ਭਾਰਤੀ ਟੀਮ ਦੇ ਇਨ੍ਹਾਂ ਖਿਡਾਰੀਆਂ ਨੇ ਨਹੀਂ ਖੇਡਿਆ ਇੱਕ ਵੀ ਮੈਚ, ਫਿਰ ਵੀ ਮਿਲਣਗੇ 5-5 ਕਰੋੜ ਰੁਪਏ, ਜਾਣੋ ਕੌਣ-ਕੌਣ ਹੋਇਆ ਮਾਲਾਮਾਲ
ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ 'ਤੇ ਪੈਸੇ ਅਤੇ ਇਨਾਮਾਂ ਦੀ ਭਾਰੀ ਵਰਖਾ ਹੋਈ ਹੈ। ਆਓ ਜਾਣਦੇ ਹਾਂ ਕਿਸ ਨੂੰ ਮਿਲਿਆ ਕਿੰਨਾ ਪੈਸਾ- ਬੀਸੀਸੀਆਈ ਵੱਲੋਂ ਐਲਾਨੀ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਿੱਚੋਂ 15 ਖਿਡਾਰੀਆਂ ਨੂੰ 5-5 ਕਰੋੜ ਰੁਪਏ ਦਿੱਤੇ ਜਾਣਗੇ।
Download ABP Live App and Watch All Latest Videos
View In Appਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ 15 ਖਿਡਾਰੀਆਂ ਨੂੰ 5-5 ਕਰੋੜ ਰੁਪਏ ਮਿਲੇ ਹਨ, ਉਨ੍ਹਾਂ ਵਿਚ ਤਿੰਨ ਅਜਿਹੇ ਚਿਹਰੇ ਹਨ ਜਿਨ੍ਹਾਂ ਨੇ ਇਕ ਵੀ ਮੈਚ ਨਹੀਂ ਖੇਡਿਆ।
ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਵੀ ਕੁੱਲ ਇਨਾਮੀ ਰਾਸ਼ੀ 'ਚੋਂ 5 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਅੰਗਰੇਜ਼ੀ ਅਖਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਰਿਪੋਰਟ ਮੁਤਾਬਕ ਬਾਕੀ ਕੋਰ ਕੋਚਿੰਗ ਗਰੁੱਪ ਨੂੰ 2.5 ਕਰੋੜ ਰੁਪਏ ਮਿਲਣਗੇ।
ਭਾਰਤੀ ਟੀਮ ਦੀ ਸੀਨੀਅਰ ਚੋਣ ਕਮੇਟੀ ਦੇ ਪੰਜ ਮੈਂਬਰਾਂ (ਜਿਸ ਵਿੱਚ ਅਜੀਤ ਅਗਰਕਰ ਵੀ ਸ਼ਾਮਲ ਹੈ) ਨੂੰ 1-1 ਕਰੋੜ ਰੁਪਏ ਦਿੱਤੇ ਜਾਣਗੇ।
ਟੀਮ ਦੇ ਚਾਰ ਰਿਜ਼ਰਵ ਖਿਡਾਰੀਆਂ (ਰਿੰਕੂ ਸਿੰਘ, ਸ਼ੁਭਮਨ ਗਿੱਲ, ਅਵੇਸ਼ ਖਾਨ ਅਤੇ ਖਲੀਲ ਅਹਿਮਦ) ਨੂੰ ਵੀ 1-1 ਕਰੋੜ ਰੁਪਏ ਮਿਲਣਗੇ। ਯਸ਼ਸਵੀ ਜੈਸਵਾਲ, ਸੰਜੂ ਸੈਮਸਨ ਅਤੇ ਯੁਜਵੇਂਦਰ ਚਾਹਲ ਟੀਮ ਵਿੱਚ ਸਨ ਪਰ ਉਨ੍ਹਾਂ ਨੇ ਇੱਕ ਵੀ ਮੈਚ ਨਹੀਂ ਖੇਡਿਆ। ਉਨ੍ਹਾਂ ਨੂੰ 5-5 ਕਰੋੜ ਰੁਪਏ ਵੀ ਮਿਲਣਗੇ।