ਦੇ ਖਿਲਾਫ਼ 134 ਰਨਾਂ ਦੇ ਘੱਟ ਟੀਚੇ ਦਾ ਬਚਾਅ ਕਰ ਰਹੀ ਸੀ। ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ 4 ਵਿਕੇਟ ਲਏ ਅਤੇ ਕੇਕੇ ਆਰ ਨੇ ਦਿੱਲੀ ਕੈਪੀਟਲਸ ਨੂੰ ਸਿਰਫ਼ 110 ਰਨਾਂ 'ਤੇ ਆਊਟ ਕਰਕੇ 23 ਰਨ ਨਾਲ ਮੈਚ ਜਿੱਤ ਲਿਆ ਸੀ। ਸ਼ੋਏਬ ਅਖਤਰ ਨੂੰ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਪਲੇਅਰ ਆਫ਼ ਦਾ ਮੈਚ ਦਾ ਪੁਰਸਕਾਰ ਵੀ ਦਿਤਾ ਗਿਆ ਹੈ। ਇਹ ਸ਼ੋਏਬ ਅਖਤਰ ਦਾ ਆਈਪੀਐੱਲ ਵਿੱਚ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਅੰਕੜਾ ਵੀ ਹੈ।
Shoaib Malik : ਸ਼ੋਏਬ ਮਲਿਕ ਪਾਕਿਸਤਾਨ ਦਾ ਇੱਕ ਹੋਰ ਕ੍ਰਿਕਟਰ ਹੈ , ਜੋ ਆਈਪੀਐੱਲ ਖੇਡੇ ਹਨ। ਆਈਪੀਐੱਲ 2008 ਵਿੱਚ ਸ਼ੋਏਬ ਮਲਿਕ ਦਿੱਲੀ ਕੈਪੀਟਲਜ਼ ਦਾ ਹਿੱਸਾ ਹੈ। ਪਾਕਿਸਤਾਨ ਦੇ ਸਾਬਕਾ ਕੈਪਟਨ ਨੇ 7 ਮੈਚ ਖੇਡੇ ਸਨ ਅਤੇ 52 ਰਨ ਬਣਾਏ। ਸੱਜੇ ਹੱਥ ਦੇ ਬੱਲੇਬਾਜ਼ ਸ਼ੋਏਬ ਮਲਿਕ ਦਾ ਔਸਤ 13 ਅਤੇ ਸਟ੍ਰਾਈਕ ਰੇਟ 110 ਤੋਂ ਵੀ ਵੱਧ ਸੀ। ਉਸਦਾ ਸਭ ਤੋਂ ਵੱਧ ਸਕੋਰ 24 ਸੀ ਅਤੇ ਜਿਸਨੂੰ ਉਸਨੇ ਮੁੰਬਈ ਦੇ ਖਿਲਾਫ਼ ਬਣਾਇਆ ਸੀ। ਸ਼ੋਏਬ ਮਲਿਕ ਨੇ ਆਈਪੀਐੱਲ 20008 ਵਿੱਚ ਖੇਡੇ ਗਏ 7 ਮੈਚਾਂ ਦੌਰਾਨ 5 ਕੈਚ ਵੀ ਕੀਤੇ ਸਨ।
Misbah-ul-Haq : ਮਿਸਬਾਹ-ਉਲ-ਹੱਕ ਵੀ ਆਈਪੀਐਲ 2008 ਦਾ ਹਿੱਸਾ ਸੀ। ਸੱਜੇ ਹੱਥ ਦਾ ਇਹ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਐਡੀਸ਼ਨ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਿਆ ਸੀ । ਮਿਸਬਾਹ ਨੇ 8 ਮੈਚ ਖੇਡੇ ਜਿਸ 'ਚ ਉਸ ਨੇ 117 ਦੌੜਾਂ ਬਣਾਈਆਂ। ਉਨ੍ਹਾਂ ਦੀ ਔਸਤ 16+ ਅਤੇ ਸਟ੍ਰਾਈਕ ਰੇਟ 144+ ਸੀ। ਮਿਸਬਾਹ ਨੇ ਆਈਪੀਐਲ 2008 ਵਿੱਚ ਦਿੱਲੀ ਡੇਅਰਡੇਵਿਲਜ਼ ਖ਼ਿਲਾਫ਼ ਮੈਚ ਵਿੱਚ ਨਾਬਾਦ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
Sohail Tanvir : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸੋਹੇਲ ਤਨਵੀਰ ਵੀ ਆਈਪੀਐਲ 2008 ਦਾ ਹਿੱਸਾ ਸਨ। ਸੋਹੇਲ ਤਨਵੀਰ ਰਾਜਸਥਾਨ ਰਾਇਲਜ਼ ਦਾ ਹਿੱਸਾ ਸੀ ਅਤੇ ਉਸ ਨੇ ਆਪਣੀ ਟੀਮ ਨੂੰ ਖਿਤਾਬ ਜਿੱਤਣ ਵਿਚ ਉਸ ਸਮੇਂ ਵੱਡੀ ਭੂਮਿਕਾ ਨਿਭਾਈ ਸੀ। ਤਨਵੀਰ ਆਈਪੀਐਲ 2008 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ ਅਤੇ ਉਸਨੇ ਪਰਪਲ ਕੈਪ ਜਿੱਤੀ ਸੀ। ਉਸ ਨੇ 11 ਮੈਚਾਂ ਵਿੱਚ 22 ਵਿਕਟਾਂ ਲਈਆਂ ਸਨ। ਸੋਹੇਲ ਤਨਵੀਰ ਨੇ ਚੇਨਈ ਸੁਪਰ ਕਿੰਗਜ਼ ਖਿਲਾਫ ਮੈਚ 'ਚ 14 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਸੋਹੇਲ ਤਨਵੀਰ ਦੀ ਟੀਮ ਰਾਜਸਥਾਨ ਰਾਇਲਜ਼ ਨੇ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਆਈਪੀਐਲ 2008 ਦੀ ਟਰਾਫੀ ਜਿੱਤੀ ਸੀ।
Shahid Afridi : ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਵੀ ਆਈਪੀਐੱਲ 2008 ਦਾ ਹਿੱਸਾ ਸਨ। ਅਫਰੀਦੀ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਵਿੱਚ ਡੇਕਨ ਚਾਰਜਰਜ਼ ਲਈ ਖੇਡਿਆ ਸੀ। ਪਾਕਿਸਤਾਨ ਦੇ ਸਾਬਕਾ ਕਪਤਾਨ ਅਫਰੀਦੀ ਨੇ 10 ਮੈਚ ਖੇਡੇ ਸਨ ਅਤੇ 9 ਪਾਰੀਆਂ 'ਚ 81 ਦੌੜਾਂ ਬਣਾਈਆਂ ਸਨ। ਉਸਦਾ ਸਟ੍ਰਾਈਕ ਰੇਟ 176+ ਸੀ ਅਤੇ ਟੂਰਨਾਮੈਂਟ ਵਿੱਚ ਉਸਦਾ ਸਰਵੋਤਮ ਸਕੋਰ 33 ਸੀ। ਉਨ੍ਹਾਂ ਨੇ ਸੀਜ਼ਨ ਵਿੱਚ 9 ਵਿਕਟਾਂ ਵੀ ਲਈਆਂ ਅਤੇ ਉਸਦੀ ਆਰਥਿਕਤਾ 7.5 ਰਹੀ।