Shikhar Dhawan: ਸ਼ਿਖਰ ਧਵਨ ਦੇ ਵਿਆਹ ਨੂੰ ਲੈ ਛਿੜੀ ਚਰਚਾ, ਕੀ ਇਸ ਸਟਾਰ ਖਿਡਾਰਨ ਨਾਲ ਲੈਣਗੇ ਫੇਰੇ? ਜਾਣੋ ਸੱਚਾਈ
ਦੱਸ ਦੇਈਏ ਕਿ ਸ਼ਿਖਰ ਧਵਨ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਕ ਸਮੇਂ ਇਹ ਅਫਵਾਹ ਸੀ ਕਿ ਉਹ ਇਕ ਮਹਿਲਾ ਖਿਡਾਰਨ ਨਾਲ ਵਿਆਹ ਕਰਨ ਜਾ ਰਹੇ ਹਨ।
Download ABP Live App and Watch All Latest Videos
View In Appਇਸ ਗੱਲ ਤੋਂ ਜ਼ਿਆਦਾਤਰ ਪ੍ਰਸ਼ੰਸਕ ਜਾਣੂ ਹਨ ਕਿ ਸ਼ਿਖਰ ਧਵਨ IPL 2024 'ਚ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ। ਇਸ ਸੀਜ਼ਨ 'ਚ ਉਹ ਸਿਰਫ ਪੰਜ ਮੈਚਾਂ 'ਚ ਨਜ਼ਰ ਆਏ। ਇਨ੍ਹਾਂ 'ਚ ਸਲਾਮੀ ਬੱਲੇਬਾਜ਼ ਨੇ 125.62 ਦੀ ਸਟ੍ਰਾਈਕ ਰੇਟ ਨਾਲ 152 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਅਰਧ ਸੈਂਕੜਾ ਵੀ ਲੱਗਾ। ਸੱਟ ਕਾਰਨ ਉਹ ਬਾਕੀ ਮੈਚਾਂ ਦਾ ਹਿੱਸਾ ਨਹੀਂ ਬਣ ਸਕੇ। ਹੁਣ ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਧਵਨ ਨੇ ਦੱਸਿਆ ਕਿ ਇਕ ਸਮੇਂ ਅਜਿਹੀਆਂ ਅਫਵਾਹਾਂ ਸਨ ਕਿ ਉਹ ਸਾਬਕਾ ਕਪਤਾਨ ਮਿਤਾਲੀ ਰਾਜ ਨਾਲ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੀ ਨੇੜਤਾ ਦੀਆਂ ਖਬਰਾਂ ਕਾਫੀ ਚਰਚਾ 'ਚ ਰਹੀਆਂ ਸਨ। ਧਵਨ ਨੇ ਕਿਹਾ, ਮੈਂ ਸੁਣਿਆ ਹੈ ਕਿ ਮੈਂ ਮਿਤਾਲੀ ਰਾਜ ਨਾਲ ਵਿਆਹ ਕਰਨ ਜਾ ਰਿਹਾ ਹਾਂ। ਇਸ ਤੋਂ ਬਾਅਦ ਉਹ ਹੱਸਣ ਲੱਗ ਪਏ। ਦੱਸ ਦੇਈਏ ਕਿ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਸਾਲ 2012 ਵਿੱਚ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ। ਹਾਲਾਂਕਿ ਹੁਣ ਦੋਵੇਂ ਤਲਾਕ ਲੈ ਕੇ ਕਾਨੂੰਨੀ ਤੌਰ 'ਤੇ ਵੱਖ ਹੋ ਗਏ ਹਨ।
