Exit Poll 2024
(Source: Poll of Polls)
Virat Kohli: ਵਿਰਾਟ ਕੋਹਲੀ T20 ਦਾ ਅਸਲੀ ਬਾਦਸ਼ਾਹ, ਪਾਕਿਸਤਾਨ ਤੋਂ ਤਿੰਨ ਕਦਮ ਪਿੱਛੇ, ਜਾਣੋ ਕਿਉਂ
ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ 'ਚ ਖੇਡਿਆ ਜਾਣ ਵਾਲਾ ਸੀਰੀਜ਼ ਦਾ ਪਹਿਲਾ ਟੀ-20 ਮੈਚ ਟੀਮ ਇੰਡੀਆ ਲਈ ਬੇਹੱਦ ਖਾਸ ਹੋਣ ਵਾਲਾ ਹੈ। ਇਹ ਭਾਰਤੀ ਟੀਮ ਦਾ 200ਵਾਂ ਅੰਤਰਰਾਸ਼ਟਰੀ ਟੀ-20 ਮੈਚ ਹੋਵੇਗਾ। ਭਾਰਤ ਲਈ ਟੀ-20 ਫਾਰਮੈਟ 'ਚ ਹੁਣ ਤੱਕ ਬੱਲੇਬਾਜ਼ੀ 'ਚ ਸਿਰਫ 1 ਖਿਡਾਰੀ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ ਅਤੇ ਉਹ ਹੈ ਵਿਰਾਟ ਕੋਹਲੀ।
Download ABP Live App and Watch All Latest Videos
View In Appਤਿੰਨਾਂ ਫਾਰਮੈਟਾਂ 'ਚ ਲੰਬੇ ਸਮੇਂ ਤੱਕ ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲੇ ਵਿਰਾਟ ਕੋਹਲੀ ਦੇ ਬੱਲੇ ਨਾਲ ਵੀ ਕਮਾਲ ਦੇਖਣ ਨੂੰ ਮਿਲਿਆ ਹੈ। ਹੁਣ ਤੱਕ ਭਾਰਤ ਲਈ 199 'ਚੋਂ 115 ਟੀ-20 ਮੈਚਾਂ ਦਾ ਹਿੱਸਾ ਰਹੇ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਫਾਰਮੈਟ 'ਚ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।
ਵਿਰਾਟ ਦੇ ਨਾਮ 'ਤੇ 4008 ਟੀ-20 ਅੰਤਰਰਾਸ਼ਟਰੀ ਦੌੜਾਂ ਹਨ, ਜਿਸ 'ਚ ਉਨ੍ਹਾਂ ਦੀ ਔਸਤ 52.74 ਹੈ, ਜੋ ਕਿ ਦੂਜੇ ਭਾਰਤੀ ਖਿਡਾਰੀਆਂ 'ਚ ਵੀ ਸਭ ਤੋਂ ਜ਼ਿਆਦਾ ਹੈ।
ਵਿਰਾਟ ਕੋਹਲੀ ਹੁਣ ਤੱਕ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਲਈ ਸਭ ਤੋਂ ਵੱਧ ਅਰਧ ਸੈਂਕੜੇ ਅਤੇ ਸਭ ਤੋਂ ਵੱਧ 50 ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। ਟੀ-20 ਵਿਸ਼ਵ ਕੱਪ ਅਤੇ ਏਸ਼ੀਆ ਕੱਪ ਟੀ-20 ਫਾਰਮੈਟ 'ਚ ਭਾਰਤੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਨੰਬਰ-1 ਖਿਡਾਰੀ ਹਨ।
ਕੋਹਲੀ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਸੈਂਕੜੇ ਦੇ ਨਾਲ 37 ਅਰਧ ਸੈਂਕੜੇ ਲਗਾਏ ਹਨ।
ਸਾਲ 2022 'ਚ ਆਸਟ੍ਰੇਲੀਆ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਤੋਂ ਬਾਅਦ ਹੁਣ ਤੱਕ ਵਿਰਾਟ ਕੋਹਲੀ ਨੇ ਇਸ ਫਾਰਮੈਟ 'ਚ ਟੀਮ ਇੰਡੀਆ ਲਈ ਇਕ ਵੀ ਮੈਚ ਨਹੀਂ ਖੇਡਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਚੋਣਕਾਰ ਹੁਣ ਸਾਲ 2024 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਨੇ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ 223 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ਤੋਂ ਬਾਅਦ ਭਾਰਤ 200 ਮੈਚ ਖੇਡਣ ਵਾਲਾ ਦੂਜਾ ਦੇਸ਼ ਬਣ ਜਾਵੇਗਾ। ਇਸ ਤੇ ਕਿਹਾ ਜਾ ਸਕਦਾ ਹੈ ਕਿ ਵਿਰਾਟ ਇਸ ਮਾਮਲੇ ਵਿੱਚ ਪਾਕਿਸਤਾਨ ਤੋਂ ਤਿੰਨ ਕਦਮ ਪਿੱਛੇ ਹੈ।