Photos: ਵਿਰਾਟ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਪੂਰੇ ਕੀਤੇ 15 ਸਾਲ, ਵੇਖੋ 'ਕਿੰਗ ਕੋਹਲੀ' ਦੇ 15 ਰਿਕਾਰਡ
ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਆਪਣੇ ਬੱਲੇ ਨਾਲ ਇੱਕ ਸ਼ਾਨਦਾਰ ਰਿਕਾਰਡ ਬਣਾਉਣ ਲਈ ਲਗਾਤਾਰ ਕੰਮ ਕੀਤਾ।
Download ABP Live App and Watch All Latest Videos
View In Appਇਸ ਸਮੇਂ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹਨ। ਜਿੱਥੇ ਸਾਬਕਾ ਭਾਰਤੀ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ 'ਤੇ 100 ਅੰਤਰਰਾਸ਼ਟਰੀ ਸੈਂਕੜੇ ਦਰਜ ਹਨ। ਜਦਕਿ ਕੋਹਲੀ ਹੁਣ ਤੱਕ 76 ਸੈਂਕੜੇ ਲਗਾਉਣ 'ਚ ਕਾਮਯਾਬ ਰਹੇ ਹਨ।
ਵਿਰਾਟ ਕੋਹਲੀ ਦੇ ਨਾਂ ‘ਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਾਰ 'ਪਲੇਅਰ ਆਫ ਦਿ ਸੀਰੀਜ਼' ਜਿੱਤਣ ਦਾ ਖਿਤਾਬ ਦਰਜ ਹੈ। ਕੋਹਲੀ ਇਹ ਐਵਾਰਡ 20 ਵਾਰ ਜਿੱਤ ਚੁੱਕੇ ਹਨ।
ਵਨਡੇ ਫਾਰਮੈਟ 'ਚ 142 ਕੈਚ ਲੈਣ ਦਾ ਕਾਰਨਾਮਾ ਵਿਰਾਟ ਕੋਹਲੀ ਦੇ ਨਾਂ ‘ਤੇ ਦਰਜ ਹੈ। ਇੱਕ ਭਾਰਤੀ ਖਿਡਾਰੀ ਹੋਣ ਦੇ ਨਾਤੇ ਕੋਹਲੀ ਨੇ ਇਸ ਫਾਰਮੈਟ ਵਿੱਚ ਹੁਣ ਤੱਕ ਹੋਰ ਫੀਲਡਰਾਂ ਦੇ ਮੁਕਾਬਲੇ ਸਭ ਤੋਂ ਵੱਧ ਕੈਚ ਲਏ ਹਨ।
ਵਨਡੇ ਕ੍ਰਿਕਟ 'ਚ ਵਿਰਾਟ ਕੋਹਲੀ ਹੁਣ ਤੱਕ 7000 ਦੌੜਾਂ ਤੋਂ 12000 ਦੌੜਾਂ ਤੱਕ ਪਹੁੰਚਣ ਦੇ ਮਾਮਲੇ 'ਚ ਸਭ ਤੋਂ ਤੇਜ਼ ਖਿਡਾਰੀ ਸਾਬਤ ਹੋਏ ਹਨ। ਦੂਜੇ ਪਾਸੇ ਕੋਹਲੀ ਨੂੰ 13 ਹਜ਼ਾਰ ਦੌੜਾਂ ਪੂਰੀਆਂ ਕਰਨ ਲਈ ਸਿਰਫ਼ 102 ਹੋਰ ਦੌੜਾਂ ਬਣਾਉਣੀਆਂ ਹਨ ਅਤੇ ਸਭ ਤੋਂ ਤੇਜ਼ ਖਿਡਾਰੀ ਵਜੋਂ ਇਹ ਮੁਕਾਮ ਹਾਸਲ ਕਰਨਾ ਲਗਭਗ ਤੈਅ ਹੈ।
ਵਨਡੇ ਕ੍ਰਿਕਟ ਵਿੱਚ ਵਿਰਾਟ ਕੋਹਲੀ ਘੱਟੋ-ਘੱਟ 50 ਪਾਰੀਆਂ ਵਿੱਚ ਸਭ ਤੋਂ ਵੱਧ ਔਸਤ ਦੇ ਮਾਮਲੇ ਵਿੱਚ ਪਹਿਲੇ ਸਥਾਨ 'ਤੇ ਕਾਬਜ਼ ਹਨ। ਕੋਹਲੀ ਦੀ ਹੁਣ ਤੱਕ 275 ਵਨਡੇ ਮੈਚਾਂ ਵਿੱਚ 57.3 ਦੀ ਬੱਲੇਬਾਜ਼ੀ ਔਸਤ ਦੇਖਣ ਨੂੰ ਮਿਲੀ ਹੈ।
ਕਿਸੇ ਦੇਸ਼ ਦੇ ਖਿਲਾਫ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਪਹਿਲੇ ਸਥਾਨ 'ਤੇ ਹਨ। ਕੋਹਲੀ ਨੇ ਹੁਣ ਤੱਕ ਸ਼੍ਰੀਲੰਕਾ ਖਿਲਾਫ ਸਾਰੇ ਫਾਰਮੈਟਾਂ 'ਚ ਕੁਲ 10 ਸੈਂਕੜੇ ਲਗਾਏ ਹਨ।
