Shaheen Afridi Wedding: ਸ਼ਾਹੀਨ ਅਫਰੀਦੀ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ 'ਚ ਪੁੱਜੇ ਬਾਬਰ ਆਜ਼ਮ, ਆਪਸੀ ਤਕਰਾਰ ਦੀਆਂ ਖਬਰਾਂ ਤੇ ਲੱਗਿਆ ਵਿਰਾਮ
ਪਾਕਿਸਤਾਨੀ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਫਰਵਰੀ 'ਚ ਹੋਏ ਆਪਣੇ ਵਿਆਹ ਦਾ ਜਸ਼ਨ ਮਨਾਉਣ ਲਈ 19 ਸਤੰਬਰ ਨੂੰ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ ਸੀ।ਇਸ ਮੌਕੇ 'ਤੇ ਪਾਕਿਸਤਾਨੀ ਟੀਮ ਦੇ ਸਾਬਕਾ ਅਤੇ ਮੌਜੂਦਾ ਖਿਡਾਰੀ ਮੌਜੂਦ ਸਨ।
Download ABP Live App and Watch All Latest Videos
View In Appਪਾਕਿਸਤਾਨੀ ਟੀਮ ਦੇ ਮੌਜੂਦਾ ਕਪਤਾਨ ਬਾਬਰ ਆਜ਼ਮ ਨੇ ਵੀ ਸ਼ਾਹੀਨ ਸ਼ਾਹ ਅਫਰੀਦੀ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਪਾਰਟੀ 'ਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਦੋਹਾਂ ਵਿਚਾਲੇ ਤਕਰਾਰ ਦੀਆਂ ਖਬਰਾਂ ਉੱਪਰ ਵੀ ਵਿਰਾਮ ਲੱਗ ਗਿਆ।
ਸ਼ਾਹੀਨ ਸ਼ਾਹ ਅਫਰੀਦੀ ਨੇ ਫਰਵਰੀ 2023 'ਚ ਜਦੋਂ ਅੰਸ਼ਾ ਨਾਲ ਵਿਆਹ ਕੀਤਾ ਸੀ, ਤਾਂ ਕੋਰੋਨਾ ਪਾਬੰਦੀਆਂ ਕਾਰਨ ਦੋਵਾਂ ਪਰਿਵਾਰਾਂ ਦੇ ਕਰੀਬੀ ਲੋਕ ਹੀ ਇਸ 'ਚ ਸ਼ਾਮਲ ਹੋਏ। ਜਿਸ ਕਾਰਨ ਜਸ਼ਨ ਅਧੂਰਾ ਰਹਿ ਗਿਆ ਸੀ।
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਵਿਆਹ 'ਚ ਸ਼ਾਮਲ ਹੋਣ ਦੇ ਨਾਲ ਹੀ ਸ਼ਾਹੀਨ ਨੂੰ ਗਲੇ ਲਗਾਇਆ ਅਤੇ ਖਾਸ ਮੌਕੇ 'ਤੇ ਵਧਾਈ ਦਿੱਤੀ। ਇਸ ਦੌਰਾਨ ਸ਼ਾਹਿਦ ਅਫਰੀਦੀ ਵੀ ਉੱਥੇ ਮੌਜੂਦ ਸਨ।
ਬਾਬਰ ਨੇ ਇਸ ਤੋਂ ਪਹਿਲਾਂ ਮਹਿੰਦੀ ਦੀ ਰਸਮ 'ਚ ਵੀ ਹਿੱਸਾ ਲਿਆ ਸੀ। ਏਸ਼ੀਆ ਕੱਪ ਤੋਂ ਪਹਿਲਾਂ ਹੀ ਸ਼ਾਹੀਨ ਦੇ ਦੂਜੇ ਵਿਆਹ ਦਾ ਐਲਾਨ ਹੋਇਆ ਸੀ। ਹੁਣ 21 ਸਤੰਬਰ ਨੂੰ ਇਸਲਾਮਾਬਾਦ ਵਿੱਚ ਵਲੀਮਾ ਰੱਖਿਆ ਜਾਵੇਗਾ।
ਬਾਬਰ ਨੇ ਇਸ ਤੋਂ ਪਹਿਲਾਂ ਮਹਿੰਦੀ ਦੀ ਰਸਮ 'ਚ ਵੀ ਹਿੱਸਾ ਲਿਆ ਸੀ। ਸ਼ਾਹੀਨ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਪਾਰਟੀ ਦੀਆਂ ਤਰੀਕਾਂ ਦਾ ਐਲਾਨ ਏਸ਼ੀਆ ਕੱਪ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਹੁਣ 21 ਸਤੰਬਰ ਨੂੰ ਇਸਲਾਮਾਬਾਦ ਵਿੱਚ ਵਲੀਮਾ ਕੱਖਿਆ ਜਾਵੇਗਾ।