RCB vs SRH: 12 ਸਾਲ ਬਾਅਦ ਦੋ ਸ਼ੁਰੂਆਤੀ ਮੈਚ ਜਿੱਤੀ RCB, ਇਹ ਰਹੀਆਂ ਜਿੱਤ ਦੀਆਂ ਵੱਡੀਆਂ ਗੱਲਾਂ
ਆਈਪੀਐਲ 2021 'ਚ ਕੱਲ੍ਹ ਖੇਡੇ ਗਏ ਬੇਹੱਦ ਰੋਮਾਂਚਕ ਮੁਕਾਬਲੇ 'ਚ ਆਰਸੀਬੀ ਨੇ ਸਨਰਾਇਜਰਸ ਹੈਦਰਾਬਾਦ ਨੂੰ ਛੇ ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ 'ਚ ਬੈਂਗਲੌਰ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਆਰਸੀਬੀ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ ਅੱਠ ਵਿਕਟਾਂ 'ਤੇ 149 ਰਨ ਬਣਾਏ ਸਨ। ਜਵਾਬ 'ਚ ਹੈਦਰਾਬਾਦ ਦੀ ਟੀਮ ਨਿਰਧਾਰਤ ਓਵਰਾਂ 'ਚ 143 ਦੌੜਾਂ ਦੀ ਬਣਾ ਸਕੀ। ਆਓ ਇਸ ਮੈਚ ਦੀਆਂ ਪੰਜ ਵੱਡੀਆਂ ਗੱਲਾਂ ਜਾਣਦੇ ਹਾਂ।
Download ABP Live App and Watch All Latest Videos
View In Appਆਰਸੀਬੀ ਨੇ ਇਸ ਸਾਲ ਆਸਟਰੇਲੀਆਂ ਦੇ ਸਟਾਰ ਆਲਰਾਊਂਡਰ ਗਲੈਨ ਮੈਕਸਵੈਲ 'ਤੇ 14 ਕਰੋੜ ਰੁਪਏ ਦਾ ਬਹੁਤ ਵੱਡਾ ਦਾਅ ਲਾਇਆ ਸੀ। ਟੂਰਨਾਮੈਂਟ ਦੇ ਸ਼ੁਰੂਆਤੀ ਦੋ ਮੈਚਾਂ 'ਚ ਆਰਸੀਬੀ ਦਾ ਇਹ ਦਾਅਵਾ ਕੰਮ ਕਰਦਾ ਦਿਖਾਈ ਦੇ ਰਿਹਾ ਹੈ। ਮੈਕਸਵੇਲ ਨੇ ਆਈਪੀਐਲ 'ਚ ਪੰਜ ਸਾਲ ਦੇ ਲੰਬੇ ਫਰਕ ਤੋਂ ਬਾਅਦ ਅਰਧ ਸੈਂਕੜਾ ਜੜਿਆ। ਉਨ੍ਹਾਂ 41 ਗੇਂਦਾਂ ਤੇ ਤਿੰਨ ਛੱਕਿਆਂ ਤੇ ਪੰਜ ਚੌਕਿਆਂ ਦੀ ਬਦੌਲਤ 59 ਦੌੜਾਂ ਦੀ ਪਾਰੀ ਖੇਡੀ।
ਨੌਜਵਾਨ ਸਪਿਨਰ ਸ਼ਾਹਬਾਜ ਅਹਿਮਦ ਬੈਂਗਲੌਰ ਦੀ ਇਸ ਜਿੱਤ ਦੇ ਹੀਰੋ ਰਹੇ। ਉਨ੍ਹਾਂ ਆਪਣੇ ਇਕ ਓਵਰ 'ਚ ਬੇਅਰਸਟੋ, ਮਨੀਸ਼ ਪਾਂਡੇ ਤੇ ਅਬਦੁਲ ਸਮਦ ਨੂੰ ਆਊਟ ਕਰਕੇ ਮੈਚ ਆਰਸੀਬੀ ਦੀ ਝੋਲੀ ਪਾਇਆ।
ਮੈਚ ਦੇ ਆਖਰੀ ਓਵਰ 'ਚ ਰਸ਼ਿਦ ਖਾਨ ਆਪਣੀ ਟੀਮ ਨੂੰ ਜਿੱਤੇ ਦੇ ਬੇਹੱਦ ਕਰੀਬ ਲੈ ਗਏ ਸਨ। ਹੈਦਰਾਬਾਦ ਨੂੰ ਅੰਤਿਮ ਤਿੰਨ ਗੇਂਦਾਂ 'ਚ 8 ਦੌੜਾਂ ਚਾਹੀਦੀਆਂ ਸਨ। ਉਸ ਵੇਲੇ ਰਾਸ਼ਿਦ ਖਾਨ ਦੂਜਾ ਰਨ ਲੈਣ ਦੇ ਚੱਕਰ 'ਚ ਰਨ ਆਊਟ ਹੋ ਗਏ। ਇਸ ਦੇ ਨਾਲ ਹੀ ਹੈਦਰਾਬਾਦ ਦੀ ਜਿੱਤ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ।
ਇਸ ਮੈਚ ਵਿਚ ਹੈਦਰਾਬਾਦ ਨੇ ਟੌਸ ਜਿੱਤਣ ਮਗਰੋਂ ਪਹਿਲਾਂ ਗੇਂਦਾਬਾਜ਼ੀ ਦਾ ਫੈਸਲਾ ਕੀਤਾ। ਚੇਨੱਈ ਦੀ ਹੌਲੀ ਵਿਕੇਟ 'ਤੇ ਕਪਤਾਨ ਵਾਰਨਰ ਦਾ ਇਹ ਫੈਸਲਾ ਉਨ੍ਹਾਂ 'ਤੇ ਹੀ ਭਾਰੀ ਪੈ ਗਿਆ।
ਇਸ ਮੈਚ ਵਿਚ ਇਕ ਵਾਰ ਫਿਰ ਹਰਸ਼ਲ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਆਪਣੇ 4 ਓਵਰਾਂ 'ਚ 25 ਦੌੜਾਂ ਦੇਕੇ 2 ਵਿਕੇਟ ਆਪਣੇ ਨਾਂਅ ਕੀਤੇ। ਉੱਥੇ ਹੀ ਮੋਹੰਮਦ ਸਿਰਾਜ ਵੀ ਇਸ ਮੈਚ ਵਿਚ ਬੇਹੱਦ ਕਿਫਾਇਤੀ ਸਾਬਿਤ ਹੋਏ। ਉਨ੍ਹਾਂ ਵੀ ਆਪਣੇ 4 ਓਵਰਾਂ 'ਚ 25 ਦੌੜਾਂ ਦੇਕੇ 2 ਵਿਕੇਟ ਲਏ।