ਵਿਰਾਟ ਕੋਹਲੀ ਦੇ ਨਾਮ ਇਸ ਸਮੇਂ ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ। ਕੋਹਲੀ ਨੇ ਅੰਤਰਰਾਸ਼ਟਰੀ ਟੀ-20 'ਚ ਹੁਣ ਤੱਕ 4008 ਦੌੜਾਂ ਬਣਾਈਆਂ ਹਨ।
ਮੌਜੂਦਾ ਸਮੇਂ 'ਚ ਐਕਟਿਵ ਖਿਡਾਰੀਆਂ 'ਚ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ ਹੁਣ ਤੱਕ ਤਿੰਨੋਂ ਫਾਰਮੈਟਾਂ ਵਿੱਚ ਕੁੱਲ 25,582 ਦੌੜਾਂ ਬਣਾਈਆਂ ਹਨ।
ਮੌਜੂਦਾ ਸਮੇਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਿਰਾਟ ਕੋਹਲੀ ਦੇ ਨਾਮ ਸਰਗਰਮ ਖਿਡਾਰੀਆਂ ਵਿੱਚ 150 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਕੋਹਲੀ 16 ਵਾਰ ਇਹ ਕਾਰਨਾਮਾ ਕਰ ਚੁੱਕੇ ਹਨ।
ਵਿਰਾਟ ਕੋਹਲੀ ਏਸ਼ੀਆਈ ਕ੍ਰਿਕਟ ਦੇ ਪਹਿਲੇ ਕਪਤਾਨ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਜਾ ਕੇ ਟੈਸਟ ਸੀਰੀਜ਼ ਜਿੱਤਣ ਦਾ ਕਾਰਨਾਮਾ ਕੀਤਾ ਹੈ। ਕੋਹਲੀ ਦੀ ਅਗਵਾਈ 'ਚ ਭਾਰਤ ਨੇ ਸਾਲ 2018-19 'ਚ ਆਸਟ੍ਰੇਲੀਆ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਚ 2-1 ਨਾਲ ਹਰਾਇਆ ਸੀ।
ਇੱਕ ਭਾਰਤੀ ਕਪਤਾਨ ਦੇ ਰੂਪ ਵਿੱਚ ਵਿਰਾਟ ਕੋਹਲੀ ਦੇ ਕੋਲ ਸਾਰੇ ਫਾਰਮੈਟਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਕੋਹਲੀ ਨੇ ਬਤੌਰ ਕਪਤਾਨ ਕੁਲ 12883 ਦੌੜਾਂ ਬਣਾਈਆਂ ਹਨ।
ਮੌਜੂਦਾ ਸਮੇਂ 'ਚ ਕੋਹਲੀ ਸਰਗਰਮ ਖਿਡਾਰੀਆਂ 'ਚ ਟੈਸਟ ਫਾਰਮੈਟ 'ਚ ਸਭ ਤੋਂ ਵੱਧ 200 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਹਨ। ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਡੈਬਿਊ ਤੋਂ ਬਾਅਦ ਇਹ ਕਾਰਨਾਮਾ 7 ਵਾਰ ਕੀਤਾ ਹੈ।
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਡੈਬਿਊ ਤੋਂ ਬਾਅਦ ਵਿਰਾਟ ਕੋਹਲੀ ਤਿੰਨਾਂ ਫਾਰਮੈਟਾਂ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਪਹਿਲੇ ਸਥਾਨ 'ਤੇ ਹਨ। ਕੋਹਲੀ ਦੇ ਨਾਂ 131 ਅਰਧ ਸੈਂਕੜੇ ਹਨ।
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਚਿਨ ਤੇਂਦੁਲਕਰ ਤੋਂ ਬਾਅਦ ਵਿਰਾਟ ਕੋਹਲੀ ਸਭ ਤੋਂ ਵੱਧ ਪਲੇਅਰ ਆਫ ਦਿ ਮੈਚ ਖਿਤਾਬ ਜਿੱਤਣ ਦੇ ਮਾਮਲੇ ਵਿੱਚ ਦੂਜੇ ਸਥਾਨ 'ਤੇ ਕਾਬਜ਼ ਹਨ। ਸਚਿਨ ਨੇ ਆਪਣੇ ਕਰੀਅਰ 'ਚ 76 ਵਾਰ ਇਹ ਐਵਾਰਡ ਜਿੱਤਿਆ ਹੈ, ਜਦਕਿ ਕੋਹਲੀ ਹੁਣ ਤੱਕ 63 ਵਾਰ ਇਸ ਨੂੰ ਜਿੱਤ ਚੁੱਕੇ ਹਨ।