ਸ਼ਿਖਰ ਧਵਨ ਅਤੇ ਆਇਸ਼ਾ ਦੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ ਸੀ। ਦੋਵਾਂ ਨੂੰ ਮਿਲਾਉਣ ਦਾ ਕੰਮ ਟੀਮ ਇੰਡੀਆ ਦੇ ਤਜਰਬੇਕਾਰ ਗੇਂਦਬਾਜ਼ ਹਰਭਜਨ ਸਿੰਘ ਨੇ ਕੀਤਾ। ਆਇਸ਼ਾ ਸ਼ਿਖਰ ਧਵਨ ਤੋਂ 10 ਸਾਲ ਵੱਡੀ ਸੀ ਪਰ ਲੋਕ ਕਹਿੰਦੇ ਹਨ ਕਿ ਪਿਆਰ 'ਚ ਉਮਰ ਦੀ ਕੋਈ ਹੱਦ ਨਹੀਂ ਹੁੰਦੀ, ਜਿਸ ਦੀ ਮਿਸਾਲ ਸ਼ਿਖਰ ਨੇ ਪੇਸ਼ ਕੀਤੀ। ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਦੀ ਮੰਗਣੀ ਸਾਲ 2009 'ਚ ਹੋਈ ਸੀ ਅਤੇ ਦੋਹਾਂ ਨੇ ਸਾਲ 2012 'ਚ ਵਿਆਹ ਕੀਤਾ ਸੀ। ਆਇਸ਼ਾ ਮੁਖਰਜੀ ਦਾ ਇਹ ਦੂਜਾ ਵਿਆਹ ਸੀ। ਉਨ੍ਹਾਂ ਦੇ ਪਹਿਲੇ ਵਿਆਹ ਤੋਂ ਦੋ ਬੇਟੀਆਂ ਸੀ।
ਸਾਲ 2014 ਵਿੱਚ ਆਇਸ਼ਾ ਨੇ ਧਵਨ ਦੇ ਬੇਟੇ ਜ਼ੋਰਾਵਰ ਨੂੰ ਜਨਮ ਦਿੱਤਾ। ਧਵਨ ਅਤੇ ਆਇਸ਼ਾ ਨੌਂ ਸਾਲ ਇਕੱਠੇ ਰਹਿਣ ਤੋਂ ਬਾਅਦ ਵੱਖ ਹੋ ਗਏ। ਹੁਣ ਦੋਵਾਂ ਦਾ ਕਾਨੂੰਨੀ ਤੌਰ 'ਤੇ ਤਲਾਕ ਹੋ ਗਿਆ ਹੈ। ਹਾਲਾਂਕਿ ਧਵਨ ਦੀ ਪਤਨੀ ਆਇਸ਼ਾ ਮੁਖਰਜੀ ਦਾ ਜਨਮ ਭਾਰਤ 'ਚ ਹੋਇਆ ਸੀ ਪਰ ਬਾਅਦ 'ਚ ਉਹ ਆਸਟ੍ਰੇਲੀਆ ਚਲੀ ਗਈ ਸੀ। ਆਇਸ਼ਾ ਇੱਕ ਕਿੱਕਬਾਕਸਰ ਹੈ। ਉਸ ਦੇ ਪਿਤਾ ਬੰਗਾਲੀ ਅਤੇ ਮਾਂ ਬ੍ਰਿਟਿਸ਼ ਹੈ।
ਇਸ ਦੌਰਾਨ ਧਵਨ ਨੇ ਰਿਸ਼ਭ ਪੰਤ ਦੀ ਵਾਪਸੀ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਦਿੱਲੀ ਕੈਪੀਟਲਜ਼ ਦੇ ਕਪਤਾਨ ਨੇ ਆਈਪੀਐਲ 2024 ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਟੀ-20 ਵਿਸ਼ਵ ਕੱਪ 2024 ਲਈ ਟੀਮ ਵਿੱਚ ਜਗ੍ਹਾ ਬਣਾਈ। ਧਵਨ ਨੇ ਕਿਹਾ, ''ਮੈ ਇਸ ਗੱਲ ਦੀ ਸਰਹਾਨਾ ਕਰਨ ਚਾਹੁੰਦਾ ਹਾੰ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਖੁਦ ਨੂੰ ਸੰਭਾਲਿਆ ਹੈ, ਉਹ ਮਾਣ ਵਾਲੀ ਗੱਲ ਹੈ। ਉਸ ਨੇ ਜਿਸ ਤਰ੍ਹਾਂ ਨਾਲ ਵਾਪਸੀ ਕੀਤੀ ਹੈ ਅਤੇ ਆਈ.ਪੀ.ਐੱਲ. 'ਚ ਖੇਡਿਆ ਹੈ ਅਤੇ ਭਾਰਤੀ ਟੀਮ 'ਚ ਜਗ੍ਹਾ ਬਣਾਈ ਹੈ, ਇਹ ਸ਼ਾਨਦਾਰ ਅਤੇ ਹੈਰਾਨੀਜਨਕ ਹੈ ਅਤੇ ਮੈਨੂੰ ਉਨ੍ਹਾਂ 'ਤੇ ਮਾਣ ਹੈ।