IPL 2022 ਦੇ ਸਭ ਤੋਂ ਫਿੱਟ ਖਿਡਾਰੀ, ਕਿਸੇ ਹੀਰੋ ਤੋਂ ਘੱਟ ਨਹੀਂ ਇਨ੍ਹਾਂ ਦੀ ਬੌਡੀ
ਆਈਪੀਐਲ ਦੇ ਇਸ ਸੀਜ਼ਨ 'ਚ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੀ ਫਿਟਨੈੱਸ ਕਾਫੀ ਚੰਗੀ ਹੈ। ਇਸ ਲਈ, ਇਸ ਲੇਖ ਵਿੱਚ, ਅਸੀਂ IPL 2022 ਦੇ ਸਭ ਤੋਂ ਫਿੱਟ ਖਿਡਾਰੀਆਂ ਬਾਰੇ ਜਾਣਾਂਗੇ।
Download ABP Live App and Watch All Latest Videos
View In App(Virat Kohli) ਰਾਇਲ ਚੈਲੰਜਰ ਬੈਂਗਲੁਰੂ (RCB) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਫਿੱਟ ਕ੍ਰਿਕਟਰ ਹਨ।
(Kagiso Rabada)ਦਿੱਲੀ ਕੈਪੀਟਲਜ਼ ਦੇ ਸਾਬਕਾ ਗੇਂਦਬਾਜ਼, ਕਾਗਿਸੋ ਰਬਾਡਾ, ਬਹੁਤ ਫਿੱਟ ਹੈ।
(Hardik Pandya) IPL 2022 'ਚ ਗੁਜਰਾਤ ਟਾਈਟਨ ਟੀਮ ਦੀ ਕਮਾਨ ਸੰਭਾਲਣ ਵਾਲੇ ਹਾਰਦਿਕ ਦੀ ਫਿਟਨੈੱਸ ਲਾਜਵਾਬ ਹੈ।
(Andre Russell) KKR ਦੇ ਆਂਦਰੇ ਰਸੇਲ ਬਹੁਤ ਹਮਲਾਵਰ ਬੱਲੇਬਾਜ਼ ਹਨ, ਇਸ ਦਾ ਰਾਜ਼ ਉਨ੍ਹਾਂ ਦੀ ਫਿਟਨੈੱਸ ਹੈ।
(KL Rahul) 94 ਮੈਚਾਂ 'ਚ 3273 ਦੌੜਾਂ ਬਣਾਉਣ ਤੇ IPL 2022 'ਚ ਲਖਨਊ ਸੁਪਰ ਜਾਇੰਟਸ ਟੀਮ ਦੇ ਕਪਤਾਨ ਬਣੇ ਕੇਐੱਲ ਰਾਹੁਲ ਬਾਰੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਓਨਾ ਹੀ ਸਟਾਈਲਿਸ਼ ਵੀ ਹੈ ਜਿੰਨਾ ਉਹ ਫਿੱਟ ਹੈ।
(Suryakumar Yadav)115 ਮੈਚ ਖੇਡ ਚੁੱਕੇ ਸੂਰਿਆਕੁਮਾਰ ਯਾਦਵ ਨੂੰ ਮੁੰਬਈ ਇੰਡੀਅਨਜ਼ ਟੀਮ ਨੇ 8 ਕਰੋੜ 'ਚ ਰਿਟੇਨ ਕੀਤਾ ਹੈ। ਉਸ ਦੀ ਧਮਾਕੇਦਾਰ ਬੱਲੇਬਾਜ਼ੀ ਦਾ ਹਰ ਕੋਈ ਫੈਨ ਹੈ। ਉਹ ਜੋ ਵੀ ਛੱਕੇ ਤੇ ਚੌਕੇ ਮਾਰਦਾ ਹੈ, ਉਸ ਦਾ ਸਿਹਰਾ ਉਸ ਦੀ ਫਿਟਨੈੱਸ ਨੂੰ ਜਾਂਦਾ ਹੈ।
(Faf du Plessis)ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਤੇ ਵਿਕਟਕੀਪਰ ਫਾਫ ਡੂ ਪਲੇਸਿਸ ਦੇ 6 ਪੈਕ ਐਬਸ ਹਨ। ਉਹ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦਾ ਹੈ, ਜਿਸ ਨਾਲ ਉਸ ਦੀ ਬੱਲੇਬਾਜ਼ੀ ਤੇ ਵਿਕਟ ਕੀਪਿੰਗ ਦੇ ਹੁਨਰ ਨੂੰ ਸੁਧਾਰਨ ਵਿਚ ਕਾਫੀ ਮਦਦ ਮਿਲਦੀ ਹੈ।
(Shikhar Dhawan)ਟੀਮ ਇੰਡੀਆ ਦੇ 'ਗੱਬਰ' ਯਾਨੀ ਸ਼ਿਖਰ ਧਵਨ ਇਸ ਵਾਰ ਪੰਜਾਬ ਕਿੰਗਜ਼ 'ਚ ਗਏ ਹਨ। ਉਸ ਨੂੰ 8.25 ਕਰੋੜ 'ਚ ਖਰੀਦਿਆ ਗਿਆ ਹੈ। ਗੱਬਰ ਨੇ ਆਈਪੀਐੱਲ 'ਚ ਹਾਰੇ ਹੋਏ ਕਈ ਮੈਚ ਜਿੱਤੇ ਹਨ। ਉਹ ਫਿਟਨੈਸ ਫ੍ਰੀਕ ਖਿਡਾਰੀਆਂ ਵਿੱਚੋਂ ਇੱਕ ਹੈ।
(Rishabh Pant) ਦਿੱਲੀ ਕੈਪੀਟਲਸ ਦੇ ਰਿਸ਼ਭ ਪੰਤ ਦੀ 16 ਕਰੋੜ 'ਚ ਵਿਕੇਟਕੀਪਿੰਗ ਦੇ ਹਰ ਕੋਈ ਪ੍ਰਸ਼ੰਸਕ ਹਨ। ਇਸ ਦੇ ਨਾਲ ਹੀ ਉਸ ਦੀ ਬੱਲੇਬਾਜ਼ੀ ਵੀ ਲਾਜਵਾਬ ਹੈ, ਜਿਸ ਕਾਰਨ ਟੀਮ ਨੇ ਕਈ ਵਾਰ ਜਿੱਤ ਦਰਜ ਕੀਤੀ ਹੈ। ਰਿਸ਼ਭ ਆਪਣੀ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਲਈ ਵਰਕਆਊਟ ਅਤੇ ਡਾਈਟ ਦੋਵਾਂ ਦਾ ਖਾਸ ਧਿਆਨ ਰੱਖਦੇ ਹਨ।